ਪੰਨਾ:ਅੱਜ ਦੀ ਕਹਾਣੀ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ ਹੈ। ਤੁਸੀ ਸੁਣ ਲੌ, ਮੈਂ ਰਾਜ਼ੀ ਹੋ ਜਾਵਾਂਗਾ।"

ਸੰਤੋਸ਼ ਨੇ ਸੁਣਾਇਆ, ਸਤਵੰਤ ਨੇ ਸੁਣਿਆਂ ਤੇ ਅੱਖਾਂ ਦੇ ਅੱਥਰੂ ਪੂੰਝੇ। ਅਜ ਸਤਵੰਤ ਨੂੰ ਦੁਨੀਆ ਦੀਆਂ ਸਭ ਤਕਲੀਫ਼ਾਂ ਭੁਲ ਗਈਆਂ। ਡਰਾਮਾ ਅਨੋਖੇ ਦਰਦਾਂ ਤੇ ਦਿਲ ਦੀਆਂ ਡੂੰਘਾਈਆਂ ਵਿਚੋਂ ਨਿਕਲਿਆ ਹੋਇਆ ਸੀ। ਉਹ ਖੁਸ਼ ਸੀ ਕਿ ਉਸ ਦਾ ਪਤੀ ਇਕ ਉਚਾ ਲਿਖਾਰੀ ਹੈ, ਉਹ ਸੋਚ ਰਹੀ ਸੀ, "ਕੀ ਹੋਇਆ ਜੇ ਅਜੇ ਤਕ ਦੁਨੀਆ ਨੇ ਇਨ੍ਹਾਂ ਦੀ ਕਦਰ ਨਹੀਂ ਪਾਈ, ਪਰ ਫੇਰ ਵੀ ਜਦ ਪਬਲਿਕ ਸਾਹਮਣੇ ਇਹ ਡਰਾਮਾ ਪੇਸ਼ ਹੋਵੇਗਾ ਤਾਂ ਪਬਲਿਕ ਆਪਣੀ ਦਿਲੀ ਸ਼ਲਾਘਾ ਕੀਤੇ ਬਿਨਾਂ ਨਹੀਂ ਰਹਿ ਸਕੇਗੀ।"

"ਕਿਉਂ ਸਤਵੰਤ ਜੀ ਚੰਗਾ ਲਗਾ ਹੈ ਡਰਾਮਾ", ਸੰਤੋਸ਼ ਨੇ ਸਤਵੰਤ ਦੀਆਂ ਅੱਖਾਂ ਵਿਚ ਤਕਦਿਆਂ ਹੋਇਆਂ ਕਿਹਾ।

"ਬਹੁਤ ਚੰਗਾ", ਸਤਵੰਤ ਨੇ ਇਕ ਆਹ ਭਰ ਕੇ ਆਖਿਆ।

"ਸਤਵੰਤ ਜੀਓ, ਇਹ ਡਰਾਮਾ ਹੈ, ਜਿਸ ਨੂੰ ਮੈਂ ਬੀਮਾਰੀ ਦੀ ਹਾਲਤ ਵਿਚ ਲਿਖਿਆ ਸੀ ਤੇ ਤੁਸੀ ਰੋਕਦੇ ਸੀ। ਏਸੇ ਦੀ ਰਾਹੀਂ ਹੀ ਮੈਂ ਆਪਣੀ ਤੇ ਤੁਹਾਡੀ ਗ਼ਰੀਬੀ ਧੋਵਾਂਗਾ। ਇਸ ਵਾਰ ਮੈਂ ਡਰਾਮਾ ਉਸ ਕੰਪਨੀ ਨੂੰ ਭੇਜਾਂਗਾ ਜਿਥੇ ਕਦਰ ਹੋਵੇ, ਚੰਗੇ ਐਕਟਰ ਹੋਣ। ਮੈਨੂੰ ਆਸ ਹੈ ਕਿ ਪਹਿਲੇ ਡਰਾਮੇ ਵਾਂਗ ਇਸ ਦੀ ਬੇਕਦਰੀ ਨਹੀਂ ਹੋਵੇਗੀ।"

"ਪਰ ਮੈਨੂੰ ਭਾਂਡੇ ਮਾਂਜਦਿਆਂ ਦੁਖ ਤਾਂ ਨਹੀਂ ਹੁੰਦਾ।"

੮੨