ਪੰਨਾ:ਅੱਜ ਦੀ ਕਹਾਣੀ.pdf/72

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦਸ, ਏਸ ਹਿਸਾਬ ਤਾਂ ਹੋਰ ਦਸਾਂ ਦਿਨਾਂ ਨੂੰ ਮੈਂ ਬਿਲਕੁਲ ਬਿਨਾਂ ਅਸਬਾਬ ਹੋ ਜਾਵਾਂਗਾ। ਮੈਂ ਚੋਰ ਦਾ ਪਤਾ ਕਰਨ ਲਈ ਸੋਚਣ ਲਗਾ। ਮੈਨੂੰ ਇਹ ਪਤਾ ਸੀ ਕਿ ਚੋਰੀ ਭੇਤੀ ਬਿਨਾਂ ਨਹੀਂ ਹੁੰਦੀ, ਪਰ ਕਿਹੜਾ ਹੈ, ਜਿਹੜਾ ਪੰਜਾਂ ਦਿਨਾਂ ਵਿਚ ਮੇਰਾ ਐਡਾ ਭੇਤੀ ਹੋ ਗਿਆ ਹੈ ਤੇ ਮੈਨੂੰ ਹੀ ਸਭ ਤੋਂ ਅਮੀਰ ਸਮਝਣ ਲਗ ਪਿਆ ਹੈ।

ਇਕ ਦਿਨ ਮੈਂ ਬੂਹੇ ਨੂੰ ਖੁਲ੍ਹਾ ਛਡ ਕੇ ਆਪ ਚੁਪ ਕੀਤਾ ਕੁਆਟਰ ਦੇ ਉਤੇ ਚੜ੍ਹ ਗਿਆ।

ਮੈਨੂੰ ਦਸ ਕੁ ਮਿੰਟ ਬੈਠੇ ਨੂੰ ਹੀ ਅਜੇ ਹੋਏ ਸਨ ਕਿ ਬੁੱਢੇ ਸਿਪਾਹੀ ਦੀ ਜਵਾਨ ਲੜਕੀ ਬਾਹਰ ਨਿਕਲੀ ਤੇ ਮੇਰੇ ਕੁਆਟਰ ਦੇ ਬਾਹਰ ਖੜੋ ਕੇ ਅੰਦਰ ਝਾਤੀਆਂ ਮਾਰਨ ਲਗੀ, ਜਦ ਉਸ ਨੇ ਵੇਖਿਆ ਕਿ ਅੰਦਰ ਕੋਈ ਨਹੀਂ ਤਾਂ ਉਹ ਕਾਹਲੀ ਨਾਲ ਅੰਦਰ ਵੜ ਗਈ। ਮੈਂ ਅਜੇ ਸੋਚ ਰਿਹਾ ਸੀ ਕਿ ਛਾਲ ਮਾਰਾਂ ਜਾਂ ਲਗੀ ਹੋਈ ਪੌੜੀ ਤੋਂ ਉਤਰਾਂ ਕਿ ਉਹ ਝਟ ਪਟ ਬਾਹਰ ਨਿਕਲ ਗਈ ਤੇ ਆਪਣੇ ਅੰਦਰ ਵੜ ਗਈ।

ਮੈਂ ਥਲੇ ਉਤਰਿਆ ਤੇ ਅੰਦਰ ਜਾ ਕੇ ਵੇਖਿਆ ਤਾਂ ਪਤਾ ਲਗਾ ਮੇਜ਼ ਤੇ ਪਿਆ ਹੋਇਆ ਮੇਰਾ ਕਾਲਾ ਬਟੂਆ ਗੁੰਮ ਹੈ। ਮੈਂ ਸੋਚਣ ਲਗਾ, "ਕਿੰਨੀ ਹੁਸ਼ਿਆਰ ਹੈ ਇਹ ਲੜਕੀ, ਜ਼ਰਾ ਨਹੀਂ ਡਰੀ, ਮਲੂਮ ਹੁੰਦਾ ਹੈ ਕਿ ਉਹ ਅਗੇ ਇਸ ਕੰਮ ਵਿਚ ਕਾਫੀ ਤਾਕ ਹੈ। ਕੀ ਮੈਨੂੰ ਉਸ ਦੇ ਪਿਤਾ ਨੂੰ ਆਖਣਾ ਚਾਹੀਦਾ ਹੈ ਕਿ ਨਹੀਂ, ਹੋ ਸਕਦਾ ਹੈ ਉਸੇ ਨੇ ਹੀ ਇਹ ਸੇਵਾ ਉਸਨੂੰ ਬਖਸ਼ੀ ਹੋਵੇ। ਮੈਂ ਇਥੋਂ ਦਾ ਅਨਜਾਣ ਹਾਂ, ਉਹ

੭੧