ਮੈਂ ਉਸ ਰਾਤ ਦੀ ਗਲ ਕਰ ਰਿਹਾ ਹਾਂ ਜਦੋਂ ਮੈਨੂੰ ਸਖਤ ਤਾਪ ਚੜ੍ਹਿਆ ਹੋਇਆ ਸੀ, ਮੈਂ ਮੰਜੀ ਤੋਂ ਹਿੱਲ ਨਹੀਂ ਸੀ ਸਕਦਾ। ਸਿਆਲ ਦੀ ਕੜਕਵੀਂ ਰਾਤ ਸੀ। ਕਮਰੇ ਦਾ ਬੂਹਾ ਮਾਰਨ ਖੁਣੋਂ ਖੁੱਲ੍ਹਾ ਪਿਆ ਸੀ, ਮੈਂ ਬੂਹਾ ਮਾਰਨਾ ਚਾਹੁੰਦਾ ਹੋਇਆ ਵੀ ਮਾਰ ਨਹੀਂ ਸੀ ਸਕਦਾ।
ਮੇਰੇ ਨਾਲ ਦੇ ਗੁਆਂਢੀ ਮੇਰੇ ਨਾਲ ਬੜੀ ਹਮਦਰਦੀ ਰਖਦੇ ਸਨ, ਓਹ ਆਏ, ਇਹ ਚੌਥਾ ਫੇਰਾ ਸੀ ਉਨ੍ਹਾਂ ਦਾ ਮੇਰੀ ਖਬਰ ਲੈਣ ਦਾ।
"ਕਿਉਂ ਜੀ ਘੱਟ ਨੱਪ ਦੇਈਏ, ਉਨਾਂ ਮੇਰੀ ਮੰਜੀ ਦੀ ਨੀਂਹ ਤੇ ਬਹਿੰਦਿਆਂ ਹੋਇਆਂ ਕਿਹਾ।
"ਨਹੀਂ ਬਾਬੂ ਜੀ, ਆਖਦੇ ਨੇ ਬੁਖਾਰ ਵਿਚ ਨਹੀਂ ਘਟਾਉਣਾ ਚਾਹੀਦਾ। ਹਾਂ, ਮੈਂ ਤੁਹਾਨੂੰ ਥੋੜੀ ਜਿਹੀ ਖੇਚਲ ਦੇਂਦਾ ਹਾਂ, ਉਸ ਡਬੇ ਵਿਚੋਂ ਖੰਡ ਕਢ ਕੇ ਇਕ ਗਲਾਸ ਸ਼ਰਬਤ ਦਾ ਬਣਾ ਦਿਓ।"
"ਇਸ ਵੇਲੇ ਸ਼ਰਬਤ, ਫਿਰ ਬੁਖਾਰ ਵਿਚ?" ਬਾਬੂ ਜੀ ਨੇ ਹੈਰਾਨੀ ਨਾਲ ਕਿਹਾ।
ਹਾਂ, ਮੇਰੇ ਅੰਦਰ ਬਹੁਤ ਗਰਮੀ ਜਾਪਦੀ ਹੈ, ਅਜ ਕਿੰਨੇ ਦਿਨ ਹੋ ਗਏ ਹਨ ਮੈਂ ਗਰਮ ਗਰਮ ਦੁਧ ਪੀ ਲੈਂਦਾ ਸੀ, ਉਸ ਨੇ ਗਰਮੀ ਪੈਦਾ ਕਰ ਕੇ ਬੁਖਾਰ ਲਿਆਂਦਾ ਹੈ।
"ਸ਼ਰਬਤ ਪੀਣਾ ਤਾਂ ਨਹੀਂ ਚਾਹੀਦਾ, ਪਰ ਮੈਂ ਤੁਹਾਨੂੰ ਬਣਾ
੮੮