ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿਸੂਸ ਕਰਨੀ ਪਵੇਗੀ, ਜਿਹੜੀ ਕਿਸੇ ਬੁਗਦੇ (ਪਸ਼ੂ ਵੱਢਣ ਵਾਲਾ ਇੱਕ ਹਥਿਆਰ) ਜਾਂ ਆਟੋਮੈਟਿਕ ਆਰੇ ਹੇਠ ਵੱਢੇ ਜਾਣ ਸਮੇਂ ਉਨ੍ਹਾਂ ਨੂੰ ਹੁੰਦੀ ਹੋਵੇਗੀ। ਸੰਸਾਰ ਤਾਂ ਪੰਜ ਤੱਤਾਂ ਦਾ ਹੀ ਹੈ। ਕੁਦਰਤ ਵੱਲ ਪਿੱਠ ਮੋੜਨ ਦਾ ਮਤਲਬ ਹੈ 'ਧਰਮਨਿਰਪੱਖ' ਹੋਣਾ। ਬੇਹੂਦੀ 'ਧਰਮਨਿਰਪੱਖਤਾ' ਦੇ ਕਾਰਨ ਹੀ ਅੱਜ ਆਪਾਂ ਆਪਣੀ ਅੰਦਰਲੀ ਟੁੱਟ-ਫੁੱਟ ਦੇ ਨਾਲ-ਨਾਲ ਘਰ, ਗਲੀ, ਮੁਹੱਲੇ, ਸ਼ਹਿਰ ਤੋਂ ਕਟਦੇ-ਕਟਦੇ ਦੇਸ਼ਨਿਰਪੱਖ ਹੋ ਚੁੱਕੇ ਹਾਂ। ਅਜਿਹੀ ਧਰਮਨਿਰਪੱਖਤਾ ਦੇ ਕਾਰਨ ਹੀ ‘ਬਨਾਉਟੀ ਸੇਵਾ’ ਦਾ 'ਪੈਸਟੀਸਾਈਡ' ਤੱਕ ਸਾਡੇ ਧਰਮਾਂ ਦੀਆਂ ਜੜ੍ਹਾਂ ਚ ਪਾਇਆ ਜਾ ਰਿਹਾ ਹੈ। ਅਜਿਹੇ ‘ਧਰਮਨਿਰਪੱਖ ਹੋ ਕੇ, ‘ਓ ਭਾਈ ਸਾਬ੍ਹ! ਛੱਡੋ ਵੀ ਆਪਾਂ ਕੀ ਲੈਣਾ, "ਯਾਰ! ਮੇਰੇ ਕੋਲ ਟਾਈਮ ਨਹੀਂ" ਜਿਹੇ ਮੁਹਾਵਰਿਆਂ ਦੇ ਸਹਾਰਿਆਂ ਨਾਲ ਸਭਿਅਤਾਵਾਂ ਦੇ ਵਿਕਾਸ ਮੀਨਾਰ ਜ਼ਿਆਦਾ ਦੇਰ ਤੱਕ ਟਿਕਾਏ ਨਹੀਂ ਜਾ ਸਕਦੇ। ਕਿਉਂਕਿ ਕੋਈ ਵੀ ਸਮਾਜ ਮਾਨਸਿਕ ਤੌਰ ਤੇ ਦੀਵਾਲੀਆ ਹੋ ਕੇ ਨਹੀਂ ਜੀਅ ਸਕਦਾ। ਉਸ ਨੂੰ ਆਪਣੇ ਲੋਕਾਂ, ਆਪਣੇ ਪਸ਼ੂਆਂ, ਆਪਣੀ ਜ਼ਮੀਨ, ਆਪਣੇ ਦਰੱਖ਼ਤ, ਬੂਟਿਆਂ, ਆਪਣੇ ਟੋਭਿਆਂ, ਢਾਬਾਂ, ਛੱਪੜਾਂ, ਤਾਲਾਬਾਂ, ਆਪਣੇ ਖੇਤਾਂ ਲਈ ਕੋਈ ਨਾ ਕੋਈ ਵਿਵਸਥਾ ਬਣਾਉਣੀ ਹੀ ਪੈਂਦੀ ਹੈ, ਜਿਹੜੀ ਪ੍ਰੰਪਰਾਵਾਂ ਦੀ ਅੱਗ ਵਿੱਚੋਂ ਨਿੱਤਰ ਕੇ ਕੁੰਦਨ ਵੀ ਹੋਈ ਹੋਵੇ ਅਤੇ ਪਰਿਵਰਤਨਸ਼ੀਲ ਸਮੇਂ ਦੇ ਚੁੱਕੇ 'ਤੇ ਖਰੀ ਵੀ ਉੱਤਰ ਸਕੇ। ਮਹਾਤਮਾ ਗਾਂਧੀ ਕਿਹਾ ਕਰਦੇ ਸਨ:ਆਉਣ ਵਾਲੀਆਂ ਨਸਲਾਂ ਦੇ ਹਿੱਤਾਂ ਬਾਰੇ ਸੋਚੇ ਸਮਝੇ ਬਿਨਾਂ ਧਰਤੀ ਨੂੰ ਖ਼ਾਤਮੇ ਦੇ ਕੰਢੇ ਤੇ ਪਹੁੰਚਾ ਦੇਣਾ ਵੀ ਸ਼ਰੇਆਮ ਹਿੰਸਾ ਦਾ ਹੀ ਪ੍ਰਦਰਸ਼ਨ ਹੈ।" ਬੇਸ਼ੱਕ ਸੰਸਾਰ ਦੀਆਂ ਸਾਰੀਆਂ ਕਿਤਾਬਾਂ ਵਿੱਚ ਹਮੇਸ਼ਾ ਇਹੋ ਪੜ੍ਹਾਇਆ ਜਾਂਦਾ ਹੈ ਕਿ ਸਭਿਅਤਾਵਾਂ ਦਾ ਵਿਕਾਸ ਹਮੇਸ਼ਾ ਮਿੱਠੇ ਜਲ ਸੋਮਿਆਂ ਦੇ ਕੰਢਿਆਂ ਉੱਤੇ ਹੀ ਹੋਇਆ। ਜੇਕਰ ਅੱਜ ਅਸੀਂ ਚਾਰੋ ਪਾਸੇ ਨਜ਼ਰ ਮਾਰ ਕੇ ਵੇਖੀਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਕਾਸ ਕਿਹੜੇ ਜਲ ਸੋਮਿਆਂ ਦੇ ਕੰਢਿਆਂ 'ਤੇ ਹੋਵੇਗਾ? ਇਹ ਗੱਲ ਤਾਂ ਹੁਣ ਪੁਰਾਣੀ ਹੋ ਚੁੱਕੀ ਹੈ ਜਦੋਂ ਅਸੀਂ ਜੰਗਲਾਂ, ਨਦੀਆਂ ਦੇ ‘ਵਾਰਿਸ' ਸੀ, ਅੱਜ ਤਾਂ ਅਸੀਂ ਸਿਰਫ਼ ‘ਬੀਆਬਾਨਾਂ' ਦੇ ‘ਸ਼ਾਹ' ਹੀ ਦਿਸਦੇ ਹਾਂ।

ਸੁਰਿੰਦਰ ਬਾਂਸਲ
ਜਯੰਤੀ ਸ੍ਰੀ ਗੁਰੂ ਤੇਗ ਬਹਾਦੁਰ ਜੀ,
18 ਅਪ੍ਰੈਲ, 2006

30
ਅੱਜ ਵੀ ਖਰੇ ਹਨ
ਤਾਲਾਬ