ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਅਮਰ ਬਣਾਉਂਦਾ ਸੀ ਅਤੇ ਲੋਕੀ ਵੀ ਤਾਲਾਬ ਬਣਾ ਕੇ ਸਮਾਜ ਦਾ ਅਹਿਸਾਨ ਚੁਕਾਉਂਦੇ ਸਨ।

ਸਮਾਜ ਅਤੇ ਉਸਦੇ ਹੀ ਅੰਗਾਂ ਵਿਚਕਾਰ ਇਸ ਵਿਸ਼ੇ ਸੰਬੰਧੀ ਠੀਕ ਤਾਲਮੇਲ ਦਾ ਦੌਰ ਕੋਈ ਛੋਟਾ ਦੌਰ ਨਹੀਂ ਸੀ, ਜੇਕਰ ਮਹਾਂਭਾਰਤ ਅਤੇ ਰਾਮਾਇਣ ਕਾਲ ਦੇ ਤਾਲਾਬਾਂ ਨੂੰ ਛੱਡ ਵੀ ਦਈਏ ਤਾਂ ਵੀ ਪੰਜਵੀਂ ਸਦੀ ਤੋਂ ਪੰਦਰ੍ਹਵੀਂ ਸਦੀ ਤੱਕ ਦੇਸ਼ ਦੇ ਕੋਣੇ-ਕੋਣੇ ਵਿੱਚ ਤਾਲਾਬ ਬਣਦੇ ਰਹੇ। ਕੋਈ ਇੱਕ ਹਜ਼ਾਰ ਸਾਲ ਤੱਕ ਬਿਨਾਂ ਰੋਕਟੋਕ ਦੇ ਇਹ ਪਰੰਪਰਾ ਚੱਲਦੀ ਰਹੀ, ਪਰ ਪੰਦਰਵੀਂ ਸਦੀ ਤੋਂ ਬਾਅਦ ਇਸ ਪਰੰਪਰਾ ਵਿੱਚ ਕੁੱਝ ਰੁਕਾਵਟਾਂ ਆਉਣ ਲੱਗੀਆਂ। ਫਿਰ ਵੀ ਉਸ ਦੌਰ ਵਿੱਚ ਇਹ ਪਰੰਪਰਾ ਪੂਰੀ ਨਾ ਤਾਂ ਰੁਕੀ ਅਤੇ ਨਾ ਹੀ ਸੁੱਕੀ। ਸਮਾਜ ਨੇ ਜਿਸ ਕੰਮ ਨੂੰ ਇੰਨੇ ਸੁਚੱਜੇ ਢੰਗ ਨਾਲ ਲੰਮੇ ਸਮੇਂ ਤੱਕ ਕੀਤਾ ਸੀ, ਉਸਨੂੰ ਉਥਲ-ਪੁਥਲ ਦਾ ਦੌਰ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ। ਅਠਾਰਵੀਂ ਅਤੇ ਉਨੀਵੀਂ ਸਦੀ ਦੇ ਅੰਤ ਤੱਕ ਵੀ ਜਗ੍ਹਾ-ਜਗ੍ਹਾ ਤਾਲਾਬ ਬਣਦੇ ਰਹੇ

ਪਰ ਫੇਰ ਤਾਲਾਬ ਬਣਾਉਣ ਵਾਲੇ ਲੋਕ ਹੌਲੀ-ਹੌਲੀ ਘਟਦੇ ਗਏ, ਗਿਣਨ ਵਾਲੇ ਕੁੱਝ ਜ਼ਰੂਰ ਆ ਗਏ, ਜਿੰਨਾ ਵੱਡਾ ਕੰਮ ਸੀ, ਉਸ ਹਿਸਾਬ ਨਾਲ ਗਿਣਨ ਵਾਲੇ ਬਹੁਤ ਘੱਟ ਸਨ ਅਤੇ ਕਮਜ਼ੋਰ ਵੀ। ਇਸੇ ਲਈ ਗਿਣਤੀ ਕਦੇ ਵੀ ਠੀਕ ਨਹੀਂ ਹੋ ਸਕੀ। ਬੱਸ ਸਿਰਫ਼ ਟੁਕੜਿਆਂ ਵਿੱਚ ਹੀ ਤਾਲਾਬ ਗਿਣੇ ਗਏ, ਜੋੜ ਕੇ ਨਹੀਂ ਵੇਖੇ ਗਏ, ਪਰ ਫੇਰ ਵੀ ਇਨ੍ਹਾਂ ਟੁਕੜਿਆਂ ਦੀ ਚਮਕ ਹੀ ਪੂਰੇ ਚਿੱਤਰ ਦੀ ਚਮਕ-ਦਮਕ ਵਿਖਾ ਸਕਦੀ ਹੈ।

ਨੱਕੋ-ਨੱਕ ਭਰੇ ਤਾਲਾਬਾਂ ਨੂੰ ਸੁੱਕੇ ਅੰਕੜਿਆਂ ਵਿੱਚ ਇਕੱਠੇ ਕਰਨ ਦੀ ਕੋਸ਼ਿਸ਼, ਕਿਸ ਕੋਣੇ ਤੋਂ ਸ਼ੁਰੂ ਕਰੀਏ? ਆਓ ਫਿਰ ਤੋਂ ਦੇਸ਼ ਦੇ ਵਿਚਕਾਰਲੇ ਹਿੱਸੇ ਵਿੱਚ ਚੱਲੀਏ।

ਅੱਜ ਦੇ ਰੀਵਾ ਜ਼ਿਲ੍ਹੇ ਦਾ ਪਿੰਡ ਜੋਗੌਰੀ, ਕਰੀਬ 2500 ਦੀ ਆਬਾਦੀ ਵਾਲਾ ਪਿੰਡ ਹੈ, ਪਰ ਇਸ ਵਿੱਚ 12 ਤਾਲਾਬ ਹਨ। ਇਸੇ ਦੇ ਕੋਲ ਹੈ ਤਾਲ (ਤਾਲਾਬ) ਮੁਕੇਦਾਨ, ਆਬਾਦੀ ਸਿਰਫ਼ 1500, ਪਰ 10 ਤਾਲਾਬ ਹਨ। ਹਰ ਚੀਜ਼ ਦਾ ਔਸਤ ਕੱਢਣ ਵਾਲਿਆਂ ਲਈ ਇਹ ਛੋਟਾ ਜਿਹਾ ਪਿੰਡ ਅੱਜ ਵੀ 150 ਲੋਕਾਂ ਲਈ ਇੱਕ ਤਾਲਾਬ ਦੀ ਸਹੂਲਤ ਜੁਟਾਅ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਜਿਸ ਦੌਰ ਵਿੱਚ ਇਹ ਤਾਲਾਬ ਬਣੇ, ਉਸ ਦੌਰ ਵਿੱਚ ਆਬਾਦੀ ਹੋਰ ਵੀ ਘੱਟ ਸੀ। ਜ਼ੋਰ ਸਿਰਫ਼ ਇਸ ਗੱਲ ’ਤੇ ਸੀ ਕਿ ਆਪਣੇ ਹਿੱਸੇ ਚ ਵਰ੍ਹਨ ਵਾਲੀ ਹਰੇਕ ਕਣੀ (ਬੂੰਦ) ਇਕੱਠੀ ਕਰ ਲਈ ਜਾਵੇ ਅਤੇ ਸੰਕਟ ਦੀ ਘੜੀ ਵਿੱਚ ਆਲੇ-ਦੁਆਲੇ ਦੇ ਖੇਤਰਾਂ ਵਿੱਚ ਉਸ ਨੂੰ ਵੰਡ ਦਿੱਤਾ ਜਾਵੇ। ਵਰੁਣ ਦੇਵਤਾ ਦਾ ਪ੍ਰਸ਼ਾਦ ਪਿੰਡ ਆਪਣੀ ਬੁੱਕ ਵਿੱਚ ਭਰ ਲੈਂਦਾ ਸੀ ਅਤੇ ਜਿੱਥੇ ਪ੍ਰਸ਼ਾਦ ਘੱਟ ਮਿਲਦਾ, ਉੱਥੇ ਉਸਦੀ ਇੱਕ-ਇੱਕ ਕਣੀ, ਇੱਕ-ਇੱਕ ਬੂੰਦ ਵੀ ਭਲਾ ਕਿਵੇਂ ਅਜਾਈਂ ਜਾਣ ਦਿੱਤੀ ਜਾ ਸਕਦੀ ਹੈ! ਦੇਸ਼ ਦੇ ਸਭ ਤੋਂ ਘੱਟ ਮੀਂਹ ਵਾਲੇ ਖੇਤਰ ਰਾਜਸਥਾਨ ਦੇ ਸਭ ਤੋਂ ਖ਼ੁਸ਼ਕ ਮੰਨੇ ਗਏ ਥਾਰ ਇਲਾਕੇ ਦੇ ਰੇਗਿਸਤਾਨ

34
ਅੱਜ ਵੀ ਖਰੇ ਹਨ
ਤਾਲਾਬ