ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸਭ ਮਿਲਕੇ ਹੀ ਤਾਂ ਪਰਜਾ ਕਹਾਉਂਦੇ ਹਨ। ਇਸੇ ਲਈ ਉਸ ਪਰਮੇਸ਼ਵਰ ਦਾ ਇੱਕ ਨਾਂ ਪਰਜਾਪਤੀ ਵੀ ਹੈ।

ਪਸ਼ੂ, ਪੰਛੀ, ਕੀਟ, ਪਤੰਗੇ, ਦਰੱਖ਼ਤ ਅਤੇ ਬੂਟੇ ਸਾਡੇ ਵਾਂਗ ਕੋਈ ਵਿਧਾਨ ਨਹੀਂ ਰਚਦੇ। ਉਹ ਸੁਭਾਅ ਤੋਂ ਹੀ ਸੰਸਾਰ ਦੇ ਹੱਕ ਵਿੱਚ ਅਣਲਿਖਤ ਮਰਿਆਦਾ ਦੀ ਪਾਲਣਾ ਕਰਦੇ ਹਨ। ਆਦਮੀ ਤੋਂ ਇਲਾਵਾ ਕੋਈ ਵੀ ਕੁਦਰਤ ਦੇ ਖ਼ਿਲਾਫ਼ ਜੰਗ ਲੜਦਾ ਨਹੀਂ ਦਿਸਦਾ। ਨਿੱਕੀ ਜਿਹੀ ਚਿੜੀ ਵੀ ਆਪਣੀ ਚੁੰਝ ਨਾਲ ਸਿਰਫ਼ ਇੱਕ ਦਾਣਾ ਹੀ ਚੁਗਦੀ ਹੈ, ਇਸ ਤੋਂ ਜ਼ਿਆਦਾ ਨਹੀਂ। ਇਸੇ ਕਰਕੇ ਕਿਤੇ ਵੀ ਇਨ੍ਹਾਂ ਲਈ ਮਾਲਗੋਦਾਮਾਂ ਦੀ ਜ਼ਰੂਰਤ ਨਹੀਂ ਹੁੰਦੀ। ਹਿੰਸਕ ਪਸ਼ੂ ਪਤਾ ਨਹੀਂ ਕਦੋਂ ਤੋਂ ਸ਼ਿਕਾਰ ਕਰਦੇ ਆ ਰਹੇ ਹਨ, ਪਰ ਕਿਤੇ ਵੀ ਜਾਨਵਰਾਂ ਦੀ ਗਿਣਤੀ ਘੱਟ ਨਹੀਂ ਹੋਈ। ਲੇਕਿਨ ਆਦਮੀ ਦੀ ਸ਼ਿਕਾਰੀ ਪ੍ਰਵਿਰਤੀ ਅਤੇ ਸਿਰਫ਼ ਮਾਸਖੋਰੀ ਲਈ ਬਣੀਆਂ ਕਹਾਣੀਆਂ ਦੇ ਹਵਾਲਿਆਂ ਕਾਰਨ, ਅੱਜ ਪੂਰੀ ਧਰਤੀ ਦੇ ਜੀਵਾਂ ’ਤੇ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਅੱਜ ਆਪਣੇ ਦੇਸ਼ ਵਿੱਚ ਹੀ ਲਗਭਗ 45 ਕਰੋੜ ਲੋਕ ਡੰਗਰਖੋਰ ਹੋ ਚੁੱਕੇ ਹਨ। ਦੇਸ਼ ਵਿੱਚ ਲਗਭਗ 10 ਲੱਖ ਬੁੱਚੜਖਾਨੇ ਹਨ ਜਿਨ੍ਹਾਂ ਵਿੱਚ 11 ਕਰੋੜ 30 ਲੱਖ ਨਿੱਕੇ ਵੱਡੇ ਪਸ਼ੂ ਅਤੇ 20 ਕਰੋੜ ਪਰਿੰਦੇ ਹਰ ਸਾਲ ਵੱਢੇ ਟੁੱਕੇ ਜਾਂਦੇ ਹਨ। ਹਰਿਆਲੀ ਦਾ ਨਾਸ਼ ਕਰਕੇ, ਪਸ਼ੂਆਂ ਨੂੰ ਮਾਰ ਕੇ, ਡਕਾਰ ਕੇ ਅਤੇ ਉਨ੍ਹਾਂ ਦੇ ਖੂਨ ਦਾ ਚਿੱਕੜ ਬਣਾ ਕੇ ਹੀ ਜੇਕਰ ਸਵਰਗ ਜਾਣ ਦਾ ਰਸਤਾ ਹੈ, ਤਾਂ ਫੇਰ ਨਰਕ ਜਾਣ ਦਾ ਸਾਧਨ ਕਿਹੜਾ ਹੈ? ਧਰਤੀ ਤੇ ਆਪਣੀ ਬੇ-ਮਾਅਨੀ ਸੁਰੱਖਿਆ ਦੇ ਉਪਾਅ ਲੱਭਣ ਦੀ ਹੜਬੜੀ ਵਿੱਚ ਆਪਾਂ ਸਭਨਾਂ ਨੇ ਆਪਣੇ ਪੰਜਾਂ ਤੱਤਾਂ ਚੋਂ ਚਾਰ ਵਿਗਾੜ ਲਏ ਹਨ। ਇਸੇ ਕਰਕੇ ਪੰਜਵਾਂ ਤੱਤ 'ਅੱਗ' ਭਾਰੂ ਹੋ ਚੱਲਿਆ ਹੈ। ਅੱਜ ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਚਰਚਾ ਦਾ ਵਿਸ਼ਾ ‘ਧਰਤੀ ਦਾ ਵਧਦਾ ਬੁਖ਼ਾਰ' ਹੀ ਹੈ ਅਤੇ ਇਸ ਬੁਖ਼ਾਰ ਦਾ ਇਲਾਜ ਆਪਣੇ ਰਿੱਗਵੇਦ ਅਤੇ ਮਹਾਨ ਸੰਤ ਦਰਸ਼ਨ ਨਾਲ ਹੀ ਸੰਭਵ ਦਿਸਦਾ ਹੈ। ਇਨ੍ਹਾਂ ਪੰਜਾਂ ਤੱਤਾਂ ਨੂੰ ਬਚਾਉਣ ਦਾ ਕੰਮ ਸਰਕਾਰੀ ਤੰਤਰਾਂ, ਸਰਕਾਰੀ ਨੀਤੀਆਂ ਜਾਂ ਨੇਤਾਵਾਂ ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਸਾਡੇ ਰਾਜਰੋਗੀਆਂ ਦੀਆਂ ਗਰਦਨਾਂ ਵਿੱਚ WTO ਦਾ ਸਰਵਾਈਕਲ (cervical) ਪੂਰੀ ਤਰ੍ਹਾਂ ਬੈਠ ਚੁੱਕਾ ਹੈ ਅਤੇ ਇਹ ਸਰਵਾਈਕਲ ਵਿਕਾਸ ਦੇ ਨਾਂਅ 'ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਗਰਦਨਾਂ ਲਈ ਗਿਲੋਟੀਨ ਸਾਬਤ ਹੋਵੇਗਾ। ਹਰਸੂਦ, ਟੀਹਰੀ ਜਿਹੇ ਉਦਾਹਰਣ ਅਜਿਹੇ ਹੀ ਵਿਕਾਸ ਦੇ ਫ਼ਤਵਈ ਕੋੜਿਆਂ ਦੀ ਤਾਜ਼ੀ ਮਿਸਾਲ ਹਨ। ਇਨ੍ਹਾਂ ਫ਼ਤਵਿਆਂ ਵਿੱਚ ਕਿਸੇ ਮਾਨਵੀ ਸੰਵੇਦਨਾ ਦੀ ਕੋਈ ਝਲਕ ਨਹੀਂ ਦਿਸਦੀ। 25 ਹਜ਼ਾਰ ਦੀ ਆਬਾਦੀ ਵਾਲਾ ਚਾਰ ਸੌ ਸਾਲ ਪੁਰਾਣਾ ਹਰਸੂਦ ਸ਼ਹਿਰ ਸਰਕਾਰ ਵੱਲੋਂ ਤਾਰੀਖ਼ ਤੈਅ ਕਰਕੇ ਯਾਨੀ 30 ਜੂਨ ਨੂੰ ਉਜਾੜ ਦਿੱਤਾ ਗਿਆ।

ਅੱਜ ਸਾਡੇ ਨੇਤਾ ਕਿਸੇ ਵੀ ਪਿੰਡ 'ਚ ਮਾਮੂਲੀ ‘ਟਾਇਲਟ' ਬਣਾਉਣ ਲਈ ਵੀ ਵਿਸ਼ਵ ਬੈਂਕ ਤੋਂ ਹੀ ਪੈਸਾ ਮੰਗਦੇ ਹਨ। 58 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ

28
ਅੱਜ ਵੀ ਖਰੇ ਹਨ
ਤਾਲਾਬ