ਦੀ ਹਾਲਤ ਵੇਖਾਂ, ਮੈਂ ਵੀ ਉਸ ਦੇ ਨਾਲ ਤੁਰ ਪਿਆ।
ਰਸਤੇ ਵਿਚ ਰੁਕਨਦੀਨ ਆਖਣ ਲਗਾ-"ਵੇਖੋ ਜੀ, ਇਹੋ ਲੜਕੀ ਇਨ੍ਹਾਂ ਦੇ ਘਰ ਵਿਚ ਸਭ ਤੋਂ ਸਿਆਣੀ ਸੀ,ਅਜ ਤੋਂ ਇਕ ਸਾਲ ਪਹਿਲਾਂ ਹੈ, ਇਸ ਦਾ ਛੋਟਾ ਭਰਾ ਗੁਜ਼ਰ ਗਿਆ ਸੀ, ਉਸਦੇ ਵਿਛੋੜੇ ਵਿਚ ਵਿਚਾਰੀ ਪਾਗਲ ਹੋ ਗਈ ਸੀ, ਬੜੇ ਇਲਾਜ ਕਰਵਾਏ, ਬੜੀ ਮੁਸ਼ਕਲ ਨਾਲ ਕੁਝ ਕੁ ਆਰਾਮ ਆਇਆ, ਪਰ ਅਜੇ ਵੀ ਕਿਸੇ ਵੇਲੇ ਕੋਈ ਸ਼ੁਦਾ ਪੁਣੇ ਦੀ ਗਲ ਕਰ ਬਹਿੰਦੀ ਹੈ। ਇਕ ਇਹ ਭੀ ਬੜੀ ਭੈੜੀ ਆਦਤ ਸੂ ਕਿ ਜਿਥੋਂ ਦਾਅ ਲਗੇ ਚੀਜ਼ ਚੁਕ ਲੈਂਦੀ ਹੈ, ਕੁਝ ਚਿਰ ਆਪਣੇ ਕੋਲ ਰੱਖ ਕੇ ਫੇਰ ਉਥੇ ਰਖ ਆਉਂਦੀ ਹੈ। ਸਾਡੇ ਸਾਰੇ ਕੁਆਰਟਰਾਂ ਵਾਲਿਆਂ ਨੂੰ ਪਤਾ ਹੈ, ਇਸ ਲਈ ਕੋਈ ਗੁਆਚੀ ਚੀਜ਼ ਦੀ ਪਰਵਾਹ ਨਹੀਂ ਕਰਦਾ।"
ਮੈਂ ਆਪਣੇ ਕੀਤੇ ਗੁਨਾਹ ਦੀ ਬਲ ਰਹੀ ਅੱਗ ਨੂੰ ਲੁਕਾਉਂਦਿਆਂ ਹੋਇਆਂ ਆਖਿਆ, "ਹੱਛਾ।"
ਰੁਕਨਦੀਨ ਅਜੇ ਹੋਰ ਕੁਝ ਕਹਿਣਾ ਚਾਹੁੰਦਾ ਸੀ ਕਿ ਕਰਮ ਚੰਦ ਦਾ ਕੁਆਰਟਰ ਆ ਗਿਆ, ਰੁਕਨਦੀਨ ਅੰਦਰ ਲੰਘ ਗਿਆ, ਪਰ ਮੈਂ ਬਾਹਰ ਖੜੋਤਾ ਸੋਚ ਰਿਹਾ ਸੀ ਕਿ ਮੈਂ ਅੰਦਰ ਜਾਵਾਂ ਕਿ ਨਾ। ਮੈਂ ਉਸ ਦਾ ਮੁਜਰਮ ਸਾਂ, ਇਸ ਲਈ ਮੈਨੂੰ ਉਸ ਕੋਲ ਜਾਂਦਿਆਂ ਡਰ ਲਗਣ ਲਗਾ।
ਮੈਨੂੰ ਰੁਕਨਦੀਨ ਨੇ ਆਵਾਜ਼ ਮਾਰੀ ਲੰਘ ਆਓ। ਮੈਂ ਅੰਦਰ ਗਿਆ। ਲੜਕੀ ਮੰਜੇ ਤੇ ਲੰਮੀ ਪਈ ਹੋਈ ਸੀ, ਉਸ ਦੇ ਉਪਰ ਇਕ