ਪੰਨਾ:ਅੱਜ ਦੀ ਕਹਾਣੀ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣ ਗਿਆ ਤਾਂ ਘਰ ਦੇ ਸਾਮਾਨ ਦੀ ਲੋੜ ਪੈ ਜਾਣੀ ਹੈ, ਮੈਂ ਆਪਣੇ ਘਰੋਂ ਤਾਂ ਕੋਈ ਚੀਜ਼ ਨਹੀਂ ਲਵਾਂਗਾ, ਕੀ ਫਾਇਦਾ ਐਵੇਂ ਘਰਦਿਆਂ ਪਾਸੋਂ ਮੰਗਣ ਦਾ।

ਮੈਂ ਕਲਮ ਦਵਾਤ ਤੇ ਕਾਗ਼ਜ਼ ਲੈ ਕੇ ਲੋੜੀਂਦੀਆਂ ਚੀਜ਼ਾਂ ਦੀ ਲਿਸਟ ਬਨਾਣ ਲਗਾ, ਜੋ ਇਸ ਪ੍ਰਕਾਰ ਸੀ :-

(੧, ਪਰਾਤ, ੨. ਚਕਲਾ, ੩. ਵੇਲਣਾ, ੪. ਤਵਾ, ੫. ਪੰਜ ਥਾਲੀਆਂ, ੬. ਪੰਜ ਗਲਾਸ, ੭. ਦਸ ਕੌਲੀਆਂ, ੮. ਦੋ ਬਾਲਟੀਆਂ, ੯. ਦੋ ਪਤੀਲੇ, ੧੦. ਇਕ ਕੜਾਹੀ ਤੇ ਇਸ ਤਰ੍ਹਾਂ ਹੋਰ ਕਿੰਨੀਆਂ ਸਾਰੀਆਂ ਚੀਜ਼ਾਂ ਦੀ ਲਿਸਟ ਤਿਆਰ ਕੀਤੀ, ਜਿਸ ਦੀ ਗਿਣਤੀ ੪੦ ਚੀਜ਼ਾਂ ਤਕ ਪਹੁੰਚ ਗਈ।

ਇਹ ਕੁਝ ਲਿਖ ਕੇ ਜਦ ਮੈਂ ਘੜੀ ਵਲ ਵੇਖਿਆ ਤਾਂ ਬਾਰਾਂ ਵਜ ਚੁਕੇ ਸਨ, ਕੀ ਮੈਂ ਚਾਰ ਘੰਟੇ ਸੋਚ ਦਾ ਹੀ ਰਿਹਾ ਹਾਂ। ਹੁਣ ਮੈਂ ਸੌਣ ਦਾ ਇਰਾਦਾ ਕੀਤਾ ਤੇ ਸੌਂ ਗਿਆ। ਉਸ ਰਾਤ ਮੈਨੂੰ ਬੜੇ ਚੰਗੇ ਸੁਫਨੇ ਆਏ, ਮੇਰੀ ਵਹੁਟੀ ਸਾਡੇ ਕਾਲਜ ਦੀ ਫੋਟੋ ਵੇਖ ਰਹੀ ਸੀ ਤੇ ਮੈਂ ਕਿਹਾ, "ਲੱਭ ਖਾਂ ਭਲਾ ਮੇਰੀ ਫੋਟੋ, ਇਸ ਵਿਚ ਕਿਥੇ ਹੈ?" ਉਸ ਨੇ ਕੁਰਸੀ ਤੇ ਬੈਠਿਆਂ ਹੋਇਆਂ ਵਿਚੋਂ ਝਟ ਇਕ ਤਸਵੀਰ ਦੇ ਸਿਰ ਤੇ ਹਥ ਰਖ ਕੇ ਕਿਹਾ - "ਐਹ।"

ਤੇ ਫੇਰ ਥੋਹੜੇ ਚਿਰ ਪਿਛੋਂ ਉਸਦੇ ਹਥੋਂ ਉਹ ਤਸਵੀਰ ਫਰਸ਼

੯੩