ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਨਾਰੇ ਬਹੁਤ ਸੋਹਣੇ ਅਤੇ ਪ੍ਰਾਚੀਨ ਪੰਜ ਮੰਦਰ ਤੋੜ ਭੰਨ ਕੀਤੇ ਗਏ ਭਾਰਤ ਤੋਂ ਪਹਿਲਾਂ ਦੀ ਸ਼ਾਨ ਦਰਸਾਉਂਦੇ ਹਨ। ਦਸੂਹਾ ਵਿਖੇ ਪਾਂਡੂਸਰ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਜੇ ਦਾ ਤਾਲ ਅਤੇ ਬੋਪਾਰਾਏ ਕਲਾਂ ਵਿੱਚ ਲਗਭਗ ਇੱਕ ਹਜ਼ਾਰ ਸਾਲ ਪੁਰਾਣੇ ਸੋਹਣੇ ਤਾਲਾਬ ਹਨ। ਪਿੰਡ ਚਾਮੁੰਡਾ (ਜਿਹੜਾ ਪਾਕਿਸਤਾਨੀ ਖਿਡਾਰੀ ਵਸੀਮ ਅਕਰਮ ਦੇ ਪਿਓ ਦਾ ਪਿੰਡ ਹੋਣ ਕਰਕੇ ਖ਼ਬਰਾਂ ’ਚ ਆਇਆ ਹੈ) ਵਿਖੇ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਬੇਹੱਦ ਸ਼ਾਨਦਾਰ ਤਾਲਾਬ ਸੀ। ਪੋਸਟਰਾਂ ਅਤੇ ਫਲੈਕਸੋ ਦੇ ਹੋਰਡਿੰਗਜ਼ ਦੇ ਉੱਤੇ ਹੀ ਸਾਰਾ ਵਿਰਸਾ ਸੰਭਾਲਣ ਵਾਲੇ ਉੱਚ ਸਿੱਖਿਆ ਪ੍ਰਾਪਤ ਪ੍ਰਗਤੀਸ਼ੀਲਾਂ ਨੇ ਇਹ ਇੱਟਾਂ ਉਖਾੜ ਕੇ ਇੱਥੇ ਵੀ ਹੁਣ ਉਹੀ ਪੱਥਰ ਲਗਾ ਦਿੱਤਾ ਹੈ ਜਿਹੜਾ ਸਾਡੇ ਟਾਇਲਟਾਂ, ਬਾਥਰੂਮਾਂ, ਰਸੋਈਆਂ 'ਚੋਂ ਹੁੰਦਾ ਹੋਇਆ ਅੱਜ ਹਰੇਕ ਭਾਈਚਾਰੇ ਦੀ ਧਾਰਮਿਕ ਇਮਾਰਤ ’ਤੇ ਲੱਗਿਆ ਦਿਸਦਾ ਹੈ। ਇਨ੍ਹਾਂ ਧਾਰਮਿਕ ਇਮਾਰਤਾਂ ਉੱਤੇ ਲੱਗੇ ਖ਼ਤਰਨਾਕ ਰੜ੍ਹਦੇ ਗ੍ਰੇਨਾਈਟ ਉੱਤੇ ਜਦੋਂ ਮੀਂਹ ਦਾ ਪਾਣੀ ਡਿਗਦਾ ਹੈ ਤਾਂ ਧੁਖਦੇ ਤਵੇ 'ਤੇ ਡਿਗਦੇ ਪਾਣੀ ਦੀ ਤਰ੍ਹਾਂ ਛੰਨ..... ਕਰਕੇ ਉੱਡ ਜਾਂਦਾ ਹੈ।

ਇਸੇ ਤਰ੍ਹਾਂ ਦਾ ਇੱਕ ਹੋਰ ਸੋਹਣਾ ਤਾਲਾਬ ਕਾਹਨਗੜ੍ਹ ਵਿਖੇ ਵੀ ਹੈ। ਅਟਾਰੀ ਵਿਖੇ ਵੀ ਢੰਡ ਕਸੇਲ ਤਾਲਾਬ ਖ਼ਾਸਾ ਮਸ਼ਹੂਰ ਹੈ। ਬਟਾਲਾ ਵਿਖੇ ਵੀ ਅਕਬਰ ਦਾ ਬਣਵਾਇਆ ਇੱਕ ਤਾਲਾਬ ਹਾਲੇ ਜਿਊਂਦਾ ਹੈ। ਨਾਭਾ ਵਿਖੇ-ਹਾਥੀਖਾਨਾ, ਪ੍ਰੀਤਨਗਰ ਵਿੱਚ ਵੀ ਬੜੇ ਵੱਡੇ-ਵੱਡੇ ਤਾਲਾਬ ਸਨ। ਇਸੇ ਤਰ੍ਹਾਂ ਸੰਗਰੂਰ ਦੇ ਚਾਰੋਂ ਪਾਸੇ ਬੜੇ ਸੁੰਦਰ ਤਾਲਾਬ ਸਨ। ਬਨਕਸਰ ਬਾਗ਼ ਵੀ ਉਨ੍ਹਾਂ ਤਾਲਾਬਾਂ ਦੀਆਂ ਬਚੀਆਂ ਯਾਦਾਂ ਵਿੱਚੋਂ ਇੱਕ ਤਾਲਾਬ ਦੀ ਹੀ ਨਿਸ਼ਾਨੀ ਹੈ। ਸੰਗਰੂਰ ਵਿਖੇ ਹੀ ਜਿੱਥੇ ਹੁਣ ਨੈਣਾਂ ਦੇਵੀ ਮੰਦਰ ਅਤੇ ਦੁਕਾਨਾਂ ਦੀ ਲੰਮੀ ਡਾਰ ਦਿਸਦੀ ਹੈ ਉੱਥੇ ਵੀ ਬੜਾ ਵੱਡਾ ਅਤੇ ਡੂੰਘਾ ਤਾਲਾਬ ਸੀ। ਝੁਨੀਰ, ਮਾਨਸਾ, ਪਟਿਆਲਾ ਦੇ ਮੁੱਖ ਮਾਰਗਾਂ 'ਤੇ ਬੜੇ ਸੋਹਣੇ ਤਾਲਾਬ ਸਨ। ਮਾਲੇਰਕੋਟਲਾ-ਲੁਧਿਆਣਾ ਰੋਡ 'ਤੇ ਡੇਹਲੋਂ ਵਿਖੇ ਸ਼ਿਵ ਮੰਦਰ ਦੇ ਲਾਗੇ ਇੱਕ ਸੋਹਣਾ ਤਾਲਾਬ ਸੀ ਜਿਹੜਾ ਹੁਣ ਵੱਡੇ ਟੋਭੇ ਵਾਂਗ ਦਿਸਦਾ ਹੈ। ਰਾਮਤੀਰਥ-ਅੰਮ੍ਰਿਤਸਰ ਵਿਖੇ ਮਹਾਂਰਿਸ਼ੀ ਵਾਲਮੀਕ ਜੀ ਦੇ ਸਮੇਂ ਦਾ ਤਾਲਾਬ ਹੈ-ਇੱਥੇ ਹੀ ਲਵ-ਕੁਸ਼ ਅਤੇ ਰਾਮਚੰਦਰ ਜੀ ਦੀ ਸੈਨਾ ਦਾ ਯੁੱਧ ਹੋਇਆ ਸੀ।

ਇਸੇ ਤਰ੍ਹਾਂ ਗੁਰਦਾਸਪੁਰ ਵਿਖੇ ਸਤਲਾਨੀ ਤਾਲ, ਸ਼੍ਰੀ ਤਖ਼ਤਗੜ੍ਹ ਸਾਹਿਬ, ਬਿਬੇਕਸਰ, ਸੰਤੋਖਸਰ ਵਿਖੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਦੁਆਰਾ ਬਣਵਾਏ ਪੁਰਾਣੇ ਤਾਲਾਬ ਹਨ। ਚਮਿਆਰੀ-ਅਜਨਾਲਾ, ਸੈਲਾ ਖੁਰਦ-ਹੁਸ਼ਿਆਰਪੁਰ ਵਿਖੇ ਵੀ ਵੱਡੇ-ਵੱਡੇ ਪ੍ਰਾਚੀਨ ਤਾਲਾਬ ਹਨ। ਗੁਰੂ ਕੀ ਢਾਬ-ਜੈਤੋ, ਮੱਤੇ ਕੀ ਢਾਬ-ਫ਼ਰੀਦਕੋਟ ਵਿਖੇ ਖਿਦਰਾਣਾ, ਰੁਪਾਣਾ ਅਤੇ ਤਿੰਘਾਣਾਨਾਂ ਦੇ ਤਿੰਨ ਭਰਾਵਾਂ ਨੇ ਕਈ ਸਾਰੇ ਤਾਲਾਬ ਬਣਵਾਏ ਸਨ।

ਗੋਇੰਦਵਾਲ-ਅੰਮ੍ਰਿਤਸਰ ਵਿਖੇ ਵੀ ਬਾਓਲੀਆਂ ਦੀ ਸੁੰਦਰ ਲੜੀ ਹੈ। ਚੂਨਾ ਮੰਡੀ ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਣਵਾਈ ਬਾਓਲੀ ਅੱਜ ਵੀ ਆਪਣੀ

14
ਅੱਜ ਵੀ ਖਰੇ ਹਨ
ਤਾਲਾਬ