ਪੂਰਨਮਾਸ਼ੀਆਂ ਵਿੱਚੋਂ ਗਿਆਰਾਂ ਨੂੰ ਕਿਰਤਦਾਨ ਵਾਸਤੇ ਰੱਖਿਆ ਜਾਂਦਾ ਰਿਹਾ ਹੈ। ਪੁੰਨਿਆ ਨੂੰ ਤਾਲਾਬ ਲਈ ਕਣਕ ਅਤੇ ਪੈਸਾ ਇਕੱਠਾ ਕਰਨ ਦੀ ਪ੍ਰੰਪਰਾ ਰਹੀ ਹੈ। ਛੱਤੀਸਗੜ੍ਹ ਵਿੱਚ ਉਸ ਦਿਨ ਛੇਰ-ਛੇਰਾ ਤਿਓਹਾਰ ਮਨਾਇਆ ਜਾਂਦਾ ਹੈ। ਉਸ ਦਿਨ ਲੋਕੀਂ ਇਕੱਠੇ ਹੋ ਕੇ ਨਿੱਕਲਦੇ ਹਨ, ਗੀਤ ਗਾਉਂਦੇ ਜਾਂਦੇ ਹਨ, ਘਰ-ਘਰ ਜਾ ਕੇ ਚਾਵਲ ਇਕੱਠੇ ਕਰਦੇ ਹਨ। ਫ਼ਸਲ ਕੱਟ ਕੇ ਘਰ ਆ ਚੁੱਕੀ ਹੁੰਦੀ ਹੈ। ਹਰੇਕ ਘਰ ਆਪਣੀ ਗੁੰਜਾਇਸ਼ ਦੇ ਮੁਤਾਬਿਕ ਦਾਨ ਕਰਦਾ ਹੈ। ਇਸ ਤਰ੍ਹਾਂ ਜਮਾਂ ਕੀਤਾ ਚਾਵਲ ਪਿੰਡ ਦੇ ਖ਼ਜ਼ਾਨੇ ਵਿੱਚ ਰੱਖਿਆ ਜਾਂਦਾ ਹੈ। ਇਸੇ ਖ਼ਜ਼ਾਨੇ ਦੀ ਜਮ੍ਹਾਂ ਰਾਸ਼ੀ ਵਿੱਚੋਂ ਆਉਣ ਵਾਲੇ ਦਿਨਾਂ ਵਿੱਚ ਤਾਲਾਬ ਦੀ ਟੁੱਟ-ਭੱਜ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ।
ਸਾਂਝੇ ਤਾਲਾਬਾਂ ਵਿੱਚ ਤਾਂ ਸਭ ਦੀ ਕਿਰਤ ਤੇ ਪੂੰਜੀ ਲਗਦੀ ਹੀ ਸੀ, ਨਿਜੀ ਤਾਲਾਬਾਂ ਵਿੱਚ ਵੀ ਲੋਕਾਂ ਦਾ ਯੋਗਦਾਨ ਜ਼ਰੂਰੀ ਮੰਨਿਆ ਜਾਂਦਾ ਸੀ। ਤਾਲਾਬ ਬਣਾਉਣ ਮਗਰੋਂ, ਉਸ ਇਲਾਕੇ ਦੀ ਸ਼ਾਮਲਾਟ ਜ਼ਮੀਨਾਂ ਤੋਂ ਲਿਆਂਦੀ ਮਿੱਟੀ ਤਾਲਾਬ ਵਿੱਚ ਪਾਉਣ ਦੀ ਰੀਤ ਅੱਜ ਵੀ ਹੈ। ਛੱਤੀਸਗੜ੍ਹ ਵਿੱਚ ਤਾਲਾਬ ਬਣਦਿਆਂ ਹੀ ਉਸ ਵਿੱਚ ਅਸਤਬਲ, ਹਾਥੀਖਾਨਾ, ਬਾਜ਼ਾਰ, ਸ਼ਮਸ਼ਾਨ ਘਾਟ, ਵੇਸਵਾ ਘਰ, ਅਖਾੜਿਆਂ, ਮੰਦਿਰ ਅਤੇ ਸਕੂਲਾਂ ਦੀ ਮਿੱਟੀ ਪਾਈ ਜਾਂਦੀ ਸੀ।
ਸ਼ਾਇਦ ਅੱਜ ਜ਼ਿਆਦਾ ਪੜ੍ਹ ਲਿਖ ਗਏ ਲੋਕ ਆਪਣੇ ਸਮਾਜ ਤੋਂ ਕਟ ਜਾਂਦੇ ਹਨ। ਪਰ ਉਦੋਂ ਵੱਡੇ ਵਿਦਿਆ ਕੇਂਦਰਾਂ ਵਿੱਚੋਂ ਨਿੱਕਲਣ ਵਾਲੇ ਵਿਦਿਆਰਥੀਆਂ ਨਾਲ ਤਾਲਾਬ ਬਣਾਉਣ ਦੀਆਂ ਕਹਾਣੀਆਂ ਜੁੜ ਜਾਂਦੀਆਂ ਸਨ। ਮਧੂਬਨੀ, ਦਰਭੰਗਾ ਖੇਤਰਾਂ ਵਿੱਚ ਇਹ ਰਵਾਇਤ ਬਹੁਤ ਬਾਅਦ ਤੱਕ ਚਲਦੀ ਰਹੀ ਹੈ।
ਤਾਲਾਬਾਂ ਵਿੱਚ ਪ੍ਰਾਣ ਹਨ। ਇਸ ਕਰਕੇ ਪ੍ਰਾਣ ਪ੍ਰਤਿਸ਼ਠਾ ਦਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਉਸੇ ਦਿਨ ਉਸਦਾ ਨਾਂ ਵੀ ਰੱਖਿਆ ਜਾਂਦਾ ਸੀ। ਕਿਤੇ-ਕਿਤੇ ਤਾਮਰਪੱਤਰ ਜਾਂ ਸ਼ਿਲਾਲੇਖ ਉੱਤੇ ਪੂਰਾ ਵੇਰਵਾ ਵੀ ਉੱਕਰਿਆ ਜਾਂਦਾ ਸੀ।
ਕਿਤੇ-ਕਿਤੇ ਤਾਲਾਬਾਂ ਦਾ ਪੂਰੀਵਿਧੀ ਨਾਲ ਵਿਆਹ ਵੀ ਹੁੰਦਾ ਸੀ। ਛੱਤੀਸਗੜ੍ਹ ਵਿੱਚ ਇਹ ਰਵਾਇਤ ਅੱਜ ਵੀ ਜਾਰੀ ਹੈ। ਵਿਆਹ ਤੋਂ ਪਹਿਲਾਂ ਤਾਲਾਬ ਦੇ ਪਾਣੀ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਨਾ ਉਸ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਅਤੇ ਨਾ ਹੀ ਤਾਲਾਬ ਨੂੰ ਪਾਰ ਕੀਤਾ ਜਾਂਦਾ ਸੀ। ਵਿਆਹ ਵਿੱਚ ਇਲਾਕੇ
101
ਅੱਜ ਵੀ ਖਰੇ ਹਨ
ਤਾਲਾਬ