ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅੱਜ ਬਿਲਾਵਲੀ ਤਾਲਾਬ ਵਿੱਚ ਜਹਾਜ਼ ਉਡਾਏ ਜਾਂਦੇ ਹਨ

25 ਅਪਰੈਲ 1990 ਨੂੰ ਇੰਦੌਰ ਤੋਂ 50 ਟੈਂਕਰ ਪਾਣੀ ਲੈ ਕੇ ਰੇਲਗੱਡੀ ਦੇਵਾਸ ਆਈ। ਮੰਤਰੀਆਂ ਦੀ ਅਗਵਾਈ ਵਿੱਚ ਬੈਂਡ-ਵਾਜਿਆਂ ਨਾਲ ਪਾਣੀ ਵਾਲੀ ਰੇਲ ਗੱਡੀ ਦਾ ਸੁਆਗਤ ਹੋਇਆ। ਮੰਤਰੀ ਜੀ ਨੇ ਰੇਲਵੇ ਸਟੇਸ਼ਨ ਆਈ ‘ਨਰਮਦਾ' ਦਾ ਪਾਣੀ ਪੀ ਕੇ ਸੁਆਗਤ ਕੀਤਾ। ਦੇਵਾਸ ਵਿੱਚ ਹੁਣ ਹਰ ਰੋਜ਼ ਪਾਣੀ ਦੀ ਰੇਲ ਆਉਂਦੀ ਹੈ। ਟੈਂਕਰਾਂ ਦਾ ਪਾਣੀ ਪੰਪਾਂ ਦੇ ਸਹਾਰੇ ਟੈਂਕੀਆਂ ਵਿੱਚ ਚੜ੍ਹਾਇਆ ਜਾਦਾ ਹੈ ਤੇ ਫੇਰ ਸ਼ਹਿਰ ਵਿੱਚ ਵੰਡਿਆ ਜਾਂਦਾ ਹੈ।

ਰੇਲ ਦਾ ਕਿਰਾਇਆ ਰੋਜ਼ਾਨਾ 40,000 ਰੁਪਏ ਹੈ। ਬਿਜਲੀ ਦਾ ਖ਼ਰਚ ਵੱਖਰਾ। ਜੇਕਰ ਸਾਰੇ ਖ਼ਰਚੇ ਮਿਲਾ ਦਿੱਤੇ ਜਾਣ ਤਾਂ ਇਹ ਸਾਰਾ ਜੁਗਾੜ ਦੁੱਧ ਦੇ ਖ਼ਰਚੇ ਦੇ ਬਰਾਬਰ ਹੈ। ਫ਼ਿਲਹਾਲ ਮੱਧ-ਪ੍ਰਦੇਸ਼ ਸਰਕਾਰ ਕੇਂਦਰ ਵੱਲੋਂ ਰੇਲ ਭਾੜਾ ਮੁਆਫ਼ ਕਰਵਾਉਂਦੀ ਰਹੀ ਹੈ। ਦਿੱਲੀ ਵਾਸੀਆਂ ਲਈ ਦੂਰੋਂ ਗੰਗਾ ਦਾ ਪਾਣੀ ਲਿਆ ਕੇ ਸਰਕਾਰ ਹਾਲੇ ਮੱਧ ਪ੍ਰਦੇਸ਼ ਪ੍ਰਤੀ ਉਦਾਰਤਾ ਵਰਤ ਰਹੀ ਹੈ। ਜੇਕਰ ਡਾ. ਮਨਮੋਹਨ ਸਿੰਘ ਜੀ ਦੀ 'ਉਦਾਰਵਾਦੀ ਨੀਤੀ’ ਗੱਡੀ ਅਤੇ ਬਿਜਲੀ ਦੇ ਭਾੜੇ ਵੀ ਜੋੜ ਦੇਵੇ ਤਾਂ ਦੇਵਾਸ ਨੂੰ ਨਰਕਵਾਸ ਬਣਨ ਵਿੱਚ ਕਿੰਨੀ ਕੁ ਦੇਰ ਲੱਗੇਗੀ।

ਪਾਣੀ ਦੇ ਮਾਮਲੇ ਵਿੱਚ ਇਸ ਕਿਸਮ ਦੀ ਬੇਵਕੂਫ਼ੀ ਦੀਆਂ ਉਦਾਹਰਣਾਂ ਦੇ ਢੇਰ ਹਰ ਸੂਬੇ ਵਿੱਚ ਹੀ ਮਿਲਦੇ ਹਨ। ਮੱਧ-ਪ੍ਰਦੇਸ਼ ਦੇ ਹੀ ਸ਼ਹਿਰ ਸਾਗਰ ਨੂੰ ਵੇਖੀਏ। ਕੋਈ 600 ਸਾਲ ਪਹਿਲਾਂ ਲਾਖਾ ਵਣਜਾਰੇ ਵੱਲੋਂ ਬਣਵਾਏ ਸਾਗਰਨਾਂ ਦੇ ਬਹੁਤ ਵੱਡੇ ਤਾਲਾਬ ਦੇ ਕੰਢੇ ਵਸੇ ਇਸ ਸ਼ਹਿਰ ਦਾ ਨਾਂ ਹੀ ਸਾਗਰ ਹੋ ਗਿਆ ਸੀ। ਅੱਜ ਇੱਥੇ ਚਾਰ ਵੱਡੀਆਂ ਸੰਸਥਾਵਾਂ ਹਨ। ਪੁਲਿਸ ਸਿਖਲਾਈ ਕੇਂਦਰ, ਫ਼ੌਜ ਦੇ ਮਹਾਰ ਰੈਜੀਮੈਂਟ ਦਾ ਮੁੱਖ ਦਫ਼ਤਰ, ਨਗਰ ਪਾਲਿਕਾ ਅਤੇ ਸਰ ਹਰੀ ਸਿੰਘ ਦੇ ਨਾਂ 'ਤੇ ਬਣੀ ਯੂਨੀਵਰਸਿਟੀ। ਇੱਕ ਵਣਜਾਰਾ

111
ਅੱਜ ਵੀ ਖਰੇ ਹਨ
ਤਾਲਾਬ