ਪਿਆ। ਉਸ ਦੀ ਇੱਛਾ ਇਸ ਵੇਲੇ ਇਤਨੀ ਹੀ ਸੀ ਕਿ ਉਹ ਸਿਰਫ਼ ਡਾਕਖ਼ਾਨੇ ਤਕ ਜਾ ਸਕੇ ਤੇ ਲਿਖਿਆ ਹੋਇਆ ਡਰਾਮਾ ਕੰਪਨੀ ਨੂੰ ਭੇਜ ਸਕੇ, ਪਰ ਉਸ ਦੀਆਂ ਲਤਾਂ ਨੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿਤਾ।
ਉਹ ਮੰਜੇ ਤੇ ਬੈਠ ਗਿਆ ਤੇ ਸੋਚਾਂ ਦੀ ਦੁਨੀਆ ਵਿਚ ਮਗਨ ਹੋ ਗਿਆ।
ਉਸ ਨੂੰ ਸਤਵੰਤ ਦਾ ਖ਼ਿਆਲ ਆਇਆ, ਜਿਹੜੀ ਸਾਰੀ ਦਿਹਾੜੀ ਲੋਕਾਂ ਦੇ ਜੂਠੇ ਭਾਂਡੇ ਮਾਂਜ ਕੇ ਉਸ ਲਈ ਦਵਾਈ ਤੇ ਦੁਧ ਪੈਦਾ ਕਰਦੀ ਸੀ। ਪਰ ਦੂਸਰੇ ਪਲ ਜਦ ਉਸ ਨੂੰ ਆਪਣਾ ਲਿਖਾਰੀਪਣਾ ਚੇਤੇ ਆਇਆ ਤਾਂ ਉਸ ਦੀਆਂ ਅੱਖਾਂ ਵਿਚ ਇਕ ਨਿਰਾਲੀ ਕਿਸਮ ਦੀ ਚਮਕ ਆ ਗਈ, ਜਿਹੜੀ ਚਮਕ 'ਆਸ' ਹਰ ਉਮੈਦਵਾਰ ਦੀ ਅੱਖ ਵਿਚ ਲਿਆਂਦੀ ਹੈ। ਉਸ ਨੂੰ ਤਸੱਲੀ ਹੋ ਰਹੀ ਸੀ ਕਿ ਮੈਂ ਸਤਵੰਤ ਦੇ ਸਾਰੇ ਅਹਿਸਾਨ ਜੋ ਕਿ ਉਹ ਮੇਰੇ ਤੇ ਕਰ ਰਹੀ ਹੈ, ਲਾਹ ਦੇਵਾਂਗਾ।
ਸੰਤੋਸ਼ ਦਾ ਬੁਖ਼ਾਰ ਦਿਨੋ ਦਿਨ ਵਧ ਰਿਹਾ ਸੀ ਤੇ ਉਸ ਨਾਲੋਂ ਜ਼ਿਆਦਾ ਲਹੂ ਘਟ ਰਿਹਾ ਸੀ। ਉਹ ਮੰਜੀ ਤੇ ਪਿਆ ਪਛਾਣਿਆ ਨਹੀਂ ਸੀ ਜਾਂਦਾ, ਪਰ ਸਤਵੰਤ ਸ਼ਾਂਤ ਸੀ, ਨਦੀ ਦੇ ਵਹਿ ਰਹੇ ਵੇਗ ਵਾਂਗ।
ਪੰਦਰਾਂ ਦਿਨ ਹੋ ਗਏ ਕਵੀ ਦਾ ਡਰਾਮਾ ਪੂਰਾ ਹੋਇਆਂ, ਪਰ
੮੦