ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸਾਰੇ ਲੋਕ, ਹੁਮ-ਹੁਮਾ ਕੇ ਆਉਂਦੇ। ਆਲੇ-ਦੁਆਲੇ ਦੇ ਮੰਦਿਰਾਂ 'ਚੋਂ ਮਿੱਟੀ ਲਿਆਂਦੀ ਜਾਂਦੀ, ਗੰਗਾ ਜਲ ਲਿਆਂਦਾ ਜਾਂਦਾ, ਇਸੇ ਦੇ ਨਾਲ ਹੋਰ ਪੰਜ-ਸੱਤ ਖੂਹਾਂ ਜਾਂ ਤਾਲਾਬਾਂ ਦਾ ਪਾਣੀ ਮਿਲਾ ਕੇ ਵਿਆਹ ਪੂਰਾ ਹੁੰਦਾ। ਕਿਤੇ-ਕਿਤੇ ਤਾਲਾਬ ਬਣਾਉਣ ਵਾਲੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਦਹੇਜ ਤੱਕ ਦਾ ਵੀ ਪ੍ਰਬੰਧ ਕਰਦੇ ਸਨ। ਵਿਆਹ ਦੀ ਯਾਦਗਾਰ ਵੀ ਬਣਾਈ ਜਾਂਦੀ। ਬਹੁਤ ਬਾਅਦ ਵਿੱਚ ਜਦੋਂ ਤਾਲਾਬ ਦੀ ਸਫ਼ਾਈ ਵਗੈਰਾ ਹੁੰਦੀ, ਉਦੋਂ ਵੀ ਉਸ ਘਟਨਾ ਨੂੰ ਯਾਦ ਵਿੱਚ ਥੰਮ੍ਹ ਲਗਾਉਣ ਦੀ ਰਵਾਇਤ ਰਹੀ ਹੈ।

ਅੱਜ ਵੱਡੇ ਸ਼ਹਿਰਾਂ ਦੀ ਪਰਿਭਾਸ਼ਾ ਉਸ ਦੀ ਆਬਾਦੀ ਨਿਸ਼ਚਿਤ ਕਰਦੀ ਹੈ। ਪਹਿਲਾਂ ਵੱਡੇ ਸ਼ਹਿਰ ਜਾਂ ਪਿੰਡ ਦੀ ਪਰਿਭਾਸ਼ਾ ਉਸਦੇ ਤਾਲਾਬਾਂ ਦੀ ਗਿਣਤੀ ਨਿਸ਼ਚਿਤ ਕਰਦੀ ਸੀ। ਕਿੰਨੀ ਆਬਾਦੀ ਵਾਲਾ ਸ਼ਹਿਰ ਜਾਂ ਪਿੰਡ ਹੈ, ਇਸ ਦੀ ਥਾਂ ਪੁੱਛਿਆ ਜਾਂਦਾ ਸੀ ਕਿ ਕਿੰਨੇ ਤਾਲਾਬਾਂ ਵਾਲਾ ਪਿੰਡ ਹੈ। ਅੱਜ ਦੇ ਬਿਲਾਸਪੁਰ ਜ਼ਿਲ੍ਹੇ ਦੇ ਮਲਹਾਰ ਖੇਤਰ ਵਿੱਚ, ਜਿਹੜਾ ਈਸਾ ਤੋਂ ਪਹਿਲਾਂ ਵਸਿਆ ਸੀ, ਪੂਰੇ 126 ਤਾਲਾਬ ਸਨ। ਉਸੇ ਖੇਤਰ ਵਿੱਚ ਰਤਨਪੁਰ, ਖਰੌਦੀ, ਰਾਇਪੁਰ ਦੇ ਆਰੰਗ ਤੇ ਕੁਬਰਾ ਅਤੇ ਸਰਗੁਜਾ ਜ਼ਿਲ੍ਹੇ ਦੇ ਦੀਪਾਡੀਹ ਪਿੰਡ ਵਿੱਚ ਅੱਜ ਅੱਠ ਸੌ-ਹਜ਼ਾਰ ਸਾਲ ਬਾਅਦ ਵੀ ਪੂਰੇ 126 ਤਾਲਾਬ ਗਿਣੇ ਜਾ ਸਕਦੇ ਹਨ।

ਇਨ੍ਹਾਂ ਤਾਲਾਬਾਂ ਦੇ ਲੰਮੇ ਜੀਵਨ ਦਾ ਇੱਕ ਵੱਡਾ ਕਾਰਨ ਸੀ, ਲੋਕਾਂ ਦੀ ਮਮਤਾ। ਇਹ ਮੇਰਾ ਹੈ, ਸਾਡਾ ਆਪਣਾ ਹੈ। ਅਜਿਹੀ ਸ਼ਰਧਾ ਤੋਂ ਬਾਅਦ ਰੱਖ-ਰਖਾਅ ਵਰਗੇ ਸ਼ਬਦ ਬਹੁਤ ਬੌਣੇ ਲੱਗਣ ਲੱਗ ਜਾਂਦੇ ਹਨ। ਭੁਜਲੀਆ ਦੇ ਅੱਠੋਂ ਅੰਗ ਪਾਣੀ ਵਿੱਚ ਡੁੱਬ ਸਕਣ, ਇੰਨਾ ਪਾਣੀ ਤਾਲਾਬ ਵਿੱਚ ਰਹੇ, ਅਜਿਹੇ ਗੀਤ ਗਾਉਣ ਵਾਲੀਆਂ, ਅਜਿਹੀ ਕਾਮਨਾ ਕਰਨ ਵਾਲੀਆਂ ਔਰਤਾਂ ਸਨ ਉਨ੍ਹਾਂ ਦੇ ਪਿੱਛੇ ਪੂਰਾ ਸਮਾਜ ਵੀ ਸੀ, ਜਿਹੜਾ ਆਪਣਾ ਫ਼ਰਜ਼ ਪੂਰਾ ਕਰਨ ਲਈ ਅਜਿਹਾ ਵਾਤਾਵਰਣ ਬਣਾਉਂਦਾ ਸੀ। ਘਰਗੈਲ, ਘਰਮੈਲ ਭਾਵ ਸਾਰੇ ਘਰਾਂ ਵਿੱਚ ਮੇਲ ਦੇ ਹਿਸਾਬ ਨਾਲ ਤਾਲਾਬਾਂ ਦਾ ਕੰਮ ਹੁੰਦਾ ਸੀ।

ਸਭ ਦਾ ਮੇਲ ਤੀਰਥ ਹੈ। ਜਿਹੜਾ ਤੀਰਥ ਨਾ ਜਾ ਸਕੇ, ਉਹ ਆਪਣੇ ਇਲਾਕੇ ਵਿੱਚ ਤਾਲਾਬ ਬਣਾ ਕੇ ਪੁੰਨ ਕਮਾ ਸਕਦਾ ਸੀ। ਤਾਲਾਬ ਬਣਾਉਣ ਵਾਲੇ ਪੁੰਨਆਤਮਾ ਮੰਨੇ ਜਾਂਦੇ ਸਨ, ਮਹਾਤਮਾ ਕਹਾਉਂਦੇ ਸਨ। ਜਿਹੜਾ ਤਾਲਾਬ ਬਚਾਏ ਉਸਦੀ ਵੀ ਓਨੀ ਹੀ ਮਾਨਤਾ ਸੀ। ਇਸੇ ਤਰ੍ਹਾਂ ਤਾਲਾਬ ਵੀ ਤੀਰਥ ਸੀ। ਉੱਥੇ ਮੇਲੇ ਲਗਦੇ,

102
ਅੱਜ ਵੀ ਖਰੇ ਹਨ
ਤਾਲਾਬ