ਤੇ ਡਿਗ ਪਈ ਤੇ ਸ਼ੀਸ਼ਾ ਟੁੱਟ ਗਿਆ। ਉਹ ਆਪਣੇ ਦੋਵੇਂ ਹਥ ਮੇਲ ਕੇ ਹੈਰਾਨੀ ਨਾਲ ਦੇਖਣ ਲਗੀ – "ਮੈਂ ਕਿਹਾ ਕੋਈ ਗਲ ਨਹੀਂ, "ਵਿਚੋਂ ਸ਼ੀਸ਼ਾ ਹੀ ਸੀ ਨਾ, ਹੋਰ ਚੜਾ ਲਵਾਂਗੇ।"
ਮੇਰੀ ਇਹ ਗਲ ਸੁਣ ਕੇ ਉਸ ਦੀਆਂ ਅੱਖਾਂ ਖਿੜ ਗਈਆਂ।
ਮੈਂ ਸਵੇਰੇ ਉਠਿਆ ਤਾਂ ਮੈਨੂੰ ਜਾਪਿਆ, ਜਿਕੁਰ ਮੈਨੂੰ ਬਿਲਕੁਲ ਆਰਾਮ ਹੈ। ਮੈਂ ਗਰਮ ਕਪੜੇ ਪਾ ਕੇ ਹੌਲੀ ਹੌਲੀ ਸੈਰ ਨੂੰ ਗਿਆ, ਅਗੇ ਸਵੇਰ ਦੀ ਸੈਰ ਵਿਚ ਹੋਰ ਸੋਚਾਂ ਹੁੰਦੀਆਂ ਸਨ, ਪਰ ਹੁਣ ਇਕ ਸੋਚ ਸੀ, ਉਹ ਸੀ ਵਿਆਹ ਦੀ।
ਮੈਂ ਉਹਨਾਂ ਆਦਮੀਆਂ ਵਿਚੋਂ ਹਾਂ, ਜਿਹੜੇ ਹਰ ਜ਼ਿੰਦਗੀ ਦਾ ਸਵਾਲ ਹਲ ਕਰਨ ਵੇਲੇ ਮਿੰਟਾਂ ਦੇ ਵਕਤ ਵਿਚ ਸਭ ਕੁਝ ਨਿਬੇੜਨ ਚਾਹੁੰਦੇ ਹਨ।
ਬਾਬੂ ਜੀ ਨੇ ਚਿਠੀ ਪਾ ਦਿੱਤੀ, ਪਰ ਅਠ ਦਿਨ ਬੀਤਣ ਦੇ ਮਗਰੋਂ ਵੀ ਕੋਈ ਜੁਆਬ ਨਾ ਆਇਆ। ਮੇਰਾ ਮਨ ਅਤੇ ਤਨ ਦੋਵੇਂ ਤੜਫ ਰਹੇ ਸਨ, ਇਕ ਲਤ ਮੇਰੀ ਆਸ਼ਾ ਦੀ ਬੇੜੀ ਉਤੇ ਸੀ ਤੇ ਦੂਸਰੀ ਨਿਰਾਸ਼ਾ ਦੀ ਬੇੜੀ ਤੇ। ਇਸ ਤਰ੍ਹਾਂ ਦਸ ਦਿਨ ਬੀਤ ਗਏ, ਮੈਂ ਬਾਬੂ ਜੀ ਨਾਲ ਤਾਂ ਇਉਂ ਗਲਾਂ ਕਰਦਾ ਸਾਂ, ਜਿਕਰ ਮੈਂ ਵਿਆਹ ਦੇ ਮਾਮਲੇ ਵਿਚ ਕੋਈ ਬਹੁਤੀ ਦਿਲਚਸਪੀ ਨਹੀਂ ਲੈ ਰਿਹਾ, ਪਰ ਉਹ ਬਾਬੂ ਜੀ ਸਨ ਜਿਨ੍ਹਾਂ ਨੂੰ ਪੂਰੇ ਪੈਂਤੀ ਸਾਲਾਂ ਦੀ ਜ਼ਿੰਦਗੀ ਦਾ ਤਜਰਬਾ ਸੀ, ਉਹ