ਸੀ ਕਿ ਉਨ੍ਹਾਂ ਦੇ ਗੁਆਂਢ ਹੀ ਇਕ ਵਿਧਵਾ ਲੜਕੀ ਹੈ, ਵਿਧਵਾ ਕਾਹਦੀ ਉਸ ਦਾ ਮਾਲਕ ਸ਼ਰਾਬੀ ਕਬਾਬੀ ਸੀ, ਇਸ ਲਈ ਕੁੜੀ ਦੇ ਮਾਪਿਆਂ ਨੇ ਉਸ ਨਾਲੋਂ ਅਦਾਲਤ ਵਿਚ ਜਾ ਕੇ ਤਅੱਲਕਾਤ ਤੋੜ ਲਏ ਹਨ।" ਬਾਬੂ ਜੀ ਨੇ ਕਿਹਾ।
"ਪਰ ਕੀ ਹੁਣ ਨਹੀਂ ਗਲ ਬਾਤ ਹੋ ਸਕਦੀ?" ਮੈਂ ਸਰ੍ਹਾਣੇ ਤੋਂ ਜ਼ਰਾ ਕੁ ਸਿਰ ਉਚਾ ਕਰਦਿਆਂ ਹੋਇਆਂ ਕਿਹਾ।
"ਇਹ ਤਾਂ ਹੁਣ ਪਤਾ ਕੀਤਿਆਂ ਹੀ ਹੋ ਸਕਦਾ ਹੈ। ਸਵੇਰੇ ਜੇ ਤੁਸੀ ਆਖੋ ਤਾਂ ਮੈਂ ਚਿਠੀ ਪਾ ਦਿਆਂ?"
"ਜ਼ਰੂਰ ਪਾਓ, ਤੇ ਲਫਾਫਾ ਉਸ ਕਾਪੀ ਵਿਚੋਂ ਲੈ ਲਵੋ।"
"ਨਹੀਂ ਲਫਾਫੇ ਦੀ ਕੀ ਲੋੜ ਹੈ, ਮੈਂ ਆਪੇ ਪਾ ਦਿਆਂਗਾ।"
"ਪਰ ਤੁਸੀ ਕੰਮ ਤਾਂ ਮੇਰਾ ਹੀ ਕਰਨਾ ਹੈ।"
"ਮੈਨੂੰ ਜਾਪਣ ਲੱਗਾ, ਜਿਕੁਰ ਮੇਰਾ ਬੁਖ਼ਾਰ ਕਾਫੀ ਹਲਕਾ ਹੋ ਗਿਆ ਹੈ,ਵਿਆਹ ਦੀ ਖ਼ੁਸ਼ੀ ਕਰ ਕੇ ਜਾਂ ਦੇ ਸ਼ਰਬਤ ਗਲਾਸਾਂ ਦੇ ਪੀਣ ਕਰਕੇ। ਉਹ ਸਵੇਰੇ ਚਿਠੀ ਪਾਉਣ ਦੀ ਪੱਕੀ ਸਲਾਹ ਕਰ ਕੇ ਚਲੇ ਗਏ।
ਹੁਣ ਮੈਂ ਇਕੱਲਾ ਆਪਣੇ ਵਿਆਹ ਦੀਆਂ ਗੱਲਾਂ ਸੋਚਣ ਲੱਗਾ- ਹਾਂ ਤੇ ਥੋੜੇ ਦਿਨ ਹੀ ਤਾਂ ਹੋਏ ਹਨ, ਉਨ੍ਹਾਂ ਦਾ ਭਰਾ ਆਇਆ ਸੀ ਤੇ ਕੀ ਏਨੇ ਚਿਰ ਵਿਚ ਕੋਈ ਆਪਣੀ ਕੁੜੀ ਕਿਤੇ ਵਿਆਹ ਸਕਦਾ ਹੈ, ਨਾਲੇ ਉਹ ਤਾਂ ਅਜੇ ਮੁੰਡਾ ਲੱਭਦੇ ਹੀ ਹੋਣੇ ਹਨ, ਮੇਰਾ ਖ਼ਿਆਲ