ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਇਹ ਨਹੀਂ ਅਹੁੜਿਆ ਕਿ ਜਦੋਂ ਮਾਮੂਲੀ ਨਲਕੇ ਲੱਗਣ ਨਾਲ ਖੂਹ ਸੁੱਕ ਗਏ, ਟਿਊਬਵੈਲ ਲੱਗਣ ਨਾਲ ਛੱਪੜ, ਤਾਲਾਬ, ਟੋਭੇ ਸੁੱਕ ਗਏ, ਹੁਣ ਦਿਨ ਰਾਤ ਪਾਤਾਲ ਦਾ ਪਾਣੀ ਉਲੱਦ ਰਹੇ ਲੱਖਾਂ ਸਬਮਰਸੀਬਲਾਂ ਜਿਹੀਆਂ ਧਰਤੀ ਨੂੰ ਚੰਬੜੀਆਂ ਜੋਕਾਂ ਤੋਂ ਬਾਅਦ ਕੀ ਹੋਵੇਗਾ? ਧਰਤੀ ਪਰਮਾਤਮਾ ਦੀ ਸਭ ਤੋਂ ਵੱਡੀ ਮਿੱਟੀ ਦੀ ਗੋਲਕ ਹੈ, ਇਸ ਵਿੱਚ ਆਪਾਂ ਜੋ ਵੀ ਪਾਵਾਂਗੇ, ਉਹੀ ਵਾਪਸ ਕੱਢ ਸਕਾਂਗੇ। ਧਰਤੀ ਚੋਂ ਕੱਢ ਆਪਾਂ ਬਹੁਤ ਕੁੱਝ ਰਹੇ ਹਾਂ, ਪਰ ਸਿਵਾਏ ਪਾਲੀਥੀਨ, ਜ਼ਹਿਰੀਲੀਆਂ ਖਾਦਾਂ, ਸੀਮਿੰਟ ਆਦਿ ਤੋਂ ਇਲਾਵਾ ਪਾ ਕੁੱਝ ਵੀ ਨਹੀਂ ਰਹੇ।

ਆਪਣੇ ਦੇਸ਼ ਦਾ ਕੋਈ ਵੀ ਧਰਮ ਸਥਾਨ ਤਾਲਾਬ, ਸਰੋਵਰ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਇੱਥੋਂ ਤੱਕ ਕਿ ਸ਼ਮਸ਼ਾਨ ਨਾਲ ਵੀ ਘਾਟ ਜ਼ਰੂਰੀ ਹੁੰਦਾ ਸੀ। ਲੇਕਿਨ ਇਨ੍ਹਾਂ ਸਾਰੇ ਪਵਿੱਤਰ ਅਸਥਾਨਾਂ ਸੰਸਥਾਵਾਂ ਵਿੱਚ ਬਦਲਣ ਵਾਲੇ ਆਗੂਆਂ ਨੂੰ ਲੱਗਿਆ ਕਿ ਇਨ੍ਹਾਂ ਦੀ ਹੁਣ ਕੀ ਲੋੜ ਹੈ! ਭਰੋ ਇਨ੍ਹਾਂ ਨੂੰ। ਦੁਕਾਨਾਂ ਕੱਢੋ ਦੁਕਾਨਾਂ ਤੋਂ ਬਾਅਦ ਫੇਰ ਦੁਕਾਨਦਾਰੀ ਦਾ ਅੰਤਹੀਣ ਸਿਲਸਿਲਾ ਜਾਰੀ ਰਹਿੰਦਾ ਹੈ। ਦੁਕਾਨਦਾਰੀ ’ਚੋਂ ‘ਦਾਰ’ (ਫਾਂਸੀ ਦਾ ਫੰਦਾ) ਸ਼ਬਦ ਦਾ ਸਹਾਰਾ ਲੈ ਕੇ ਸ਼ਰਧਾ ਅਤੇ ਆਸਥਾਵਾਂਸੀ ’ਤੇ ਝੂਲ ਜਾਂਦੀਆਂ ਹਨ ਅਤੇ ਬਚੀ ਦੁਕਾਨ ਭਰਪੂਰ ਪ੍ਰਫੁੱਲਤ

ਹੋਣ ਲੱਗ ਪੈਂਦੀ ਹੈ। ਅੱਜ ਹਰ ਚੀਜ਼ ’ਤੇ ਕਬਜ਼ੇ ਦੀ ਇਸੇ ਪ੍ਰਵਿਰਤੀ ਨੂੰ ਧਾਰਮਿਕ ਕੰਮਾਂ ਦਾ ਮਿਆਰ ਮੰਨਿਆ ਜਾਣ ਲੱਗ ਪਿਆ ਹੈ। ਕੁਦਰਤੀ ਜਲ ਸੋਮਿਆਂ ਨੂੰ ਉਜਾੜਨ ਅਤੇ ਧਾਰਮਿਕ ਸਥਾਨਾਂ ਨਾਲ ਜੁੜੇ ਪੁਰਾਣੇ ਸਰੋਵਰਾਂ ਨੂੰ ਉਜਾੜਨ ਜਾਂ ਸਵਿਮਿੰਗ ਪੂਲਾਂ ਵਿੱਚ ਬਦਲਣ ਦੇ ਸਭ ਤੋਂ ਵੱਧ ਕਸੂਰਵਾਰ ਧਾਰਮਿਕ ਆਗੂ ਹੀ ਹਨ। ਧਾਰਮਿਕ ਇਮਾਰਤਾਂ ਨਾਲ ਜੁੜੇ ਜ਼ਿਆਦਾਤਰ ਸਰੋਵਰ ਮੀਂਹਾਂ ਦਾ ਪਾਣੀ ਰੋਕਣ ਦੀ ਬਜਾਏ ਟਿਊਬਵੈੱਲਾਂ ਨਾਲ ਹੀ ਭਰੇ ਜਾ ਰਹੇ ਹਨ। ਅੱਜ ਇਨ੍ਹਾਂ ਆਗੂਆਂ ਨੂੰ ਜੇਕਰ ਗੌਰ ਨਾਲ ਸੁਣਿਆ ਜਾਵੇ ਤਾਂ ਉਨ੍ਹਾਂ ਦੇ ਪ੍ਰਵਚਨਾਂ ਵਿੱਚ ਕੁਦਰਤ ਪ੍ਰਤੀ ਸ਼ਰਧਾ ਦੇ ਇਤਰ ਦਾ ਕੋਈ ਛਿੱਟਾ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਰੱਬੀ ਜਜ਼ਬੇ ਦੀ ਖ਼ੁਸ਼ਬੂ ਹੁੰਦੀ ਹੈ, ਯਾਨੀ ਪੰਜ ਤੱਤਾਂ ਦਾ ਕੋਈ ਜ਼ਿਕਰ ਉਨ੍ਹਾਂ ਦੇ ਪ੍ਰਵਚਨਾਂ ਵਿੱਚ ਨਹੀਂ ਹੁੰਦਾ। ਇੱਕ ਗੈਰ-ਸਰਕਾਰੀ ਸਰਵੇ ਦੇ ਮੁਤਾਬਿਕ ਦੇਸ਼ ਭਰ ਵਿੱਚ ਧਾਰਮਿਕ ਪ੍ਰੋਗਰਾਮਾਂ ਤੇ ਖ਼ਰਚ ਹੋਣ ਵਾਲੇ ਸਾਲਾਨਾ ਧਨ ਨਾਲ ਦੁਨੀਆ ਦੇ ਲਗਭਗ 40 ਦੇਸ਼ਾਂ ਦਾ ਗੁਜ਼ਾਰਾ ਹੋ ਸਕਦਾ ਹੈ। ਅੱਜ ਕੋਈ ਸੰਤ-ਮਹੰਤ, ਮੌਲਵੀ, ਪਾਦਰੀ ਜਾਂ ਕਿਸੇ ਵੀ ਫ਼ਿਰਕੇ ਦਾ ਧਾਰਮਿਕ ਆਗੂ ਇਹ ਨਹੀਂ ਕਹਿੰਦਾ ਕਿ ਅਸੀਂ ਸਿਰਫ਼ ਦਰੱਖ਼ਤ ਲਾਵਾਂਗੇ, ਜਾਂ ਅਸੀਂ ਸਿਰਫ਼ ਪੁਰਾਣੇ ਸਰੋਵਰਾਂ ਨੂੰ, ਪੁਰਾਣੇ ਟੋਭਿਆਂ ਨੂੰ ਸੋਹਣੀਆਂ ਝੀਲਾਂ ਵਿੱਚ ਬਦਲਾਂਗੇ, ਜਾਂ ਅਸੀਂ ਆਪਣੀ ਮਿੱਟੀ, ਪਸ਼ੂ, ਪਰਿੰਦੇ ਬਚਾਉਣ ਦੀ ਮੁਹਿੰਮ ਚਲਾਵਾਂਗੇ ਜਾਂ ਅਸੀਂ ਸਾਰੇ ਮਿਲ ਕੇ ਰੱਬ ਦੀਆਂ ਨਿਆਮਤਾਂ ਬਚਾਵਾਂਗੇ। ਪਾਖੰਡੀ ਦੁਆਵਾਂ ਦਾ ਆਸ਼ੀਰਵਾਦ ਵੰਡਦੇ ਇਨ੍ਹਾਂ ਅਖੌਤੀ ਆਗੂਆਂ ਨੂੰ ਆਪਣੇ ਲਈ ਨੇਤਾਵਾਂ ਦੇ ਆਸ਼ੀਰਵਾਦ ਦੀ ਤਾਂਘ ਹਮੇਸ਼ਾ ਰਹਿੰਦੀ ਹੈ। ਉਂਝ ਜੇਕਰ ਸੋਚਿਆ ਜਾਵੇ

24
ਅੱਜ ਵੀ ਖਰੇ ਹਨ
ਤਾਲਾਬ