ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਲਿਆਂ ਉੱਤੇ ਇਕੱਠਾ ਹੋਣ ਵਾਲਾ ਸਮਾਜ ਤਾਲਾਬ ਨੂੰ ਆਪਣੀਆਂ ਅੱਖਾਂ ਵਿੱਚ, ਮਨ ਵਿੱਚ ਵਸਾ ਲੈਂਦਾ ਸੀ।

ਤਾਲਾਬ ਹਮੇਸ਼ਾ ਸਮਾਜ ਦੇ ਮਨ ਵਿੱਚ ਰਿਹਾ ਹੈ, ਕਿਤੇ-ਕਿਤੇ ਉਸਦੇ ਤਨ ਵਿੱਚ ਵੀ। ਬਹੁਤ ਸਾਰੇ ਬਨਵਾਸੀ ਸਮਾਜ ਤਾਲਾਬ, ਬੌੜੀ ਆਪਣੇ ਸਰੀਰ ਦੇ ਅੰਗਾਂ ਉੱਤੇ ਗੁਦਵਾਉਂਦੇ ਹਨ। ਗੁਦਵਾਏ ਹੋਏ ਚਿੰਨ੍ਹਾਂ ਵਿੱਚ ਪਸ਼ੂ-ਪੰਛੀਆਂ ਤੋਂ ਇਲਾਵਾ ਫੁੱਲ ਆਦਿ ਦੇ ਨਾਲ-ਨਾਲ ਸਾਰਿਆਂ ਸਮਾਜਾਂ ਵਿੱਚ ਸੀਤਾ ਬੌੜੀ ਅਤੇ ਸਾਧਾਰਨ ਬੌੜੀ ਦੇ ਚਿੰਨ੍ਹ ਵੀ ਪ੍ਰਚਲਿਤ ਹਨ। ਸਹਰੀਆ ਸ਼ਬਰੀ (ਭੀਲਣੀ) ਨੂੰ ਆਪਣਾ ਪੂਰਵਜ ਮੰਨਦੇ ਹਨ। ਸੀਤਾ ਜੀ ਨਾਲ ਵਿਸ਼ੇਸ਼ ਸਬੰਧ ਹੈ। ਇਸ ਲਈ ਸਹਰੀਆ ਸਮਾਜ ਆਪਣੀਆਂ ਪਿੰਡਲੀਆਂ ਉੱਤੇ ਸੀਤਾ ਬੌੜੀ ਬੇਹੱਦ ਚਾਅ ਨਾਲ ਗੁਦਵਾਉਂਦਾ ਹੈ।

ਸੀਤਾ ਬੌੜੀ ਆਇਤਾਕਾਰ ਹੈ। ਅੰਦਰ ਲਹਿਰਾਂ ਹਨ। ਬਿਲਕੁਲ ਵਿਚਾਲੇ ਇੱਕ ਬਿੰਦੂ ਹੈ, ਜਿਹੜਾ ਜੀਵਨ ਦਾ ਪ੍ਰਤੀਕ ਹੈ। ਆਇਤ ਦੇ ਬਾਹਰ ਪੌੜੀਆਂ ਹਨ ਅਤੇ ਚਾਰੇ ਕੋਣਿਆਂ ਉੱਤੇ ਫੁੱਲ ਹਨ, ਫੁੱਲ ਵਿੱਚ ਹੈ ਜੀਵਨ ਦੀ ਸੁਗੰਧ। ਇਹ ਸਾਰੀਆਂ ਗੱਲਾਂ ਇੱਕ ਸਰਲ ਜਿਹੇ ਰੇਖਾ-ਚਿੱਤਰ ਵਿੱਚ ਉਤਾਰ ਸਕਣਾ ਬੇਹੱਦ ਔਖਾ ਕੰਮ ਹੈ। ਪ੍ਰੰਤੂ ਗੋਦਣ ਵਾਲੇ ਕਲਾਕਾਰ ਅਤੇ ਗੁਦਵਾਉਣ ਵਾਲੇ ਮਰਦ-ਔਰਤਾਂਦਾਮਨ ਤਾਲਾਬ, ਬੌੜੀ ਵਿੱਚ ਇੰਨਾ ਰਚਿਆ ਵਸਿਆ ਹੈ ਕਿ ਅੱਠ-ਦਸ ਰੇਖਾਵਾਂ, ਦਸ ਕੁ ਬਿੰਦੀਆਂ ਪੂਰੀ ਤਸਵੀਰ ਨੂੰ ਤਨ ਉੱਤੇ ਸਹਿਜ ਹੀ ਉਕੇਰ ਦਿੰਦੀਆਂ ਹਨ। ਇਹ ਰੀਤ ਤਾਮਿਲਨਾਡੂ ਦੇ ਦੱਖਣ ਆਰਕਾਟ ਜ਼ਿਲ੍ਹੇ ਦੇ ਕੁੰਰਾਉਂ ਸਮਾਜ ਵਿੱਚ ਵੀ ਹੈ। ਜਿਸਦੇ ਮਨ ਵਿੱਚ,

ਤਨ ਮਨ ਵਿੱਚ ਰਚੀ ਵਸੀ ਸੀਤਾ ਬੌੜੀ

103
ਅੱਜ ਵੀ ਖਰੇ ਹਨ
ਤਾਲਾਬ