ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਜੋ ਵੱਟ ਦੇ ਹੇਠਾਂ ਇੰਨੀ ਡੂੰਘਾਈ ਨਾ ਹੋ ਜਾਵੇ ਕਿ ਵੱਟ ਪਾਣੀ ਦੇ ਦਬਾਅ ਨਾਲ ਹੀ ਕਮਜ਼ੋਰ ਹੋਣ ਲੱਗ ਪਵੇ।......

ਅਣਪੁੱਛੀ ਗਿਆਰਸ ਨੂੰ ਇੰਨਾ ਕੰਮ ਤਾਂ ਹੋ ਹੀ ਜਾਂਦਾ ਸੀ, ਜੇਕਰ ਉਸ ਦਿਨ ਕੰਮ ਸ਼ੁਰੂ ਨਹੀਂ ਹੁੰਦਾ ਤਾਂ ਫਿਰ ਮਹੂਰਤ ਕਢਵਾਇਆ ਜਾਂਦਾ ਸੀ ਜਾਂ ਆਪਣੇ-ਆਪ ਹੀ ਕੱਢਿਆ ਜਾਂਦਾ ਸੀ। ਪਿੰਡਾਂ ਅਤੇ ਸ਼ਹਿਰਾਂ 'ਚ ਘਰ-ਘਰ ਵਿੱਚ ਮਿਲਣ ਵਾਲੇ ਪੰਚਾਂਗ ਅਤੇ ਹੋਰ ਕਈ ਗੱਲਾਂ ਦੇ ਨਾਲ ਖੂਹ, ਬਾਉੜੀ ਅਤੇ ਤਾਲਾਬ ਬਣਾਉਣ ਦਾ ਮਹੂਰਤ ਅੱਜ ਵੀ ਸਮਝਾਉਂਦੇ ਹਨ: "ਹਸਤ, ਅਨੁਰਾਧਾ, ਤਿੰਨੋਂ ਉੱਤਰਾ, ਸ਼ਤਭਿਸ਼ਾ, ਮਘਾ, ਰੋਹਿਣੀ, ਪੁਸ਼ਯ, ਮਰਿਗਸ਼ਿਰਾ, ਨਕਸ਼ਤਰਾਂ ਵਿੱਚ ਚੰਦਰਵਾਰ, ਬੁੱਧਵਾਰ, ਗੁਰੂਵਾਰ ਅਤੇ ਸ਼ੁੱਕਰਵਾਰ ਨੂੰ ਕੰਮ ਸ਼ੁਰੂ ਕਰੋ, ਪਰ 4,9,14 ਤਿੱਥਾਂ ਨੂੰ ਛੱਡਣ ਲਈ ਕਿਹਾ ਗਿਆ ਹੈ, ਸ਼ੁਭ ਲਗਨਾਂ ਵਿੱਚੋਂ ਗੁਰੂ ਅਤੇ ਬੁੱਧ ਬਲੀ ਹੋਵੇ, ਪਾਪ ਨਿਰਬਲ ਹੋਵੇ, ਸ਼ੁੱਕਰ ਦਾ ਚੰਦਰਮਾ ਜਲਚਰ ਰਾਸ਼ੀ ਦਾ ਲਗਨ ਅਤੇ ਚੌਥਾ ਹੋਵੇ, ਗੁਰੂ, ਸ਼ੁੱਕਰ ਅਸਲ ਤਾਲਾਬਦੀ ਡਾਟ ਨਾ ਹੋਣ, ਭਦਰਾ ਨਾ ਹੋਵੇ ਤਾਂ ਤਾਲਾਬ ਦੀ ਪੁਟਾਈ ਸ਼ੁਭ ਹੈ।"

ਅੱਜ ਸਾਡੇ 'ਚੋਂ ਬਹੁਤੇ ਲੋਕਾਂ ਨੂੰ ਇਹ ਸਾਰੀ ਪਵਿੱਤਰ ਪਰੰਪਰਾ ਵਿਚੋਂ ਦਿਨਾਂ ਦੇ ਕੁੱਝ ਹੀ ਨਾਂ ਸਮਝ ਆਉਣਗੇ, ਪਰ ਅਜੇ ਵੀ ਸਮਾਜ ਦੇ ਇੱਕ ਵੱਡੇ ਹਿੱਸੇ ਦੇ ਮਨ ਦੀ ਘੜੀ ਇਸ ਘੜੀ ਨਾਲ ਮੇਲ ਖਾਂਦੀ ਹੈ। ਕੁੱਝ ਕੁ ਸਮੇਂ ਪਹਿਲਾਂ ਤੱਕ ਤਾਂ ਪੂਰਾ ਸਮਾਜ ਹੀ ਇਸ ਘੜੀ ਮੁਤਾਬਿਕ ਚੱਲਦਾ ਸੀ।

....ਘੜੀ ਮਾਪ ਲਈ ਗਈ ਹੈ। ਲੋਕੀ ਵਾਪਸ ਮੁੜ ਪਏ ਹਨ, ਹੁਣ ਇੱਕ-ਦੋ ਦਿਨਾਂ

ਮਗਰੋਂ ਜਦੋਂ ਸਭ ਨੂੰ ਸਹੂਲਤ ਹੋਵੇਗੀ, ਮੁੜ ਕੰਮ ਸ਼ੁਰੂ ਹੋਵੇਗਾ। ਤਜਰਬੇਕਾਰ ਅੱਖਾਂ ਪਲਕ ਵੀ ਨਹੀਂ ਝਪਕਦੀਆਂ, ਕਿੰਨਾ ਵੱਡਾ ਹੈ ਤਾਲਾਬ, ਕੰਮ ਕਿੰਨਾ ਹੈ, ਕਿੰਨੇ ਲੋਕ ਲੱਗਣਗੇ, ਕਿੰਨੇ ਔਜ਼ਾਰ, ਕਿੰਨੇ ਮਣ ਮਿੱਟੀ ਨਿੱਕਲੇਗੀ, ਵੱਟ ’ਤੇ ਕਿਵੇਂ ਢੇਰ ਲੱਗੇਗਾ। ਤਸਲਿਆਂ ਨਾਲ, ਢੋਲਾਂ ਨਾਲ, ਵਹਿੰਗੀ ਨਾਲ ਜਾਂ ਗਧਿਆਂ ਨਾਲ ਮਿੱਟੀ ਢੋਈ ਜਾਵੇਗੀ। ਪ੍ਰਸ਼ਨ ਲਹਿਰਾਂ ਵਾਂਗ ਉੱਠਦੇ ਹਨ। ਕੰਮ ਕਿੰਨਾ ਕੱਚਾ ਹੈ, ਮਿੱਟੀ ਦਾ ਹੈ, ਕਿੰਨਾ ਪੱਕਾ ਹੈ, ਚੂਨੇ ਦਾ, ਪੱਥਰ ਦਾ, ਮਿੱਟੀ ਦਾ ਕੰਮ ਬਿਲਕੁਲ ਪੱਕਾ ਕਰਨਾ ਹੈ ਅਤੇ ਪੱਥਰ, ਚੂਨੇ ਦਾ ਪੱਕਾ ਕੰਮ, ਕਿਤੇ ਕੱਚਾ ਨਾ ਰਹਿ ਜਾਵੇ। ਪ੍ਰਸ਼ਨਾਂ ਦੀਆਂ ਲਹਿਰਾਂ ਉੱਠਦੀਆਂ ਹਨ ਅਤੇ ਤਜਰਬੇਕਾਰ ਅੱਖਾਂ ਮਨ ਦੀ ਡੂੰਘਾਈ ਹੇਠ ਸ਼ਾਂਤ ਹੁੰਦੀਆਂ ਜਾਂਦੀਆਂ ਹਨ। ਸੈਂਕੜੇ ਮਣ ਮਿੱਟੀ ਦਾ ਬੇਹੱਦ ਵਜ਼ਨੀ ਕੰਮ ਹੈ, ਵਗਦੇ ਪਾਣੀ ਨੂੰ ਰੋਕਣ ਲਈ ਮਨਾਉਣਾ ਹੈ। ਪਾਣੀ ਨਾਲ ਖੇਡਣਾ ਵੀ, ਅੱਗ ਨਾਲ ਖੇਡਣਾ ਹੀ ਹੈ। ਡੌਰੂ ਵੱਜਦਾ ਹੈ। ਸਾਰਾ ਪਿੰਡ ਤਾਲਾਬ ਵਾਲੀ ਥਾਂ ਉੱਤੇ ਇਕੱਠਾ ਹੁੰਦਾ ਹੈ।

38
ਅੱਜ ਵੀ ਖਰੇ ਹਨ
ਤਾਲਾਬ