ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਬਿਆਸ ਦਰਿਆ ਦੇ ਕਿਨਾਰੇ ਸ੍ਰੀ ਬਾਉਲੀ ਸਾਹਿਬ, ਸ੍ਰੀ ਹਰਗੋਬਿੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਜਿਹੀਆਂ ਧਰਮ ਨਗਰੀਆਂ ਦੀ ਸਥਾਪਨਾ ਕੀਤੀ ਗਈ।

ਉਦੋਂ ‘ਨਦੀ ਜੋੜੋ ਜਿਹੀਆਂ ਗੈਰ ਅਮਲੀ ਯੋਜਨਾਵਾਂ ਬਣਾਉਣ ਵਾਲੇ ਯੋਜਨਾਕਾਰ ਨਹੀਂ ਸਨ ਹੁੰਦੇ, ਉਦੋਂ ਲੋਕੀ ਖ਼ੁਦ ਹੀ ਨਦੀਆਂ ਨਾਲ ਜੁੜੇ ਹੋਏ ਸਨ, ਸਾਰੇ ਕੁਦਰਤੀ ਸੋਮਿਆਂ ਨਾਲ ਲੋਕ ਜੁੜੇ ਹੋਏ ਸਨ। ਕੁਦਰਤ ਨੂੰ ਹੀ ਪਰਮਪਿਤਾ ਦੇ ਦਸਤਖ਼ਤ ਸਮਝ ਪੂਜਦੇ ਸਨ। ਨਦੀਆਂ ਦੇ ਪ੍ਰਤੀ ਅਜਿਹੀ ਸ਼ਰਧਾ ਸੀ ਕਿ ਉਨ੍ਹਾਂ ਨੂੰ ਪਾਪ ਨਾਸ਼ਕ ਮੰਨਿਆ ਜਾਂਦਾ ਸੀ। ਲੋਕ ਆਪਣੇ ਦੁੱਖ-ਸੁੱਖ ਨਦੀਆਂ ਦਰੱਖ਼ਤਾਂ ਨਾਲ ਹੀ ਸਾਂਝੇ ਕਰਦੇ ਸਨ। ਪੰਜਾਬ ਦਾ ਕੋਈ ਵੀ ਦਰਿਆ ਅਜਿਹਾ ਨਹੀਂ ਸੀ ਜਿਸਦੇ ਕਿਨਾਰੇ ਮੱਸਿਆ, ਸੰਗਰਾਂਦ, ਪੁੰਨਿਆ, ਬਸੰਤ ਪੰਚਮੀ ਦੇ ਮੇਲੇ ਨਹੀਂ ਸਨ ਭਰਦੇ ਜਾਂ ਹੋਲੀ ਦੀ ਪੂਜਾ ਨਹੀਂ ਸੀ ਹੁੰਦੀ। ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵਡਾਲੀ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਤਾਂ ਅੰਮ੍ਰਿਤਸਰ ਸਾਹਿਬ ਨੇੜੇ ਹੀ ਛੇਹਰਟੇ ਦੇ ਕੋਲ ਪਹਿਲੀ ਵਾਰ 1599 ਵਿੱਚ ਬਸੰਤ ਪੰਚਮੀ ਦਾ ਮੇਲਾ ਲਗਾਇਆ ਗਿਆ ਸੀ। ਅੱਜ ਵੀ ਇੱਥੇ ਗੁਰੂ ਜੀ ਦੀ ਯਾਦ ਵਿੱਚ ਛੇਹਰਟਾ (ਛੇ ਹਲਟਾ) ਖੂਹ ਮੌਜੂਦ ਹੈ। ਅਜਿਹਾ ਹੀ ਇੱਕ ਪ੍ਰਸੰਗ ਵਿਸਾਖੀ ਦਾ ਵੀ ਹੈ, ਜਿਸਨੂੰ ਮੰਤਰੀਆਂ ਵਾਂਗ ਬਦਲਦੀਆਂ ਇਤਿਹਾਸ ਦੀਆਂ ਕਿਤਾਬਾਂ ਪੜ੍ਹਕੇ ਨਵਾਂ ਸਮਾਜ ਭੁੱਲ ਚੁੱਕਿਆ ਹੈ। 1589 ਈਸਵੀ ਵਿੱਚ ਜਦੋਂ ਅੰਮ੍ਰਿਤਸਰ ਦਾ ਸਰੋਵਰ ਬਣ ਕੇ ਪੂਰਾ ਹੋਇਆ ਸੀ, ਉਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਿਸਾਖੀ ਮਨਾਉਣ ਦਾ ਆਦੇਸ਼ ਦਿੱਤਾ ਸੀ। ਸਿੱਧੀਆਂ-ਸਿੱਧੀਆਂ ਨਿਰਮਲ ਰੀਤਾਂ ਵਾਲੇ ਸਾਡੇ ਮੇਲਿਆਂ ਨੂੰ ਵੀ ਅੱਜ ਭੰਬਲ-ਭੂਸਿਆਂ `ਚ ਉਲਝੇ ਸਾਡੇ ਨੇਤਾਵਾਂ ਨੇ ਅਗਵਾ ਕਰ ਲਿਆ ਹੈ।

ਜਿਹੜੇ ਲੋਕ ਸਦੀਆਂ ਤੋਂ ਸਹਿਜ-ਸਰਲ ਰੂਪ ਵਿੱਚ ਰਹਿੰਦੇ ਆਏ ਹੋਣ, ਕੀ ਉਨ੍ਹਾਂ ਕੋਲ ਅਜਿਹਾ ਕੁੱਝ ਨਹੀਂ ਸੀ ਜੋ ਸਤਿਕਾਰਯੋਗ ਹੋਵੇ, ਗੌਰਵਸ਼ਾਲੀ ਹੋਵੇ? ਜਿਵੇਂ ਦਰਸ਼ਨ, ਫ਼ਿਲਾਸਫ਼ੀ ਨਹੀਂ ਹੁੰਦਾ, ਜਿਵੇਂ ਸ਼ਰਧਾ ਨਿਰਾ ਫੇਥ ਨਹੀਂ ਹੁੰਦੀ, ਜਿਵੇਂ ਪ੍ਰੰਪਰਾ

9
ਅੱਜ ਵੀ ਖਰੇ ਹਨ
ਤਾਲਾਬ