ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਤਰਾ ਫੇਰ ਵੀ ਜ਼ਿਆਦਾ ਹੋਵੇ ਤਾਂ ਉਸਨੂੰ ਉਨ੍ਹਾਂ ਸੂਬਿਆਂ ਵਿੱਚ ਭੇਜਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਡੰਗਰਾਂ ਲਈ ਚਾਰਾ ਘੱਟ ਹੁੰਦਾ ਹੈ। ਲੇਕਿਨ ਇਹ ਸਭ ਕਰਨ ਲਈ ਮਨ ਦਾ ਵੀ ਜੈਵਿਕ ਹੋਣਾ ਜ਼ਰੂਰੀ ਹੁੰਦਾ ਹੈ, “ਸਰਬੱਤ ਦਾ ਭਲਾ ਚਾਹੁਣ ਵਾਲੇ ਆਗੂ ਵੀ ਹੋਣੇ ਚਾਹੀਦੇ ਹਨ। ਫ਼ਿਲਹਾਲ ਤਾਂ ਸਿਰਫ਼ ਕਾਰਾਂ, ਸਕੂਟਰਾਂ ਉੱਤੇ ਹੀ ਵੀਹ ਰੁਪਏ ਦਾ ਸਟਿੱਕਰ ਚਿਪਕਾ ਕੇ ਜਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਹੀ ਵਾਤਾਵਰਣ ਬਚਾਉਣ ਦੇ ਸਾਰੇ ਕਾਨੂੰਨੀ ਫਰਜ਼ ਨਿਭਾ ਦਿੱਤੇ ਜਾਂਦੇ ਹਨ।

ਦੋਵੇਂ ਸੂਬਿਆਂ ਵਿੱਚ ਮਿੱਟੀ ਦੇ ਸੈਂਪਲ ਲਗਾਤਾਰ ਫੇਲ੍ਹ ਹੋ ਰਹੇ ਹਨ। ਸੈਂਪਲ ਚੈੱਕ ਕਰਨ ਵਾਲੇ ਅਧਿਕਾਰੀ ਹਾਲਾਂਕਿ ਸਰਕਾਰੀ ਹੁੰਦੇ ਹਨ, ਲੇਕਿਨ ਫੇਰ ਵੀ ਆਪਣੇ ਬਚੇ ਖੁਚੇ ਸੰਸਕਾਰਾਂ ਕਾਰਨ ਕੁੱਝ ਅਧਿਕਾਰੀ 5 ਵਜੇ ਤੋਂ ਬਾਅਦ ਆਪਣਾ ਈਮਾਨ ਬਚਾਉਣ ਲਈ ਸੱਚ ਬੋਲ ਹੀ ਦਿੰਦੇ ਹਨ। ਇਸ ਤੋਂ ਵੱਡਾ ਅਫ਼ਸੋਸ ਕੀ ਹੋਵੇਗਾ ਕਿ ਉੱਚ ਸਿੱਖਿਆ ਪ੍ਰਾਪਤ ਉੱਚ ਅਧਿਕਾਰੀ ਸਿਰਫ਼ ਰਿਟਾਇਰਮੈਂਟ ਤੋਂ ਬਾਅਦ ਹੀ ਸੱਚ ਬੋਲਦੇ ਹਨ, ਉਹ ਵੀ ਕੋਈ ਟਾਵਾਂ ਟੱਲਾ। ਉਹ ਅਖ਼ਬਾਰਾਂ ਵਿੱਚ ਛਪਣ ਵਾਲੀਆਂ ਰਿਪੋਰਟਾਂ ਦੇ ਪਿੱਛੇ ਦਾ ਸੱਚ ਵੀ ਦੱਸ ਹੀ ਦਿੰਦੇ ਹਨ। ਉਨ੍ਹਾਂ ਅਨੁਸਾਰ ਮਿੱਟੀ ਦੀ ਕਵਾਲਿਟੀ ਹਰ ਸਾਲ ਪਰਾਲੀ ਸਾੜਨ ਕਾਰਣ, ਕੀਟਨਾਸ਼ਕਾਂ ਦੇ ਜਾਹਿਲਾਨਾ ਇਸਤੇਮਾਲ ਦੇ ਕਾਰਨ, ਅੰਨ੍ਹੇਵਾਹ ਫ਼ਸਲਾਂ ਬੀਜਣ ਦੇ ਲਾਲਚ ਅਤੇ ਰਸਾਇਣਕ ਖਾਦਾਂ ਦੇ ਇਸਤੇਮਾਲ ਕਾਰਨ, ਖ਼ਤਮ ਹੋ ਰਹੀ ਹੈ ਅਤੇ ਮਿੱਟੀ ਦੇ ਦੋਸਤ ਜੀਵ ਵੀ ਲਗਾਤਾਰ ਮਰ ਰਹੇ ਹਨ। ਹਰਿਆਣਾ-ਪੰਜਾਬ ਦੀ 2 ਹੈਕਟੇਅਰ ਧਰਤੀ ਹਰ ਸਾਲ ਬੰਜਰ ਹੋ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਕਾਫ਼ੀ ਪਿੰਡ ਬੀਆਬਾਨਾਂ ਵਿੱਚ ਬਦਲ ਚੱਲੇ ਹਨ। ਰੋਪੜ, ਪਟਿਆਲਾ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਲੋਕਾਂ ਦੇ ਖੂਨ ਵਿੱਚ ਪਾਏ ਜਾਣ ਵਾਲੇ ਪੈਸਟੀਸਾਈਡਾਂ ਦੇ ਤੱਤ ਖ਼ਤਰਨਾਕ ਹੱਦ ਪਾਰ ਕਰ ਚੁੱਕੇ ਹਨ। ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਇੱਕ ਲੱਖ ਲੋਕਾਂ ਪਿੱਛੇ ਕੈਂਸਰ ਪੀੜਤਾਂ ਦੀ ਗਿਣਤੀ 110 ਤੱਕ ਪੁੱਜ ਗਈ ਹੈ। ਫਤਿਹਾਬਾਦ ਜ਼ਿਲ੍ਹੇ ਦਾ ਪਿੰਡ ਮੱਲੇਵਾਲ ਵਿਕਾਊ ਪਿੰਡ ਦਾ ਬੋਰਡ ਲਾਉਣ ਵਾਲਾ ਸਭ ਤੋਂ ਤਾਜ਼ਾ ਪਿੰਡ ਹੈ। ਉੱਥੋਂ ਦੇ ਹਰ ਵਸਨੀਕ ਦੇ ਖੂਨ ਵਿੱਚ ਡੀ.ਡੀ.ਟੀ.ਅਤੇ ਹੋਰ ਕਈ ਤਰ੍ਹਾਂ ਦੇ ਪੈਸਟੀਸਾਈਡ ਘੁਲ ਚੁੱਕੇ ਹਨ, ਜਿਨ੍ਹਾਂ ਕਰਕੇ ਭਿਆਨਕ ਬੀਮਾਰੀਆਂ ਜਨਮ ਲੈ ਰਹੀਆਂ ਹਨ। ਇਹ ਸਭ ਆਉਣ ਵਾਲੇ ਭਿਆਨਕ ਖ਼ਤਰਿਆਂ ਦੀਆਂ ਘੰਟੀਆਂ ਹਨ, ਜਿਹੜੀਆਂ ਸਾਨੂੰ ਧਾਰਮਿਕ ਇਮਾਰਤਾਂ ਉੱਤੇ ਲੱਗੇ ਲਾਊਡਸਪੀਕਰਾਂ ਦੇ ਰੌਲੇ ਕਾਰਨ ਸੁਣਾਈ ਨਹੀਂ ਦਿੰਦੀਆਂ। ਆਕਾਸ਼ ਪੁੱਤਰੀ ਕਲਪਨਾ ਚਾਵਲਾ ਨੇ ਆਪਣੀ ਆਖ਼ਰੀ ਗੱਲਬਾਤ ਵਿੱਚ ਕਿਹਾ ਸੀ,"ਸਾਨੂੰ ਕੁਦਰਤ ਦੀਆਂ ਆਵਾਜ਼ਾਂ ਨੂੰ ਸੁਣਨਾ, ਸਮਝਣਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੀ ਇਸ ਨਾਜ਼ੁਕ ਧਰਤੀ ਦੀ ਦੇਖਭਾਲ ਕਰਨੀ ਚਾਹੀਦੀ ਹੈ।

ਆਪਣੇ ਦੇਸ਼ ਵਿੱਚ ਅੰਨ ਨੂੰ ਤ੍ਰਮ ਕਿਹਾ ਗਿਆ, ਕਿਉਂਕਿ ਉਸ ਤੋਂ ਹੀ ਜੀਵਨ ਮਿਲਦਾ ਹੈ। ਦੇਸ਼ ਵਿੱਚ ਕੁਦਰਤ ਵਿੱਚ ਦਿਸਦੀ ਹਰੇਕ ਚੀਜ਼ ਵਿੱਚ ਪਰਮਾਤਮਾ ਦੀ

26
ਅੱਜ ਵੀ ਖਰੇ ਹਨ
ਤਾਲਾਬ