ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੱਬਿਆ ਹੋਇਆ ਖ਼ਜ਼ਾਨਾ ਜੇਕਰ ਕਿਸੇ ਦੇ ਹੱਥ ਲੱਗ ਜਾਂਦਾ ਤਾਂ ਉਸ ਨੂੰ ਆਪਣੇ ਤੇ ਨਹੀਂ, ਸਗੋਂ ਲੋਕਾਂ ਦੀ ਭਲਾਈ ’ਤੇ ਖ਼ਰਚਣ ਦੀ ਪਰੰਪਰਾ ਰਹੀ ਹੈ। ਪਰਉਪਕਾਰ ਦਾ ਮਤਲਬ ਅਕਸਰ ਇਹ ਹੁੰਦਾ ਸੀ ਕਿ ਸੰਬੰਧਿਤ ਵਿਅਕਤੀ ਤਾਲਾਬ ਬਣਵਾਵੇ ਜਾਂ ਉਸਦੀ ਮੁਰੰਮਤ ਕਰਾਵੇ। ਕਿਹਾ ਜਾਂਦਾ ਹੈ ਕਿ ਬੰਦੇਲਖੰਡ ਦੇ ਮਹਾਰਾਜ ਛਤਰਸਾਲ ਦੇ ਪੁੱਤਰ ਨੂੰ ਦੱਬੇ ਹੋਏ ਖ਼ਜ਼ਾਨੇ ਦਾ ਪਤਾ ਲੱਗਿਆ ਸੀ। ਉਸ ਨੇ ਉਹ ਖ਼ਜ਼ਾਨਾ ਪੁੱਟ

ਸ਼ਾਇਦ ਅੱਜ ਜ਼ਿਆਦਾ ਪੜ੍ਹ ਲਿਖ ਗਏ ਲੋਕ ਆਪਣੇ ਸਮਾਜ ਤੋਂ
ਕਟ ਜਾਂਦੇ ਹਨ। ਪਰ ਉਦੋਂ ਵੱਡੇ ਵਿਦਿਆ ਕੇਂਦਰਾਂ ਵਿੱਚੋਂ
ਨਿਕਲਣ ਵਾਲੇ ਵਿਦਿਆਰਥੀਆਂ ਨਾਲ ਤਾਲਾਬ ਬਣਾਉਣ ਦੀਆਂ
ਕਹਾਣੀਆਂ ਜੁੜ ਜਾਂਦੀਆਂ ਸਨ। ਮਧੂਬਨੀ, ਦਰਭੰਗਾ ਖੇਤਰਾਂ ਵਿੱਚ
ਇਹ ਰਵਾਇਤ ਬਹੁਤ ਬਾਅਦ ਤੱਕ ਚਲਦੀ ਰਹੀ ਹੈ।

ਸੁੱਟਿਆ। ਮਹਾਰਾਜ ਨੂੰ ਪਤਾ ਚੱਲਿਆ ਤਾਂ ਉਹ ਬੇਹੱਦ ਨਾਰਾਜ਼ ਹੋਏ। ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਖ਼ਜ਼ਾਨਾ ਪੁੱਟ ਹੀ ਲਿਆ ਹੈ ਤਾਂ ਉਸ ਨੂੰ ਚੰਗੇ ਕੰਮ ਵਿੱਚ ਲਾਉਣਾ ਤੇਰਾ ਫ਼ਰਜ਼ ਬਣਦਾ ਹੈ। ਪਿਤਾ ਨੇ ਪੁੱਤਰ ਨੂੰ ਹੁਕਮ ਦਿੱਤਾ ਕਿ ‘ਚੰਦੇਲਾਂ ਵੱਲੋਂ ਬਣਵਾਏ ਹਰੇਕ ਤਾਲਾਬ ਦੀ ਮੁਰੰਮਤ ਕਰਵਾਈ ਜਾਏ ਅਤੇ ਨਵੇਂ ਤਾਲਾਬ ਬਣਵਾਏ ਜਾਣ।' ਖ਼ਜ਼ਾਨਾ ਬਹੁਤ ਵੱਡਾ ਸੀ। ਪੁਰਾਣੇ ਤਾਲਾਬਾਂ ਦੀ ਮੁਰੰਮਤ ਹੋ ਗਈ ਅਤੇ ਨਵੇਂ ਵੀ ਬਣਨੇ ਸ਼ੁਰੂ ਹੋ ਗਏ। ਵੰਸ਼ਾਵਲੀ ਦੇਖ ਕੇ ਬਿਕਰਮੀ ਸੰਮਤ 286 ਤੋਂ 1162 ਤੱਕ ਦੀਆਂ 22 ਪੀੜ੍ਹੀਆਂ ਦੇ ਨਾਵਾਂ ਉੱਤੇ ਪੂਰੇ 22 ਵੱਡੇ-ਵੱਡੇ ਤਾਲਾਬ ਬਣਵਾਏ ਗਏ। ਇਹ ਬੁੰਦੇਲਖੰਡ ਵਿੱਚ ਅੱਜ ਵੀ ਹਨ।

ਦੱਬਿਆ ਪੈਸਾ ਹਰੇਕ ਨੂੰ ਨਹੀਂ ਮਿਲਦਾ। ਪਰ ਹਰੇਕ ਨੂੰ ਤਾਲਾਬ ਨਾਲ ਜੋੜ ਕੇ ਦੇਖਣ ਦੀਆਂ ਮਾਨਤਾਵਾਂ ਵੀ ਸਮਾਜ ਵਿੱਚ ਰਹੀਆਂ ਹਨ। ਮੱਸਿਆ ਅਤੇ ਪੁੰਨਿਆ ਨੂੰ ਸਮਾਜਿਕ ਕੰਮਾਂ ਲਈ ਸ਼ੁਭ ਮੰਨਿਆ ਗਿਆ ਹੈ। ਇਨ੍ਹਾਂ ਦੋਹਾਂ ਦਿਨਾਂ ਨੂੰ ਆਪਣੇ ਨਿਜੀ ਕੰਮ ਛੱਡ ਕੇ ਸਮਾਜਕ ਕੰਮਾਂ ਨਾਲ ਜੁੜਨ ਦੇ ਦਿਨ ਮੰਨਿਆ ਗਿਆ ਹੈ। ਕਿਸਾਨ ਮੱਸਿਆ ਅਤੇ ਪੁੰਨਿਆ ਨੂੰ ਆਪਣੇ ਖੇਤਾਂ ਵਿੱਚ ਕੰਮ ਨਹੀਂ ਕਰਦੇ ਸਨ। ਇਸ ਸਮੇਂ ਦੀ ਵਰਤੋਂ ਉਹ ਆਪਣੇ ਖੇਤਰ ਦੇ ਤਾਲਾਬਾਂ ਦੀ ਮੁਰੰਮਤ ਲਈ ਕਰਦੇ ਸਨ। ਸਮਾਜ ਵਾਸਤੇ ਕਿਰਤ ਵੀ ਪੂੰਜੀ ਹੀ ਹੈ। ਪੂੰਜੀ ਦੀ ਵਰਤੋਂ ਆਪਣੇ ਨਿਜੀ ਹਿਤ ਤੋਂ ਇਲਾਵਾ ਸਮਾਜ ਦੇ ਭਲੇ ਲਈ ਵੀ ਕੀਤੀ ਜਾਂਦੀ ਸੀ।

ਕਿਰਤ ਦੇ ਨਾਲ-ਨਾਲ ਪੂੰਜੀ ਦਾ ਵੱਖਰਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ। ਇਸ ਪੂੰਜੀ ਦੀ ਲੋੜ ਅਕਸਰ ਠੰਢ ਤੋਂ ਬਾਅਦ ਪਾਣੀ ਉੱਤਰਨ ਮਗਰੋਂ ਪੈਂਦੀ ਸੀ।

ਜਦੋਂ ਗਰਮੀ ਦਾ ਮੌਸਮ ਸਾਹਮਣੇ ਖੜ੍ਹਾ ਹੁੰਦਾ ਸੀ ਤਾਂ ਉਸ ਸਮੇਂ ਨੂੰ ਤਾਲਾਬ ਦੀ ਮੁਰੰਮਤ ਲਈ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਸੀ। ਸਾਲ ਦੀਆਂ 12

100
ਅੱਜ ਵੀ ਖਰੇ ਹਨ
ਤਾਲਾਬ