ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਿਆਵਾਂ 'ਚੋਂ ਰਿਸਦਾ ਪਾਣੀ ਵੇਂਈਆਂ ਦੀ ਸ਼ਕਲ ਵਿੱਚ ਸਮਾਜ ਦੀ ਸੇਵਾ ਕਰਦਾ ਸੀ। ਪੰਜਾਬ ਦੀਆਂ ਸਭ ਤੋਂ ਪ੍ਰਸਿੱਧ ਵੇਂਈਆਂ ਸਨ-ਕਾਲੀ ਵੇਈਂ ਅਤੇ ਚਿੱਟੀ ਵੇਈਂ। ਕਾਲੀ ਵੇਈਂ ਦਸੂਹਾ ਤੋਂ ਸ਼ੁਰੂ ਹੋ ਕੇ ਟਾਂਡਾ ਦੇ ਕੋਲੋਂ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਸੁਭਾਨਪੁਰ, ਹਮੀਰਾ, ਅੰਮ੍ਰਿਤਸਰ , ਕਪੂਰਥਲਾ, ਸੁਲਤਾਨਪੁਰ ਲੋਧੀ ਤੋਂ ਲੰਘ ਕੇ ਸਤਲੁਜ ਵਿੱਚ ਮਿਲ ਜਾਂਦੀ ਹੈ। ਕਾਲੀ ਵੇਈਂ ਦੀ ਮਹਾਨਤਾ ’ਤੇ ਪੂਰੀ ਪੁਸਤਕ ਲਿਖੀ ਜਾ ਸਕਦੀ ਹੈ। ਗੰਦੇ ਨਾਲੇ ਵਿੱਚ ਤਬਦੀਲ ਹੋ ਚੁੱਕੀ ਇਹ ਉਹ ਕਾਲੀ ਵੇਈਂ ਹੈ ਜਿਹੜੀ ਕਦੇ ‘ਜਪੁਜੀ` ਦੇ ਇਲਹਾਮ ਦੀ ਜਿਉਂਦੀ ਜਾਗਦੀ ਗਵਾਹ ਰਹੀ ਹੈ। ਬਾਬਾ ਨਾਨਕ ਜੀ ਨੇ ਕਿਹਾ ਸੀ “ਪਹਿਲਾ ਪਾਣੀ ਜੀਓ ਹੈ, ਜਿਤੁ ਹਰਿਆ ਸਭ ਕੋਇ। ਇਨ੍ਹਾਂ ਵੱਈਆਂ ਨੇ ਕਦੀ ਆਪਣੇ ‘ਸੰਨ ਜਲ’ (Crystal clear Water} ਦੇ ਕਾਰਨ ਹੀ ਹਜ਼ਾਰਾਂ ਲੋਕਾਂ ਨੂੰ ਆਪਣੇ ਲਾਗੇ ਵਸਣ ਦਾ ਸੱਦਾ ਦਿੱਤਾ ਸੀ। ਉਦੋਂ ਲੋਕਾਂ ਵਿੱਚ ਵੀ ਕੁਦਰਤ ਝਲਕਦੀ ਸੀ ਯਾਨੀ ਲੋਕੀ ਵੀ ਨਦੀਆਂ, ਦਰੱਖ਼ਤਾਂ ਵਰਗੇ ਹੀ ਨਿਰਮਲ ਅਤੇ ਤਨ-ਮਨ ਤੋਂ ਹਰੇ-ਭਰੇ ਸਨ। ਉਦੋਂ ਜਲ ਸਰੋਤਾਂ ਨੂੰ ਗੰਦਾ ਕਰਨਾ ਪਾਪ ਸਮਝਿਆ ਜਾਂਦਾ ਸੀ। ਅਜਿਹਾ ਸਮਝਣ ਵਾਲੇ ਅਤੇ ਅਜਿਹਾ ਸਮਝਾਉਣ ਵਾਲੇ ਲੋਕ ਹਰ ਘਰ ਵਿੱਚ ਮੌਜੂਦ ਸਨ। ਉਸ ਸਮੇਂ ਖੁੱਲਾ ਜਲ ਵੀ ਨਿਰਮਲ ਹੁੰਦਾ ਸੀ, ਅੱਜ ਲੋਕਾਂ ਦੇ ਦਿਲਾਂ ਵਾਂਗ ਸੁੰਗੜੇ ਅੰਡਰਗਰਾਊਂਡ ਪਾਈਪਾਂ ਰਾਹੀਂ ਆਉਣ ਵਾਲਾ ਪਾਣੀ ਵੀ ਗੰਦਾ ਹੁੰਦਾ ਹੈ। ਕਾਲੀ ਵੇਈਂ ਨੂੰ ਮੁੜ ਨਿਰਮਲ ਕਰਨ ਵਿੱਚ ਜੁਟੇ ਨਿਰਮਲ ਕੁਟੀਆ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਪਰਮਪਿਤਾ ਵੱਡੀਆਂ ਉਮਰਾਂ ਬਖ਼ਸ਼ੇ, ਤਾਂ ਜੋ ਉਹ ਕਾਲੀ ਵੇਈਂ ਨੂੰ ਪਹਿਲਾਂ ਵਰਗੀ ਰੰਗਤ ਵਿੱਚ ਲਿਆ ਸਕਣ। ਬਲਬੀਰ ਸਿੰਘ ਜੀ ਨੇ ਸੱਚਮੁੱਚ ਸੰਤਪੁਣੇ ਦੀ ਲਾਜ ਰੱਖ ਲਈ ਹੈ।

ਦਰਿਆਵਾਂ ਤੋਂ ਦੂਰ ਜਿੱਥੇ ਕਿਤੇ ਵੀ ਨਵਾਂ ਪਿੰਡ ਵਸਾਇਆ ਜਾਂਦਾ, ਉੱਥੇ ਪਾਣੀ ਦਾ ਪੱਧਰ, ਪਾਣੀ ਦਾ ਸੁਆਦ ਅਤੇ ਹੇਠਲਾ ਖੇਤਰ, ਜਿੱਥੇ ਪਾਣੀ ਸਾਲ ਭਰ ਕੰਮ ਦੇ ਸਕੇ ਆਦਿ ਨੂੰ ਧਿਆਨ ਵਿੱਚ ਰੱਖ ਕੇ ਹੀ ਪਿੰਡ ਦੀ ਬੁਨਿਆਦ ਰੱਖੀ ਜਾਂਦੀ। ਪੂਰਾ ਸਾਲ ਪਿੰਡ ਦਾ ਸਾਰਾ ਕੰਮ ਸੁਚਾਰੂ ਰੂਪ ਵਿੱਚ ਚੱਲਦਾ ਰਹੇ, ਇਸ ਲਈ ਛੱਪੜ, ਟੋਭੇ, ਢਾਬ ਅਤੇ ਡਿੱਗੀਆਂ ਬਣਾਈਆਂ ਜਾਂਦੀਆਂ। ਕੁੱਝ ਵੱਡੇ ਪਿੰਡਾਂ ਵਿੱਚ ਵੱਡੇ ਛੱਪੜ, ਵੱਡੀਆਂ ਢਾਬਾਂ ਅਤੇ ਵੱਡੀਆਂ ਡਿੱਗੀਆਂ ਸਨ, ਜਿਨ੍ਹਾਂ ਦੀਆਂ ਯਾਦਾਂ ਦੇ ਨਿਸ਼ਾਨ ਅੱਜ ਵੀ ਕਿਤੇ-ਕਿਤੇ ਦਿਸ ਪੈਂਦੇ ਹਨ। ਅੱਜ ਵੀ ਅਜਿਹੇ ਸੈਂਕੜੇ ਤਾਲਾਬ ਥੱਕੇ-ਟੁੱਟੇ ਉਨ੍ਹਾਂ ਬਜ਼ੁਰਗਾਂ ਦੀ ਤਰ੍ਹਾਂ ਉਜਾੜਾਂ ’ਚ ਪਏ ਹੋਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ

ਅਗਲੀਆਂ ਪੀੜੀਆਂ ਨੇ ਸਭ ਕੁੱਝ ਖੋਹ ਕੇ ਬੇ-ਦਖ਼ਲ ਕਰ ਦਿੱਤਾ ਹੈ। ਇਸੇ ਤਰ੍ਹਾਂ ਦੇ ਤਾਲਾਬਾਂ ਵਿੱਚੋਂ ਖਰੜ ਵਿਖੇ ਰਾਜਾ ਦਸ਼ਰਥ ਦੇ ਪਿਤਾ ਮਹਾਰਾਜਾ ਅਜ ਦੇ ਨਾਂ 'ਤੇ ਬਣਿਆ ‘ਅਜਸਾਗਰ। ਸੁਨਾਮ ਵਿਖੇ ‘ਸੀਡਾਸ, ਇਹ ਕਾਫ਼ੀ ਵੱਡਾ ਤਾਲਾਬ ਹੈ, ਇਸਦੇ ਇੱਕ ਪਾਸੇ ਮੰਦਰ ਅਤੇ ਦੂਜੇ ਪਾਸੇ ਗੁਰਦੁਆਰਾ ਹੈ। ਘੜੂੰਆਂ ਵਿਖੇ ਵੀ ਇੱਕ ਵਿਸ਼ਾਲ ਤਾਲਾਬ ਹੈ ਜਿਹੜਾ ਲਗਭਗ 2000 ਸਾਲ ਪੁਰਾਣਾ ਹੈ। ਅੱਜ ਵੀ ਇਸਦੇ

13
ਅੱਜ ਵੀ ਖਰੇ ਹਨ
ਤਾਲਾਬ