ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਹਾਣੀ ਸੱਚੀ ਹੈ ਜਾਂ ਇਤਿਹਾਸਕ ਹੈ-ਪਤਾ ਨਹੀਂ। ਪਰ
ਆਪਣੇ ਦੇਸ਼ ਦੇ ਮੱਧ-ਭਾਗ ਦੇ ਇੱਕ ਬਹੁਤ ਵੱਡੇ ਹਿੱਸੇ ਵਿੱਚ ਇਹ
ਇਤਿਹਾਸ ਨੂੰ ਅੰਗੂਠਾ ਵਿਖਾਉਂਦੀ ਹੋਈ, ਲੋਕਾਂ ਦੇ ਮਨਾਂ ਵਿੱਚ
ਰਚੀ ਅਤੇ ਜਜ਼ਬ ਹੋਈ ਹੋਈ ਹੈ।

ਕਿੱਸਾ ਅੱਗੇ ਵਧਦਾ ਹੈ। ਫੇਰ ਜਿਹੜੀ ਵੀ ਘਟਨਾ ਵਾਪਰਦੀ ਹੈ, ਉਹ ਲੋਹੇ ਨੂੰ ਨਹੀਂ, ਸਗੋਂ ਸਾਰੇ ਸਮਾਜ ਨੂੰ ਹੀ ਪਾਰਸ ਛੁਹਾਉਣ ਦਾ ਕਿੱਸਾ ਬਣ ਜਾਂਦੀ ਹੈ।

ਰਾਜਾ ਨਾ ਪਾਰਸ ਲੈਂਦਾ ਹੈ, ਨਾ ਸੋਨਾ। ਸਭ ਕੁੱਝ ਕੂੜਨ ਨੂੰ ਵਾਪਸ ਦਿੰਦਿਆਂ ਕਹਿੰਦਾ ਹੈ,'ਜਾਓ ਇਸਦੇ ਨਾਲ ਚੰਗੇ-ਚੰਗੇ ਕੰਮ ਕਰਦੇ ਜਾਓ, ਤਾਲਾਬ ਬਣਾਉਂਦੇ ਜਾਓ।'

ਇਹ ਕਹਾਣੀ ਸੱਚੀ ਹੈ ਜਾਂ ਇਤਿਹਾਸਕ ਹੈ-ਪਤਾ ਨਹੀਂ। ਪਰ ਆਪਣੇ ਦੇਸ਼ ਦੇ ਮੱਧ-ਭਾਗ ਦੇ ਇੱਕ ਬਹੁਤ ਵੱਡੇ ਹਿੱਸੇ ਵਿੱਚ ਇਹ ਇਤਿਹਾਸ ਨੂੰ ਅੰਗੂਠਾ ਵਿਖਾਉਂਦੀ ਹੋਈ, ਲੋਕਾਂ ਦੇ ਮਨਾਂ ਵਿੱਚ ਰਚੀ ਅਤੇ ਜਜ਼ਬ ਹੋਈ ਹੋਈ ਹੈ। ਇੱਥੋਂ ਦੇ ਹੀ ਪਾਟਨ ਨਾਂ ਦੇ ਖੇਤਰ ਵਿੱਚ ਚਾਰ ਬਹੁਤ ਵੱਡੇ ਤਾਲਾਬ ਅੱਜ ਵੀ ਮੌਜੂਦ ਹਨ ਅਤੇ ਇਸ ਕਹਾਣੀ ਨੂੰ ਇਤਿਹਾਸ ਦੀ ਕਸੌਟੀ ਉੱਤੇ ਕਸਣ ਵਾਲਿਆਂ ਨੂੰ ਸ਼ਰਮਿੰਦਾ ਕਰਦੇ ਹਨ। ਚਾਰੇ ਤਾਲਾਬ ਇਨ੍ਹਾਂ ਚਾਰਾਂ ਭਰਾਵਾਂ ਦੇ ਨਾਂ ਉੱਤੇ ਹੀ ਹਨ। ਬੁਢਾਗਰ ਵਿੱਚ ਬੁਢਾ ਸਾਗਰ, ਮਝਗਵਾਂ ਵਿੱਚ ਸਰਮਨ ਸਾਗਰ, ਕੁਆਂਗਰਾਮ ਵਿੱਚ ਕੌਂਰਾਈ ਸਾਗਰ ਅਤੇ ਕੁੰਡਮ ਵਿੱਚ ਕੁੰਡਮ ਸਾਗਰ ਹੈ। ਸੰਨ 1907 ਦੇ ਗਜ਼ਟੀਅਰ ਦੇ ਹਵਾਲੇ ਨਾਲ ਦੇਸ਼ ਦਾ ਇਤਿਹਾਸ ਲਿਖਣ ਲਈ ਘੁੰਮ ਰਹੇ ਅੰਗਰੇਜ਼ ਨੇ ਵੀ ਇਸ ਇਲਾਕੇ ਵਿੱਚ ਕਈ ਲੋਕਾਂ ਤੋਂ ਇਹ ਕਿੱਸਾ ਸੁਣਿਆ ਸੀ ਅਤੇ ਫਿਰ ਉਸ ਨੇ ਇਨ੍ਹਾਂ ਤਾਲਾਬਾਂ ਨੂੰ ਚੰਗੀ ਤਰ੍ਹਾਂ ਵੇਖਿਆ

32
ਅੱਜ ਵੀ ਖਰੇ ਹਨ
ਤਾਲਾਬ