ਇਹ ਬਿਲਕੁਲ ਦੂਜੀ ਗੱਲ ਹੈ। ਅਜਿਹੇ ਸਿੱਧਾਂ ਨੂੰ ਸਿਰਭਾਵ ਕਿਹਾ ਜਾਂਦਾ ਸੀ। ਸਿਰਭਾਵ ਕਿਸੇ ਵੀ ਔਜ਼ਾਰ ਤੋਂ ਬਿਨਾਂ ਪਾਣੀ ਦੀ ਠੀਕ ਜਗਾ ਦੱਸ ਦਿੰਦੇ ਸਨ। ਕਹਿੰਦੇ ਹਨ ਕਿ ਉਨ੍ਹਾਂ ਨੂੰ ਰੱਥੋਂ ਹੀ ਪਤਾ ਲੱਗ ਜਾਂਦਾ ਸੀ ਕਿ ਇਸ ਥਾਂ ਹੇਠ ਪਾਣੀ ਹੈ। ਸਿਰਭਾਵ ਕਿਸੇ ਜਾਤੀ ਵਿਸ਼ੇਸ਼ ਦੇ ਨਹੀਂ ਸਨ ਹੁੰਦੇ। ਬੱਸ, ਕਿਸੇ-ਕਿਸੇ ਨੂੰ ਇਹ ਸਿੱਧੀ ਮਿਲ ਜਾਂਦੀ ਸੀ। ਜਲਸੁੰਘਾ ਭਾਵ ਧਰਤੀ ਨੂੰ ਸੁੰਘ ਕੇ ਦੱਸਣ ਵਾਲੇ ਲੋਕ ਵੀ ਸਿਰਭਾਵ ਵਰਗੇ ਹੀ ਹੁੰਦੇ ਸਨ, ਪਰ ਉਹ ਧਰਤੀ ਦੀਆਂ ਤਰੰਗਾਂ ਦੇ ਸੰਕੇਤਾਂ ਤੋਂ ਅੰਬ ਜਾਂ ਜਾਮਣ ਦੀ ਲੱਕੜੀ ਦੀ ਸਹਾਇਤਾ ਨਾਲ ਪਾਣੀ ਦੀਆਂ ਤਰੰਗਾਂ ਬਾਰੇ ਦੱਸ ਦਿੰਦੇ ਸਨ। ਇਹ ਕੰਮ ਅੱਜ ਵੀ ਜਾਰੀ ਹੈ। ਟਿਊਬਵੈੱਲ ਪੁੱਟਣ ਵਾਲੀਆਂ ਕੰਪਨੀਆਂ ਪਹਿਲਾਂ ਆਪਣੇ ਯੰਤਰ ਨਾਲ ਜਗ੍ਹਾ ਚੁਣਦੀਆਂ ਹਨ, ਫਿਰ ਇਨ੍ਹਾਂ ਨੂੰ ਬੁਲਾਕੇ ਪੱਕਾ ਕਰ ਲੈਂਦੀਆਂ ਹਨ ਕਿ ਪਾਣੀ ਮਿਲੇਗਾ ਕਿ ਨਹੀਂ। ਸਰਕਾਰੀ ਖੇਤਰਾਂ ਵਿੱਚ ਵੀ ਇਹਨਾਂ ਦੀਆਂ ਸੇਵਾਵਾਂ ਲੈ ਲਈਆਂ ਜਾਂਦੀਆਂ ਹਨ ਪਰ ਸਰਕਾਰੀ ਕਾਗਜ਼ਾਂ ਵਿੱਚ ਇਹ ਗੱਲ ਦਰਜ ਨਹੀਂ ਕੀਤੀ ਜਾਂਦੀ।
ਸਿਲਾਵਟਾ ਸ਼ਬਦ ਮੱਧ-ਪਦੇਸ਼ ਤੱਕ ਜਾਂਦੇ-ਜਾਂਦੇ ਇੱਕ ਮਾਤਰਾ ਗੁਆ ਕੇ ਸਿਲਾਵਟ ਬਣ ਜਾਂਦਾ ਹੈ। ਪਰ ਇਸਦਾ ਗੁਣ ਜਿਉਂ ਦਾ ਤਿਉਂ ਰਹਿੰਦਾ ਹੈ। ਕਿਤੇ-ਕਿਤੇ ਮੱਧ ਦੇਸ਼ ਵਿੱਚ ਸ਼ਿਲਾਕਾਰ ਵੀ ਸਨ। ਗੁਜਰਾਤ ਵਿੱਚ ਵੀ ਇਨ੍ਹਾਂ ਦੀ ਵਾਹਵਾ ਆਬਾਦੀ ਹੈ। ਉੱਥੇ ਇਨ੍ਹਾਂ ਨੂੰ ਸਲਾਟ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਹੀਰਾ ਸਲਾਟ ਪੱਥਰ ਉੱਤੇ ਕੰਮ ਕਰਨ ਵਾਲੇ ਬਹੁਤ ਹੀ ਪ੍ਰਸਿੱਧ ਹੋਏ ਹਨ।
ਕੱਛ ਵਿੱਚ ਗਜ਼ਧਰਾਂ ਨੂੰ ਗਈਧਰ ਕਿਹਾ ਜਾਂਦਾ ਸੀ। ਉਨ੍ਹਾਂ ਦਾ ਵੰਸ਼ ਇੰਦਰ ਦੇਵਤਾ ਦੇ ਪੁੱਤਰ ਜੈਯੰਤ ਤੋਂ ਸ਼ੁਰੂ ਹੁੰਦਾ ਹੈ। ਗਜ਼ਧਰਾਂ ਦਾ ਇੱਕ ਨਾਂ ਸੂਤਰਧਾਰ ਵੀ ਰਿਹਾ ਹੈ। ਇਹੋ ਨਾਂ ਬਾਅਦ ਵਿੱਚ ਗੁਜਰਾਤ ਦੇ ਥਾਰ ਅਤੇ ਦੇਸ਼ ਦੇ ਕਈ ਭਾਗਾਂ ਵਿੱਚ ਸੁਧਾਰ ਬਣ ਗਿਆ। ਗਜ਼ਧਰਾਂ ਦਾ ਇੱਕ ਸ਼ਾਸਤਰੀ ਨਾਂ ਸਥਾਪਤੀ ਵੀ ਸੀ, ਜਿਹੜਾ ਬਵਈ ਵਾਂਗ ਅੱਜ ਵੀ ਪ੍ਰਸਿੱਧ ਹੈ।
ਪਰੋਟ ਅਤੇ ਟਕਾਰੀ ਵੀ ਪੱਧਰ ਉੱਤੇ ਹੋਣ ਵਾਲੇ ਸਾਰੇ ਕੰਮਾਂ ਦੇ ਚੰਗੇ ਜਾਣਕਾਰ ਸਨ ਅਤੇ ਤਾਲਾਬ ਬਣਾਉਣ ਵਾਲਿਆਂ ਦੇ ਵੀ ਕੰਮ ਆਉਂਦੇ ਸਨ। ਮੱਧ-ਪ੍ਰਦੇਸ਼ ਵਿੱਚ ਪਥਰੋਟਾ ਨਾਂ ਦੇ ਪਿੰਡ ਅਤੇ ਮੁਹੱਲੇ ਅੱਜ ਵੀ ਉਨ੍ਹਾਂ ਦੀ ਯਾਦ ਦਿਵਾਉਂਦੇ ਹਨ। ਟਕਾਰੀ ਦੂਰ ਦੱਖਣ ਤੱਕ ਫੈਲੇ ਹੋਏ ਸਨ ਅਤੇ ਉਨ੍ਹਾਂ ਦੇ ਮੁਹੱਲੇ ਟਕੇਰਵਾੜੀ ਕਹਾਉਂਦੇ ਸਨ।
ਸੰਸਾਰ ਤਾਂ ਮਿੱਟੀ ਦਾ ਹੈ ਅਤੇ ਇਸ ਮਿੱਟੀ ਦੇ ਸੰਸਾਰ ਨੂੰ ਜਾਨਣ ਵਾਲਿਆਂ ਦੀ ਵੀ ਘਾਟ ਨਹੀਂ ਸੀ। ਇਨ੍ਹਾਂ ਨੂੰ ਮਟਕੂਟ (ਮਿੱਟੀਕੁੱਟ) ਕਿਹਾ ਜਾਂਦਾ ਸੀ ਅਤੇ ਕਿਤੇ-ਕਿਤੇ ਮਟਕੂੜਾ ਵੀ। ਇਹ ਜਿੱਥੇ ਜਾ ਕੇ ਵੀ ਵਸਦੇ, ਉਹ ਪਿੰਡ ਮਟਕੂਲੀ ਕਹਾਉਂਦੇ
45
ਅੱਜ ਵੀ ਖਰੇ ਹਨ
ਤਾਲਾਬ