ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਲੋਕ ਰੱਬੀ ਦਾਤਾਂ (ਮਾਸਖੋਰ ਭਲਿਓ ਲੋਕੋ! ਪਸ਼ੂ ਵੀ ਰੱਬੀ ਦਾਤਾਂ ਦਾ ਹੀ ਹਿੱਸਾ ਹਨ) ਬਚਾਉਣ ਲਈ ਕੋਈ ਉਪਰਾਲਾ ਨਹੀਂ ਕਰਦੇ ਉਹ ਧਾਰਮਿਕ ਵੀ ਕਿੱਦਾਂ ਹੋ ਸਕਦੇ ਹਨ?

ਹਰ ਸਾਲ ਸਿਰਫ਼ ਪੰਜਾਬ 159 ਲੱਖ ਟਨ ਪਰਾਲੀ ਫੂਕਦਾ ਹੈ। ਜਿਸ ਨਾਲ 233 ਲੱਖ ਟਨ ਕਾਰਬਨ ਡਾਇਆਕਸਾਈਡ ਅਤੇ ਦੂਜੇ ਸਸਪੈਂਡਿਡ ਤੱਤਾਂ ਦੀ ਮਾਤਰਾ ਵਧਦੀ ਹੈ। ਪਰਾਲੀ ਸਾੜਨ ਦੇ ਨਾਲ ਹਰ ਸਾਲ ਦੋ ਇੰਚ ਮਿੱਟੀ ਦੀ ਪਰਤ ਸੜ ਕੇ ਸੁਆਹ ਹੋ ਜਾਂਦੀ ਹੈ ਜਿਹੜੀ ਫੇਰ ਕਿਸੇ ਕੰਮ ਦੀ ਨਹੀਂ ਰਹਿੰਦੀ। ਪਰਾਲੀ ਫੂਕਣ ਨਾਲ ਪੰਜਾਬ ਅਤੇ ਹਰਿਆਣਾ ਵਿੱਚ 98 ਫ਼ੀ ਸਦੀ ਮਿੱਟੀ ਦਾ ਆਰਗੈਨਿਕ ਕਾਰਬਨ ਘਟ ਚੁੱਕਾ ਹੈ। ਇਸੇ ਪਰਾਲੀ ਤੋਂ ਜੈਵਿਕ ਖਾਦ ਬਣਾਈ ਜਾ ਸਕਦੀ ਹੈ।

25
ਅੱਜ ਵੀ ਖਰੇ ਹਨ
ਤਾਲਾਬ