ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੁਭ ਕੰਮਾਂ ਦਾ ਸੂਚਕ ਹੁੰਦਾ ਸੀ। ਉਹ ਪਰਜਾ ਅਤੇ ਰਾਜੇ ਨੂੰ ਇੱਕੋ ਘਾਟ ਉੱਤੇ ਲੈ ਆਉਂਦਾ ਸੀ।

ਇਨ੍ਹੀਂ ਦਿਨੀਂ ਦੇਵਤੇ ਵੀ ਘਾਟ ਉੱਤੇ ਆਉਂਦੇ ਸਨ। ਜਲ ਝੂਲਣ ਤਿਉਹਾਰ ਵਿੱਚ ਮੰਦਿਰਾਂ ਦੀਆਂ ਚੱਲ ਮੂਰਤੀਆਂ ਤਾਲਾਬ ਤੱਕ ਲਿਆਂਦੀਆਂ ਜਾਂਦੀਆਂ ਅਤੇ ਉਨ੍ਹਾਂ ਨੂੰ ਪੂਰੇ ਸ਼ਿੰਗਾਰ ਨਾਲ ਝੂਲਾ ਝੁਲਾਇਆ ਜਾਂਦਾ। ਭਗਵਾਨ ਜੀ ਵੀ ਸੌਣ ਦੇ ਝੂਲਿਆਂ ਦੀ ਪੀਂਘ ਦਾ ਆਨੰਦ ਲੈਂਦੇ ਸਨ।

ਕੋਈ ਤਾਲਾਬ ਇਕੱਲਾ ਨਹੀਂ ਹੈ। ਉਹ ਭਰੇ-ਪੂਰੇ ਪਰਿਵਾਰ ਦਾ ਜੀਅ ਹੈ। ਉਸ ਵਿੱਚ ਸਭ ਲਈ ਪਾਣੀ ਹੈ, ਉਸਦਾ ਪਾਣੀ ਸਭ ਵਿੱਚ ਹੈ। ਅਜਿਹੀ ਮਾਨਤਾ ਰੱਖਣ ਵਾਲਿਆਂ ਨੇ ਸੱਚਮੁੱਚ ਇੱਕ ਅਜਿਹਾ ਤਾਲਾਬ ਬਣਾ ਦਿੱਤਾ ਸੀ। ਜਗਨਨਾਥ ਪੁਰੀ ਮੰਦਿਰ ਦੇ ਕੋਲ ਬਿੰਦੂ ਸਾਗਰ ਵਿੱਚ ਦੇਸ਼ ਭਰ ਦੇ ਸਾਰੇ ਜਲ-ਸ੍ਰੋਤਾਂ ਦਾ, ਨਦੀਆਂ ਦਾ ਅਤੇ ਸਮੁੰਦਰਾਂ ਦਾ ਪਾਣੀ ਮਿਲਿਆ ਹੈ। ਦੂਰ-ਦੂਰ ਤੋਂ, ਵੱਖ-ਵੱਖ ਦਿਸ਼ਾਵਾਂ ਤੋਂ ਪੂਰੀ ਆਉਣ ਵਾਲੇ ਭਗਤ ਆਪਣੇ ਨਾਲ ਆਪਣੇ ਖੇਤਰਾਂ ਦਾ ਪਾਣੀ ਲੈ ਕੇ ਆਉਂਦੇ ਹਨ ਅਤੇ ਬਿੰਦੂ ਸਾਗਰ ਨੂੰ ਅਰਪਿਤ ਕਰ ਦਿੰਦੇ ਹਨ।

ਦੇਸ਼ ਦੀ ਏਕਤਾ ਦੀ ਪ੍ਰੀਖਿਆ ਦੀ ਇਸ ਘੜੀ ਵਿੱਚ ਬਿੰਦੂ ਸਾਗਰ ‘ਰਾਸ਼ਟਰੀ ਏਕਤਾ' ਦਾ ਸਾਗਰ ਅਖਵਾ ਸਕਦਾ ਹੈ। ਬਿੰਦੂ ਸਾਗਰ ਇਕਮੁੱਠ ਭਾਰਤ ਦਾ ਪ੍ਰਤੀਕ ਹੈ।

ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ? ਇਹ ਦੱਸਣਾ ਬੇਹੱਦ ਕਠਿਨ ਹੈ। ਪਰ ਇਸ ਨੂੰ ਮਾਪਣ ਦਾ ਇੱਕ ਸ੍ਰੋਤ ਤਾਲਾਬ ਵੀ ਸੀ। ਨੌਰਾਤਿਆਂ ਤੋਂ ਬਾਅਦ ਜਵਾਰੇ ਵਿਸਰਜਿਤ ਕੀਤੇ ਜਾਂਦੇ ਹਨ। ਰਾਜਸਥਾਨ ਵਿੱਚ ਇਸ ਅਵਸਰ 'ਤੇ ਲੋਕ ਤਾਲਾਬਾਂ ਦੇ ਕੰਢੇ ਇਕੱਠੇ ਹੁੰਦੇ ਅਤੇ ਭੋਪਾ ਯਾਨੀ ਪੁਜਾਰੀ ਵਿਸਰਜਨ ਤੋਂ ਬਾਅਦ ਪਾਣੀ ਦਾ ਪੱਧਰ ਦੇਖਕੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕਰਦੇ। ਬਰਸਾਤ ਉਦੋਂ ਤੱਕ ਬੀਤ ਚੁੱਕੀ ਹੁੰਦੀ ਹੈ। ਜਿੰਨਾ ਪਾਣੀ ਤਾਲਾਬ ਵਿੱਚ ਜਮ੍ਹਾਂ ਹੋਣਾ ਹੁੰਦਾ, ਹੋ ਚੁੱਕਾ ਹੁੰਦਾ। ਅਗਲੇ ਹਾਲਾਤ ਇਸ ਸਥਿਤੀ 'ਤੇ ਹੀ ਨਿਰਭਰ ਹੁੰਦੇ ਸਨ।

ਅੱਜ ਇਹ ਪ੍ਰਥਾ ਲਗਭਗ ਮਿਟ ਗਈ ਹੈ। ਤਾਲਾਬ ਵਿੱਚ ਪਾਣੀ ਦਾ ਪੱਧਰ ਦੇਖ ਕੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕਰਨੀ ਹੋਵੇ ਤਾਂ ਤਾਲਾਬਾਂ ਦੇ ਕੰਢੇ ਖੜੇ ਭੋਪਾ ਇਹ ਜ਼ਰੂਰ ਕਹਿੰਦੇ ਕਿ ਬੁਰਾ ਸਮਾਂ ਆਉਣ ਵਾਲਾ ਹੈ।

105
ਅੱਜ ਵੀ ਖਰੇ ਹਨ
ਤਾਲਾਬ