ਪੰਨਾ:ਅੱਜ ਦੀ ਕਹਾਣੀ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢਾ ਇਥੋਂ ਦਾ ਭੇਤੀ ਤੇ ਹਰ ਇਕ ਦਾ ਜਾਣੂ ਹੈ। ਫਿਰ ਚੁੱਪ ਕਰ ਰਹਾਂ, ਇਹ ਭੀ ਠੀਕ ਨਹੀਂ।"

ਮੈਂ ਸੋਚ ਰਿਹਾ ਸੀ ਮੈਂ ਕਿਉਂ ਨਾ ਉਸੇ ਵੇਲੇ ਥਲੇ ਉਤਰ ਕੇ ਉਸ ਨੂੰ ਫੜ ਲਿਆ। ਕਿਡੀ ਜੁਆਨ ਏ, ਉਸ ਦੀਆਂ ਅੱਖਾਂ ਦਾ ਚੰਚਲਾ-ਪਨ, ਮੇਰੇ ਵਿਚ ਕਾਮਨਾਵਾਂ ਦਾ ਹੜ੍ਹ ਲਿਆ ਰਿਹਾ ਸੀ। ਚੋਰ ਕੁੜੀ ਕਿੰਨੀ ਕੁ ਪਵਿੱਤਰ ਹੋ ਸਕਦੀ ਹੈ, ਬਿਲਕੁਲ ਨਹੀਂ, ਉਸ ਦਾ ਚਾਲ ਚਲਣ ਜ਼ਰੂਰ ਅਪਵਿੱਤਰ ਹੋਵੇਗਾ।

ਹੁਣ ਮੈਂ ਉਸ ਨੂੰ ਆਪਣੇ ਦਾਅ ਵਿਚ ਫਸਾਣ ਲਈ ਤਦਬੀਰਾਂ ਸੋਚਣ ਲੱਗਾ।

ਮਨੁੱਖ ਤੇ ਜਦੋਂ ਵਿਸ਼ੱਈ ਖ਼ਾਹਸ਼ਾਂ ਪ੍ਰਬਲ ਹੁੰਦੀਆਂ ਹਨ ਤਾਂ ਉਹ ਚੰਗੇ ਮੰਦੇ ਦੀ ਪਛਾਣ ਕਰਨੋਂ ਅਸਮਰਥ ਹੋ ਜਾਂਦਾ ਹੈ ਤੇ ਇਹੋ ਹਾਲਤ ਇਸ ਵੇਲੇ ਮੇਰੀ ਸੀ।

ਮੈਨੂੰ ਇਕ ਸੋਚ ਫੁਰੀ, ਮੈਂ ਕਮਰੇ ਦੇ ਅੰਦਰ ਖੜੀ ਮੰਜੀ ਦੇ ਪਿਛੇ ਰੋਜ਼ ਦਸ ਮਿੰਟ ਲੁਕ ਰਹਿੰਦਾ। ਪੰਜ ਦਿਨ ਹੋ ਗਏ, ਛੇਵੇਂ ਦਿਨ ਉਹ ਚੋਟੀ ਕੁੜੀ ਆਈ ਤੇ ਇਕ ਦਮ ਅੰਦਰ ਆ ਕੇ ਸੋਚਣ ਲੱਗੀ ਕਿ ਕੀ ਚੀਜ਼ ਚੁਕਾਂ।

ਮੈਂ ਇਕ ਦਮ ਮੰਜੀ ਦੇ ਪਿਛੋਂ ਨਿਕਲਿਆ ਤੇ ਜਲਦੀ ਨਾਲ ਅੰਦਰੋਂ ਕੁੰਡਾ ਮਾਰ ਦਿਤਾ। ਕਮਰੇ ਵਿਚ ਥੋੜ੍ਹਾ ਕੁ ਹਨੇਰਾ ਹੋ ਗਿਆ।

ਉਸ ਨੇ ਮੈਨੂੰ ਵੇਖ ਕੇ ਡਰ ਨਾਲ ਇਕ ਹੌਲੀ ਜਿਹੀ ਚੀਕ ਮਾਰੀ ਤੇ ਫੇਰ ਬੜੀ ਹੈਰਾਨ ਜਿਹੀ ਹੋ ਕੇ ਖੜੋ ਗਈ। ਮੈਂ ਅਗੇ ਵਧਿਆ ਤੇ

੭੨