ਸੰਨ 1800 ਵਿੱਚ ਮੈਸੂਰ ਰਾਜ ਦੀਵਾਨ ਪੁਰਨੈਯਾ ਦੇਖਦੇ ਸਨ। ਉਸ ਸਮੇਂ ਰਾਜ ਭਰ ਵਿੱਚ 39,000 ਤਾਲਾਬ ਸਨ। ਕਿਹਾ ਜਾਂਦਾ ਸੀ ਕਿ ਜੇ ਕਿਸੇ ਪਹਾੜ ਉੱਤੇ ਵੀ ਇੱਕ ਬੂੰਦ ਡਿੱਗੇ ਤਾਂ ਉਸ ਬੂੰਦ ਨੂੰ ਸੰਭਾਲਣ ਦਾ ਇੰਤਜ਼ਾਮ ਦੋਹੇਂ ਪਾਸੇ ਹੁੰਦਾ ਸੀ। ਸਮਾਜ ਤੋਂ ਇਲਾਵਾ ਰਾਜ ਵੀ ਇੰਨੇ ਉਮਦਾ ਤਾਲਾਬਾਂ ਦੀ ਦੇਖ-ਰੇਖ ਵਾਸਤੇ ਹਰ ਸਾਲ ਕੁੱਝ ਕੁ ਲੱਖ ਰੁਪਏ ਖ਼ਰਚ ਕਰਦਾ ਸੀ।
ਰਾਜ ਬਦਲਿਆ। ਅੰਗਰੇਜ਼ ਆਏ, ਸਭ ਤੋਂ ਪਹਿਲਾਂ ਉਨ੍ਹਾਂ ਇਹ ‘ਫ਼ਿਜ਼ੂਲ ਖ਼ਰਚੀ' ਰੋਕੀ ਅਤੇ ਸੰਨ 1839 ਵਿੱਚ ਰਾਜ ਵੱਲੋਂ ਮਿਲਣ ਵਾਲੀ ਇਮਦਾਦ ਵੀ ਅੱਧੀ ਕਰ ਦਿੱਤੀ ਗਈ। ਅਗਲੇ 32 ਸਾਲਾਂ ਵਿੱਚ ਨਵੇਂ ਰਾਜ ਦੀ ਕੰਜੂਸੀ ਨੂੰ ਸਮਾਜ ਨੇ ਬੜੀ ਦਰਿਆ-ਦਿਲੀ ਨਾਲ ਢਕ ਕੇ ਰੱਖਿਆ। ਤਾਲਾਬ ਲੋਕਾਂ ਦੇ ਸਨ, ਰਾਜ ਤੋਂ ਮਿਲਣ ਵਾਲੀ ਮਦਦ ਘੱਲਣ ਦੇ ਬਾਵਜੂਦ, ਕਿਤੇ-ਕਿਤੇ ਬੰਦ ਹੋ ਜਾਣ ਉੱਤੇ ਵੀ ਸਮਾਜ ਤਾਲਾਬਾਂ ਦੀ ਸਾਂਭ-ਸੰਭਾਲ ਵਿੱਚ ਲੱਗਿਆ ਰਿਹਾ। ਹਜ਼ਾਰਾਂ ਸਾਲ ਪੁਰਾਣੀਆਂ ਯਾਦਾਂ ਐਵੇਂ ਹੀ ਨਹੀਂ ਮਿਟ ਜਾਂਦੀਆਂ। ਪਰ ਫੇਰ 32 ਵਰ੍ਹੇ ਬਾਅਦ 1863 ਵਿੱਚ ਉੱਥੇ ਪਹਿਲੀ ਵਾਰ ਪੀ.ਡਬਲਿਊ.ਡੀ. ਬਣਿਆ ਅਤੇ ਸਾਰੇ ਤਾਲਾਬ ਲੋਕਾਂ ਤੋਂ ਖੋਹ ਕੇ ਰਾਜ ਨੂੰ ਸੌਂਪ ਦਿੱਤੇ ਗਏ।
ਸਨਮਾਨ ਪਹਿਲਾਂ ਹੀ ਖੋਹ ਲਿਆ ਗਿਆ, ਫੇਰ ਪੈਸਾ, ਸਾਧਨ ਅਤੇ ਹੁਣ ਹੁਨਰ ਵੀ ਲੈ ਲਿਆ। ਸਨਮਾਨ, ਸਹੂਲਤ ਅਤੇ ਅਧਿਕਾਰਾਂ ਤੋਂ ਬਿਨਾਂ ਸਮਾਜ ਲਾਚਾਰ ਹੋਣ ਲੱਗਾ ਸੀ। ਅਜਿਹੇ ਹਾਲਾਤ ਵਿੱਚ ਉਸ ਤੋਂ ਸਿਰਫ਼ ਆਪਣਾ ਫ਼ਰਜ਼ ਨਿਭਾਉਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਸੀ?
ਮੈਸੂਰ ਦੇ 39,000 ਤਾਲਾਬਾਂ ਦੀ ਦੁਰਦਸ਼ਾ ਦਾ ਕਿੱਸਾ ਬੜਾ ਲੰਮਾ ਹੈ। ਪੀ. ਡਬਲਿਊ. ਡੀ. ਤੋਂ ਕੰਮ ਨਹੀਂ ਚੱਲਿਆ ਤਾਂ ਫੇਰ ਪਹਿਲੀ ਵਾਰ ਸਿੰਜਾਈ ਵਿਭਾਗ ਬਣਿਆ। ਉਸਨੂੰ ਤਾਲਾਬ ਦਾ ਕੰਮ ਦਿੱਤਾ ਗਿਆ। ਉਹ ਵੀ ਕੁੱਝ ਨਾ ਕਰ ਸਕਿਆ
108
ਅੱਜ ਵੀ ਖਰੇ ਹਨ
ਤਾਲਾਬ