ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ 63 ਤਾਲਾਬ ਬਣਾਏ ਸਨ। ਇੰਨੀ ਵੱਡੀ ਯੋਜਨਾ ਬਣਾਉਣ ਤੋਂ ਲੈ ਕੇ ਉਸਨੂੰ ਪੂਰੀ ਕਰਨ ਤੱਕ ਕਿੰਨਾ ਵੱਡਾ ਸੰਗਠਨ ਬਣਿਆ ਹੋਵੇਗਾ, ਕਿੰਨੇ ਸਾਧਨ ਜੁਟਾਏ ਹੋਣਗੇ, ਨਵੇਂ ਲੋਕ, ਨਵੀਆਂ ਸਮਾਜਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਸੋਚ ਕੇ ਤਾਂ ਵੇਖਣ! ਮਧੂਬਨੀ ਦੇ ਇਹ ਤਾਲਾਬ ਅੱਜ ਵੀ ਹਨ, ਲੋਕੀ ਉਨ੍ਹਾਂ ਨੂੰ ਬਣਾਉਣ ਵਾਲਿਆਂ ਨੂੰ ਅੱਜ ਵੀ ਸ਼ੁਕਰਾਨੇ ਨਾਲ ਯਾਦ ਕਰਦੇ ਹਨ।

ਕਿਤੇ ਇਨਾਮ ਵਜੋਂ ਤਾਲਾਬ ਬਣਾ ਦਿੱਤਾ ਜਾਂਦਾ ਸੀ ਤੇ ਕਿਤੇ ਤਾਲਾਬ ਬਣਾਉਣ ਦਾ ਇਨਾਮ ਮਿਲਦਾ ਸੀ। ਗੋਂਡ ਰਾਜਿਆਂ ਦੀਆਂ ਹੱਦਾਂ ਵਿੱਚ ਜਿਹੜਾ ਵੀ ਤਾਲਾਬ ਬਣਦਾ, ਉਸਦੇ ਥੱਲੇ ਦੀ ਜ਼ਮੀਨ ਦਾ ਲਗਾਨ ਨਹੀਂ ਦੇਣਾ ਪੈਂਦਾ ਸੀ। ਸੰਭਲਪੁਰ ਖੇਤਰ ਵਿੱਚ ਇਹ ਰਵਾਇਤ ਖ਼ਾਸ ਤੌਰ ਨਾਲ ਪ੍ਰਚਲਿਤ ਸੀ।

ਦੰਡ ਵਿਧਾਨ ਵਿੱਚ ਵੀ ਤਾਲਾਬ ਦਾ ਜ਼ਿਕਰ ਮਿਲਦਾ ਹੈ। ਬੁੰਦੇਲਖੰਡ ਦੀਆਂ ਜਾਤਾਂ ਦੇ ਝਗੜੇ ਵਿੱਚ ਪੰਚਾਇਤਾਂ ਜਦੋਂ ਕਿਸੇ ਨੂੰ ਸਜ਼ਾ ਦਿੰਦੀਆਂ ਤਾਂ ਤਾਲਾਬ ਬਣਾਉਣ ਲਈ ਕਹਿੰਦੀਆਂ ਸਨ। ਇਹ ਰਵਾਇਤ ਅੱਜ ਵੀ ਰਾਜਸਥਾਨ ਵਿੱਚ ਚੱਲਦੀ ਹੈ। ਅਲਵਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਗੋਪਾਲਪੁਰਾ ਵਿੱਚ ਪੰਚਾਇਤੀ ਫ਼ੈਸਲੇ ਨਾ ਮੰਨਣ ਵਾਲਿਆਂ ਤੋਂ ਕੁੱਝ ਪੈਸਾ ਸਜ਼ਾ ਵਜੋਂ ਪੰਚਾਇਤ ਕੋਸ਼ ਵਿੱਚ ਜਮਾਂ ਕਰਵਾਇਆ ਜਾਂਦਾ ਹੈ। ਉਸ ਪੈਸੇ ਨਾਲ ਉੱਥੇ ਪਿਛਲੇ ਸਮੇਂ ਦੌਰਾਨ ਛੋਟੇ-ਛੋਟੇ ਤਾਲਾਬ ਬਣਵਾਏ ਗਏ ਹਨ।

ਸਮਾਜਦੇਨਾਲ ਘਟੇਈਆ ਬਾਬਾ ਵੀ ਤਾਲਾਬ ਦੇ ਪਾਲਣਹਾਰਹਨ

99
ਅੱਜ ਵੀ ਖਰੇ ਹਨ
ਤਾਲਾਬ