ਹੁਣ ਤੱਕ ਜਿਹੜੀ ਫਹੁੜੇ ਦੀ ਇੱਕ ਅਣਡਿੱਠੀ ਲਕੀਰ ਸੀ, ਹੁਣ ਉਹ ਮਿੱਟੀ ਦੀ ਪੱਟੀ ਬਣ ਚੁੱਕੀ ਹੈ। ਕਿਤੇ ਇਹ ਬਿਲਕੁਲ ਸਿੱਧੀ ਹੈ। ਕਿਤੇ-ਕਿਤੇ ਵਿੰਗ ਵਲ ਵੀ ਹਨ। ਉੱਪਰੋਂ ਆਉਣ ਵਾਲਾ ਪਾਣੀ ਜਿੱਥੇ ਵੱਟ ਨਾਲ ਜ਼ੋਰ-ਅਜ਼ਮਾਈ ਕਰ ਸਕਦਾ ਹੈ ਉੱਥੇ ਹੀ ਵੱਟ ਨੂੰ ਮਜ਼ਬੂਤ ਬਣਾਇਆ ਗਿਆ ਹੈ। ਇਸ ਨੂੰ 'ਕੂਹਣੀ' ਕਹਿੰਦੇ ਹਨ। ਵੱਟ ਇੱਥੇ ਠੀਕ ਸਾਡੀ ‘ਕੁਹਣੀ’ ਵਾਂਗ ਮੁੜ ਜਾਂਦੀ ਹੈ।
ਜਗ੍ਹਾ ਪਿੰਡ ਦੇ ਨੇੜੇ ਹੀ ਹੈ, ਇਸ ਲਈ ਦੁਪਹਿਰ ਦੀ ਰੋਟੀ ਖਾਣ ਲਈ ਲੋਕ ਘਰ ਹੀ ਜਾਂਦੇ ਹਨ। ਜੇਕਰ ਥਾਂ ਦੂਰ ਹੋਵੇਗੀ ਤਾਂ ਰੋਟੀ ਉੱਥੇ ਹੀ ਖਾਣਗੇ, ਪਰ ਸਾਰਾ ਦਿਨ ਗੁੜ ਵਾਲਾ ਮਿੱਠਾ ਪਾਣੀ ਸਾਰਿਆਂ ਨੂੰ ਮਿਲਦਾ ਹੈ। ਪਾਣੀ ਦਾ ਕੰਮ ਪ੍ਰੇਮ ਦਾ ਕੰਮ ਹੈ, ਪੁੰਨ ਦਾ ਕੰਮ ਹੈ, ਇਸ ਵਿੱਚ ਅੰਮ੍ਰਿਤ ਵਰਗਾ ਮਿੱਠਾ ਪਾਣੀ ਹੀ ਪਿਆਉਣਾ ਹੈ। ਕਦੇ ਅੰਮ੍ਰਿਤ ਵਰਗਾ ਸਰੋਵਰ ਬਣੇਗਾ।
ਇਸ ਅੰਮ੍ਰਿਤ ਸਰੋਵਰ ਦੀ ਰਾਖੀ ਵੱਟ ਕਰੇਗੀ, ਉਹ ਤਾਲਾਬ ਦੀ ਪਾਲਣਹਾਰ ਹੈ। ਵੱਟ ਕਿੰਨੀ ਥੱਲਿਉਂ ਚੌੜੀ ਹੋਵੇਗੀ, ਕਿੰਨੀ ਉੱਪਰ ਹੋਵੇਗੀ, ਉੱਪਰ ਦੀ ਚੌੜਾਈ ਕਿੰਨੀ ਹੋਵੇਗੀ ਅਜਿਹੇ ਪ੍ਰਸ਼ਨ ਹਿਸਾਬ ਜਾਂ ਵਿਗਿਆਨ ਦਾ ਬੋਝ ਨਹੀਂ ਵਧਾਉਂਦੇ, ਤਜਰਬੇਕਾਰ ਅੱਖਾਂ ਦੇ ਸਹਿਜ ਅਤੇ ਸਰਲ ਗਣਿਤ ਨੂੰ ਕੋਈ ਨਾਪਣਾ ਚਾਹੇ ਤਾਂ ਨੀਂਹ ਦੀ ਚੌੜਾਈ ਤੋਂ ਉਚਾਈ ਹੋਵੇਗੀ, ਅੱਧੀ ਅਤੇ ਪੂਰੀ ਬਣ ਜਾਣ ਮਗਰੋਂ ਉੱਪਰ ਦੀ ਚੌੜਾਈ ਕੁੱਲ ਉਚਾਈ ਤੋਂ ਅੱਧੀ।
ਮਿੱਟੀ ਦਾ ਕੱਚਾ ਕੰਮ ਪੂਰਾ ਹੋ ਚੁੱਕਿਆ ਹੈ। ਹੁਣ ਪੱਕੇ ਕੰਮ ਦੀ ਵਾਰੀ ਹੈ। ਚੂਨੇ ਦਾ ਕੰਮ ਕਰਨ ਵਾਲਿਆਂ ਨੇ ਚੂਨੇ ਦੇ ਰੋੜਾਂ ਨੂੰ ਬੁਝਾ ਦਿੱਤਾ ਹੈ। ਘਾਣੀ ਤਿਆਰ ਹੋ ਗਈ ਹੈ। ਸਿਲਾਵਟਾਂ ਨੇ ਪੱਥਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਵੱਟ ਦੀ ਸੁਰੱਖਿਆ ਲਈ ‘ਨੇਸ਼ਟਾ' ਬਣਾਇਆ ਜਾਵੇਗਾ। ਨੇਸ਼ਟਾ ਭਾਵ ਉਹ ਥਾਂ ਜਿੱਥੋਂ ਤਾਲਾਬ ਦਾ ਫ਼ਾਲਤੂ ਪਾਣੀ ਵੱਟ ਨੂੰ ਨੁਕਸਾਨ ਪਹੁੰਚਾਏ ਬਿਨਾਂ ਬਾਹਰ ਨਿੱਕਲੇਗਾ। ਕਦੇ ਇਹ ਸ਼ਬਦ ‘ਨਿਰਮਿਸ਼ਟ' ਨਿਸਤਰਣ ਜਾਂ ਨਿਸਤਾਰ ਹੁੰਦਾ ਸੀ। ਤਾਲਾਬ ਬਣਾਉਣ ਵਾਲਿਆਂ ਦੀ ਜੀਭ ਨਾਲ ਘਸ-ਘਸ ਕੇ 'ਨੇਸ਼ਟਾ' ਦੇ ਰੂਪ ਵਿੱਚ ਇੰਨਾ ਮਜ਼ਬੂਤ ਹੋ ਗਿਆ ਹੈ ਕਿ ਸੈਂਕੜੇ ਸਾਲਾਂ ਵਿੱਚ ਇਸਦੀ ਇੱਕ ਵੀ ਮਾਤਰਾ ਨਹੀਂ ਟੁੱਟ ਸਕੀ।
ਨਿਕਾਸੀ ਵੱਟ ਦੀ ਉਚਾਈ ਤੋਂ ਥੋੜ੍ਹਾ ਥੱਲੇ ਹੋਵੇਗੀ, ਤਾਹੀਓਂ ਤਾਂ ਵੱਟ ਨੂੰ ਤੋੜਨ ਤੋਂ ਪਹਿਲਾਂ ਪਾਣੀ ਨੂੰ ਬਾਹਰ ਕੱਢ ਸਕੇਗੀ, ਜ਼ਮੀਨ ਤੋਂ ਇਸਦੀ ਉਚਾਈ, ਵੱਟ ਦੀ ਉਚਾਈ ਦੇ ਅਨੁਪਾਤ ਵਿੱਚ ਤੈਅ ਹੋਵੇਗੀ, ਅਨੁਪਾਤ ਹੋਵੇਗਾ ਕੋਈ 10 ਜਾਂ 7 ਹੱਥਾਂ ਦਾ।
ਵੱਟ ਅਤੇ ਨਿਕਾਸੀ ਦਾ ਕੰਮ ਪੂਰਾ ਹੋਇਆ ਤਾਂ ਬਣ ਗਿਆ ਤਾਲਾਬ ਦਾ ਕੇਂਦਰ, ਆਲੇ-ਦੁਆਲੇ ਦਾ ਸਾਰਾ ਪਾਣੀ ਕੇਂਦਰ ਵਿੱਚ ਸਿਮਟ ਆਏਗਾ। ਤਜਰਬੇਕਾਰ ਅੱਖਾਂ ਇੱਕ ਵਾਰ ਫੇਰ ਕੇਂਦਰ ਅਤੇ ਆਲਾ-ਦੁਆਲਾ ਨਾਪ ਕੇ ਵੇਖ ਲੈਂਦੀਆਂ ਹਨ। ਕੇਂਦਰ ਦੀ ਸਮਰੱਥਾ ਆਲੇ-ਦੁਆਲੇ ਤੋਂ ਆਉਣ ਵਾਲੇ ਪਾਣੀ ਤੋਂ ਕਿਤੇ ਜ਼ਿਆਦਾ ਤਾਂ ਨਹੀਂ, ਘੱਟ ਤਾਂ ਨਹੀਂ, ਉੱਤਰ ਹਾਂ `ਚ ਨਹੀਂ ਆਏਗਾ।
40
ਅੱਜ ਵੀ ਖਰੇ ਹਨ
ਤਾਲਾਬ