ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਲਓ ਤੇ ਮੈਂ ਤੁਹਾਡੇ, ਘਰਦਿਆਂ ਨੂੰ ਆਪਣੇ ਵਲੋਂ ਚਿਠੀ ਪਾ ਦੇਦਾ ਹਾਂ", ਉਨ੍ਹਾਂ ਨੇ ਜ਼ਰਾ ਕੁ ਖੰਘੂਰਾ ਮਾਰਦਿਆਂ ਹੋਇਆਂ ਕਿਹਾ।

"ਨਹੀਂ ਜੀ ਇਹ ਗਲ ਨਹੀਂ, ਅਸਲ ਵਿਚ ਜਿਹੋ ਜਿਹੀ ਲੜਕੀ ਮੈਂ ਲੱਭਦਾ ਹਾਂ ਜੋ ਉਹੋ ਜਿਹੀ ਮਿਲ ਜਾਵੇ ਤਾਂ ਫੇਰ ਤਾਂ ਵਿਆਹ ਕਰਾਉਣ ਵਿਚ ਕੋਈ ਹਰਜ਼ ਨਹੀਂ?"

"ਤੁਸੀ ਕਿਹੋ ਜਿਹੀ ਚਾਹੁੰਦੇ ਹੋ?"

"ਮੈਂ ਚਾਹੁੰਦਾ ਹਾਂ ਕੋਈ ਵਿਧਵਾ ਲੜਕੀ, ਜੋ ਬੜੀ ਦੁਖੀ ਹੋਵੇ ਜਾਂ ਕਿਸੇ ਅਜਿਹੇ ਗਰੀਬ ਦੀ, ਜਿਸਦੀ ਕੋਈ ਲੜਕੀ ਮਨਜ਼ੂਰ ਨ ਕਰਦਾ ਹੋਵੇ। ਅਸਲ ਵਿਚ ਮੈਂ ਚਾਹੁੰਦਾ ਹਾਂ, ਕਿਸੇ ਗਿਰੀ ਹੋਈ ਚੀਜ਼ ਨੂੰ ਚੁਕਣਾ।"

ਉਹ ਇਹ ਸੁਣ ਕੇ ਉਹ ਦੋ ਮਿੰਟ ਲਈ ਚੁਪ ਹੋ ਗਏ ਤੇ ਫੇਰ ਬੋਲੇ- "ਕੀ ਤੁਸੀ ਵਿਧਵਾ ਲੜਕੀ ਮਨਜ਼ੂਰ ਕਰ ਲਵੋਗੇ?

ਮੈਂ ਖੁਸ਼ੀ ਭਰੀ ਅਵਾਜ਼ ਵਿਚ ਕਿਹਾ- "ਹਾਂ, ਪਰ ਜੇ ਉਹ ਕਿਸ ਗਰੀਬ ਦੀ ਲੜਕੀ ਹੋਵੇ ਤਾਂ।"

"ਜੇ ਤੁਸੀ ਅਜ ਤੋਂ ਪਹਿਲੇ ਮੈਨੂੰ ਕਿਹਾ ਹੁੰਦਾ ਤਾਂ ਇਹ ਕੰਮ, ਝਟ ਬਣ ਜਾਣਾ ਸੀ।"

"ਕਿਵੇਂ?"" ਮੈਂ ਰਜਾਈ ਵਿਚ ਦੋਵੇਂ ਹਥ ਮਲਦਿਆਂ ਹੋਇਆਂ ਕਿਹਾ।

"ਮੇਰਾ ਭਰਾ ਜਿਹੜਾ ਉਸ ਦਿਨ ਆਇਆ ਸੀ, ਉਸ ਨੇ ਦਸਿਆ

੯੦