________________
ਉਹ ਜਾਣਦਾ ਸੀ ਕਿ ਕਿਸ ਥਾਂ ਹਥੋੜੇ ਦੀ ਮਾਰ ਨਾਲ ਕੰਮ ਹੋ ਸਕਦਾ ਹੈ ਤੇ ਕਿਸ ਥਾਂ ਛੈਣੀ ਦੀ ਸਟ ਨਾਲ। ਉਸ ਨੇ ਕਦੀ ਭੀ ਛੈਣੀ ਦਾ ਕੰਮ ਹਥੌੜੀ ਤੋਂ ਤੇ ਹਥੋੜੀ ਦਾ ਕੰਮ ਛੈਣੀ ਤੋਂ ਨਹੀਂ ਸੀ ਲਿਆ । ਇਨਸਾਨੀ ਆਦਤਾਂ ਦਾ ਉਹ ਇੰਨਾ ਭੇਤੀ ਸੀ, ਜਿੰਨੀ ਮਾਂ ਪੁਤਰ ਦੀਆਂ ਖਸਲਤਾਂ ਤੋਂ । ਉਹ ਜ਼ਿੰਦਗੀ ਦਾ ਹਰ ਤਜਰਬਾ ਕਰਦਾ ਸੀ ਤੇ ਉਸਦੀ ਤਜਰਬਾ ਕਰਨ ਵੇਲੇ ਸ਼ਕਲ ਇਕ ਮਾਸੂਮ ਬੱਚੇ ਦੀ ਤਰ੍ਹਾਂ ਹੋ ਜਾਂਦੀ ਸੀ, ਵੇਖਣ ਵਾਲੇ ਉਸ ਨੂੰ ਇਕ ਆਲਾ ਭੋਲਾ ਸਮਝਦੇ ਸੀ। ਉਹ ਲੋਕਾਂ ਦੀਆਂ ਚਾਲਾਕੀਆਂ ਉਨ੍ਹਾਂ ਦੇ ਮੂੰਹ ਤੇ ਨਹੀਂ ਸੀ ਕਹਿੰਦਾ, ਸਗੋਂ ਆਪਣੀ ਕਾਪੀ ਵਿਚ ਲਿਖ ਕੇ ਦੁਖ ਛਡਦਾ ਸੀ। ਉਸ ਉਹ ਸੁਤੰਤਰ ਪੰਛੀ ਵਾਂਗ ਸੀ, ਜਿਹੜਾ ਕਦੀ ਵੀ ਆਪਣਾ ਆਹਲਣਾ ਇਕ ਥਾਂ ਨਹੀਂ ਬਣਾਉਂਦਾ। ਸਲਤ ਉਹ ਸ਼ਰਾਬੀਆਂ ਦੇ ਪਿੜ ਵਿਚੋਂ ਫਿਰ ਆਇਆ ਸੀ, ਬਾਗੀਆਂ ਦੀ ਕਮੇਟੀ ਦਾ ਮੈਂਬਰ ਰਹਿ ਚੁੱਕਾ ਸੀ ਤੇ ਦੁਨੀਆਂ ਦੀਆਂ ਸਭ ਗੱਲਾਂ ਆਪਣੇ ਤਜਰਬੇ ਵਿਚ ਲਿਆਉਣ ਲਈ ਉਹ ਹਰ ਥਾਂ ਤੇ ਜਾ ਘਸਦਾ, ਇਉਂ ਜਾਪਦਾ ਸੀ, ਜਿਕੁਰ ਉਸ ਨੇ ਆਪਣੀ ਸਾਰੀ ਜ਼ਿੰਦਗੀ ਤਜਰਬਿਆਂ ਵਿਚ ਹੀ ਲਾ ਦੇਣੀ ਹੈ।
੯੮