ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਕਰ ‘ਟਾਇਲਟ' ਵਾਸਤੇ ਪੈਸਾ ‘ਵਿਸ਼ਵ ਬੈਂਕ' ਤੋਂ ਹੀ ਮੰਗਿਆ ਜਾ ਰਿਹਾ ਹੋਵੇ ਤਾਂ ਦੇਸ਼ ਚਲਾਉਣ ਵਾਲੇ ਆਗੂਆਂ 'ਤੇ ਕਿੱਦਾਂ ਅਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਦੇਸ਼ ਦੇ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਸੁਭਾਅ ਅਨੁਸਾਰ ਦੇਸ਼ ਚਲਾਉਣ ਦੇ ਹਮਾਇਤੀ ਹੋਣਗੇ? ਅੱਜ ਅਸੀਂ ਵੇਖ ਰਹੇ ਹਾਂ ਕਿ ਕਿਸੇ ਵੀ ਸਿਆਸੀ ਵਿਚਾਰਧਾਰਾ ਦੀ ਕਬਜ਼ ਨੂੰ ਸੱਤਾ ਦੇ ਸੁਆਦ ਦੀ ਮਾਮੂਲੀ ਈਸਬਗੋਲ ਹੀ ਖੋਲ੍ਹ ਸੁੱਟਦੀ ਹੈ। ਉਂਝ ਵੀ ਇਹ ਦੌਰ ਗਜ਼ਬ ਦੀ ਸਿਆਸੀ ਸਰਵਸੰਮਤੀ ਦਾ ਦੌਰ ਹੈ। ਮੁਲਕ ਦੀ ਤਬਾਹੀ ਵਾਲੇ ਸਭ ਵਿਚਾਰਾਂ ਵਿੱਚ ਸਭ ਪਾਰਟੀਆਂ ਦੀ ਸਰਵਸੰਮਤੀ ਦਿਸਦੀ ਹੈ। ਇਸ ਸਿਆਸੀ ਦੌਰ ਦੀ ਸਭ ਤੋਂ ਕਮਾਲ ਸਹਿਮਤੀ ਇਹ ਹੈ ਕਿ ਇਹ ਦੌਰ ਭਰੇ ਹੋਏ ਗੱਲੇ ਅਤੇ ਉਸ ਗੱਲੇ ਨੂੰ ਖੋਹਣ ਵਾਲਿਆਂ ਦੇ ਏਕੇ ਦਾ ਦੌਰ ਹੈ। ਅੱਜ ਦੇਸ਼ ਦੀ ਧਰਤੀ ਅਤੇ ਦੇਸ਼ ਦੇ ਪਾਣੀ ਦਾ ਮੁੱਲ ਲੱਗ ਚੁੱਕਾ ਹੈ। ‘ਨਦੀਆਂ ਜੋੜੋ’ ਯੋਜਨਾ ਉਸੇ ਦੀ ਸ਼ੁਰੂਆਤ ਹੈ। ਵਿਸ਼ਵ ਵਪਾਰ ਸੰਗਠਨ ਜਿਹੇ ‘ਵਲੀ ਕੰਧਾਰੀ’ ਸਾਨੂੰ ਫੇਰ ਅੱਜ ਪਿਆਸੇ ਮਾਰਨਾ ਚਾਹੁੰਦੇ ਹਨ।

ਅੱਜ ਜਿਸ ਤਰ੍ਹਾਂ ਦੇ ਲੋਕਤੰਤਰ ਵਿੱਚ ਆਪਾਂ ਸਭ ਸਹਿਕ ਰਹੇ ਹਾਂ ਉਸਦੀ ਉਦਾਹਰਣ ਮੈਂ ਮਹਾਨ ਸਾਹਿਤਕਾਰ ਸ਼ਰਤਚੰਦਰ ਦੇ ਇੱਕ ਨਾਵਲ ‘ਪਾਥੇਰ ਦਾਬੀ' ਚੋਂ ਦੇਣਾ ਚਾਹੁੰਦਾ ਹਾਂ। ‘ਇੱਕ ਗਾਂ ਕਿੱਲ੍ਹੇ ਨਾਲ ਬੰਨ੍ਹੀ ਹੋਈ ਹੈ, ਉਸਨੂੰ ਦੂਰ ਹਰਿਆਲੀ ਦਿਸਦੀ ਹੈ, ਗਾਂ ਬੰਨ੍ਹੀ ਹੋਣ ਕਰਕੇ ਉੱਥੋਂ ਤੱਕ ਪਹੁੰਚ ਨਹੀਂ ਸਕਦੀ। ਉਹ ਰੰਭਦੀ ਹੈ। ਉਸਨੂੰ ਬੰਨ੍ਹਣ ਵਾਲਾ ਉਸਦੀ ਰੱਸੀ ਗਿੱਠ ਕੁ ਢਿੱਲੀ ਕਰ ਦਿੰਦਾ ਹੈ, ਗਾਂ ਫੇਰ ਜ਼ੋਰ ਲਗਾਉਂਦੀ ਹੈ। ਰੱਸੀ ਥੋੜ੍ਹੀ ਹੋਰ ਢਿੱਲੀ ਕਰ ਦਿੱਤੀ ਜਾਂਦੀ ਹੈ, ਹਰਾ-ਹਰਾ ਘਾਹ ਮੂੰਹ ਤੱਕ ਆ ਵੀ ਜਾਂਦਾ ਹੈ, ਪਰ ਖੁੱਲ੍ਹ ਕੇ ਚਰਨ ਵਾਲਾ ਮਨ ਨਹੀਂ ਭਰਦਾ। ਰੱਸੀ ਥੋੜ੍ਹੀ ਹੋਰ ਢਿੱਲੀ ਕਰ ਦਿੱਤੀ ਜਾਂਦੀ ਹੈ .....।' ਬੱਸ ਇਹੋ ਅੱਜ ਆਪਣੀ ਸਭ ਦੀ ਆਜ਼ਾਦੀ ਦਾ ਅਰਥ ਹੈ। ਲੋਕਤੰਤਰ ਦੀ ਛਾਂ ਇੰਨੀ ਡਰਾਉਣੀ ਨਹੀਂ ਹੁੰਦੀ, ਜਿੰਨੀ ਆਪਣੇ ਆਗੂਆਂ ਨੇ ਬਣਾ ਦਿੱਤੀ ਹੈ। ਇਸ ਲਈ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਖ਼ਾਤਿਰ ਆਪਾਂ ਸਭ ਨੂੰ ਅਤੇ ਸਾਡੇ ਧਾਰਮਿਕ ਆਗੂਆਂ ਨੂੰ ਮਿੱਟੀ, ਜੰਗਲ, ਜੀਵ, ਦਰੱਖ਼ਤਾਂ ਅਤੇ ਪਾਣੀ ਬਚਾਉਣ ਦਾ ਸਾਰਾ ਕੰਮ ਆਪਣੇ ਹੱਥਾਂ ਵਿੱਚ ਲੈਣਾ ਪਵੇਗਾ, ਇਨ੍ਹਾਂ ਧਾਰਮਿਕ ਆਗੂਆਂ ਨੂੰ ਆਪਣੀਆਂ ਸੰਗਤਾਂ ਨੂੰ ਪੰਜ ਤੱਤਾਂ ਨੂੰ ਬਚਾਉਣ ਦਾ ਕੰਨ੍ਹਾਂ ਦੀ ਬਜਾਏ 'ਐਲਾਨੀਆ’ ਨਾਮ ਦਾਨ ਦੇਣਾ ਪਵੇਗਾ। ਆਪਣੇ ਹੀ ਦੇਸ਼ ਵਿੱਚ ਕਸ਼ਮੀਰੀ ਸ਼ਰਣਾਰਥੀਆਂ ਵਾਂਗ ਉਜਾੜੇ ਤਾਲਾਬਾਂ ਦੀ ਮੁੜ ਵਸੋਂ ਲਈ ‘ਕਾਰ ਸੇਵਾ' ਕਰਨੀ ਪਵੇਗੀ, ਉਨ੍ਹਾਂ ਨੂੰ ਸੋਹਣੀਆਂ ਝੀਲਾਂ ਵਿੱਚ ਬਦਲ ਕੇ ਆਪਣਾ ਆਸ-ਪਾਸ ਪਰਮਾਤਮਾ ਦੇ ਦਸਤਖ਼ਤਾਂ ਦੀ ਤਰ੍ਹਾਂ ਵੇਖਣ ਦੀ ਆਦਤ ਬਣਾਉਣੀ ਪਵੇਗੀ। ਧਰਤੀ ਨੂੰ ਸਿਰਫ਼ ਮਹਿੰਗੇ ਪਲਾਟਾਂ ਦੀ ਸ਼ਕਲ ਵਿੱਚ ਦੇਖਣਾ ਬੰਦ ਕਰਨਾ ਪਵੇਗਾ। ਦਰੱਖ਼ਤਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਪੱਕੇ ਮਿੱਤਰ ਠੇਕੇਦਾਰਾਂ ਦੀਆਂ ਅੱਖਾਂ ਨਾਲ ਦੇਖਣਾ ਬੰਦ ਕਰਨਾ ਪਵੇਗਾ। ਆਪਣੇ ਪਸ਼ੂਆਂ ਦੀ ਉਹ ਤਕਲੀਫ਼

29
ਅੱਜ ਵੀ ਖਰੇ ਹਨ
ਤਾਲਾਬ