ਗੋਂਡ ਸਮਾਜ ਦਾ ਤਾਲਾਬਾਂ ਨਾਲ ਬੇਹੱਦ ਡੂੰਘਾ ਸਬੰਧ ਰਿਹਾ ਹੈ। ਮਹਾ-ਕੌਸ਼ਲ ਵਿੱਚ ਗੋਂਡ ਸਮਾਜ ਦਾ ਇਹ ਗੁਣ ਥਾਂ-ਥਾਂ ਤਾਲਾਬਾਂ ਦੇ ਰੂਪ ਵਿੱਚ ਮਿਲੇਗਾ। ਜੱਬਲਪੁਰ ਦੇ ਕੋਲ ਕੂੜਨ ਦਾ ਬਣਾਇਆ ਤਾਲਾਬ ਅੱਜ ਕੋਈ 10 ਹਜ਼ਾਰ ਸਾਲ ਮਗਰੋਂ ਵੀ ਕੰਮ ਦੇ ਰਿਹਾ ਹੈ। ਇਸੇ ਸਮਾਜ ਵਿੱਚ ਰਾਣੀ ਦੁਰਗਾਵਤੀ ਹੋਈ ਹੈ, ਜਿਸਨੇ ਆਪਣੇ ਥੋੜੇ ਜਿਹੇ ਸਮੇਂ ਵਿੱਚ ਹੀ ਆਪਣੇ ਸੂਬੇ ਨੂੰ ਤਾਲਾਬਾਂ ਨਾਲ ਭਰ ਦਿੱਤਾ ਸੀ।
ਗੋਂਡ ਨਾ ਕੇਵਲ ਖ਼ੁਦ ਤਾਲਾਬ ਬਣਾਉਂਦੇ ਸਨ, ਸਗੋਂ ਤਾਲਾਬ ਬਣਾਉਣ ਵਾਲੇ ਦੂਜੇ ਲੋਕਾਂ ਦਾ ਵੀ ਰੱਜ ਕੇ ਮਾਣ-ਸਨਮਾਨ ਕਰਦੇ ਸਨ। ਗੋਂਡ ਰਾਜਿਆਂ ਨੇ ਉੱਤਰੀ ਭਾਰਤ ਵਿੱਚੋਂ ਕੋਹਲੀ ਸਮਾਜ ਦੇ ਲੋਕਾਂ ਨੂੰ ਅੱਜ ਦੇ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਬਹੁਤ ਉਤਸ਼ਾਹ ਨਾਲ ਵਸਾਇਆ ਸੀ। ਭੰਡਾਰਾ ਵਿੱਚ ਵੀ ਇਸੇ ਲਈ ਬਹੁਤ ਸੋਹਣੇ ਤਾਲਾਬ ਮਿਲਦੇ ਹਨ।
ਗੋਂਡ ਸਮਾਜ ਦਾ ਤਾਲਾਬਾਂ ਨਾਲ ਬੇਹੱਦ ਡੂੰਘਾ ਸਬੰਧ ਰਿਹਾ ਹੈ। ਮਹਾਕੌਸ਼ਲ ਵਿੱਚ ਗੋਂਡ ਸਮਾਜ ਦਾ ਇਹ ਗੁਣ ਥਾਂ-ਥਾਂ ਤਾਲਾਬਾਂ ਦੇ ਰੂਪ ਵਿੱਚ ਮੌਜੂਦ ਹੈ। ਜੱਬਲਪੁਰ ਦੇ ਕੋਲ ਕੂੜਣ ਵੱਲੋਂ ਬਣਾਇਆ ਤਾਲਾਬ ਅੱਜ ਕੋਈ 10 ਹਾਜ਼ਾਰ ਸਾਲ ਮਗਰੋਂ ਵੀ ਕੰਮ ਦੇ ਰਿਹਾ ਹੈ। ਇਸੇ ਸਮਾਜ ਵਿੱਚ ਰਾਣੀ ਦੁਰਗਾਵਤੀ ਹੋਈ ਹੈ, ਜਿਸਨੇ ਆਪਣੇ ਛੋਟੇ ਜਿਹੇ ਕਾਰਜਕਾਲ ਵਿੱਚ ਹੀ ਆਪਣੇ ਸੂਬੇ ਨੂੰ ਤਾਲਾਬਾਂ ਨਾਲ ਭਰ ਦਿੱਤਾ ਸੀ।
ਵੱਡੇ ਤਾਲਾਬਾਂ ਵਿੱਚੋਂ ਸਭ ਤੋਂ ਅੱਵਲ ਦਾ ਇਹ ਗੁਣ ਥਾਂ-ਥਾਂ ਤਾਲਾਬਾਂ ਦੇ ਰੂਪ ਵਿੱਚ ਨੰਬਰ 'ਤੇ ਆਉਣ ਵਾਲਾ ਪ੍ਰਸਿੱਧ ਭੋਪਾਲ ਤਾਲਾਬ ਬਣਵਾਇਆ ਤਾਂ ਰਾਜਾ ਭੋਜ ਨੇ ਸੀ, ਪਰ ਇਸਦੀ ਪੂਰੀ ਯੋਜਨਾ ਕਾਲੀਆ ਨਾਂ ਦੇ ਇੱਕ ਗੋਂਡ ਸਰਦਾਰ ਦੀ ਮਦਦ ਨਾਲ ਸਿਰੇ ਚੜ੍ਹੀ ਸੀ। ਭੋਪਾਲ-ਹੋਸ਼ੰਗਾਬਾਦ ਘਾਟੀ ਵਿਚਕਾਰ ਵਗਣ ਵਾਲੀ ਕਾਲੀਆ ਸੋਤ ਨਦੀ ਦਾ ਨਾਂ ਇਸੇ ਗੋਂਡ ਸਰਦਾਰ ਦੇ ਨਾਂ 'ਤੇ ਰੱਖਿਆ ਗਿਆ ਸੀ।
ਓੜੀਆ, ਓੜਹੀ, ਓਰਹੀ, ਓਡ, ਔਡ, ਜਿਵੇਂ-ਜਿਵੇਂ ਥਾਂ ਬਦਲੀ, ਉਸੇ ਤਰ੍ਹਾਂ ਇਨ੍ਹਾਂ ਦਾ ਨਾਂ ਬਦਲਦਾ ਗਿਆ, ਪਰ ਕੰਮ ਇੱਕੋ ਸੀ, ਦਿਨ-ਰਾਤ ਤਾਲਾਬ ਅਤੇ ਖੂਹ ਬਣਾਉਣੇ; ਉਹ ਵੀ ਇੰਨੇ ਕਿ ਗਿਣੇ ਹੀ ਨਾ ਜਾ ਸਕਣ। ਅਜਿਹੇ ਲੋਕਾਂ ਵਾਸਤੇ ਹੀ ਇਹ ਕਹਾਵਤ ਬਣੀ ਸੀ ਕਿ ਓਡ ਹਰ ਰੋਜ਼ ਨਵੇਂ ਖੂਹ ਦਾ ਪਾਣੀ ਪੀਂਦੇ ਹਨ। ਬਣਾਉਣ ਵਾਲੇ ਅਤੇ ਬਣਨ ਵਾਲੀ ਚੀਜ਼ ਦੇ ਇੱਕ-ਮਿੱਕ ਹੋਣ ਦੀ ਇਸ ਤੋਂ ਇਲਾਵਾ ਸ਼ਾਇਦ ਹੀ ਕੋਈ ਹੋਰ ਮਿਸਾਲ ਹੋਵੇ, ਕਿਉਂਕਿ ਖੂਹ ਦਾ ਇੱਕ ਨਾਂ ਓਡ ਵੀ ਹੈ। ਇਹ ਪੱਛਮ ਵਿੱਚ ਠੇਠ ਗੁਜਰਾਤ ਤੋਂ ਲੈ ਕੇ ਰਾਜਸਥਾਨ, ਉੱਤਰ ਪ੍ਰਦੇਸ਼, ਖ਼ਾਸ ਕਰਕੇ ਬੁਲੰਦ ਸ਼ਹਿਰ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ, ਮਹਾਰਾਸ਼ਟਰ, ਮੱਧ-ਪ੍ਰਦੇਸ਼, ਉੜੀਸਾ ਤੱਕ ਫੈਲੇ ਹੋਏ ਸਨ। ਇਨ੍ਹਾਂ ਦੀ ਗਿਣਤੀ ਵੀ ਕਿਸੇ ਸਮੇਂ ਕਾਫ਼ੀ ਜ਼ਿਆਦਾ ਹੋਣੀ ਹੈ। ਉੜੀਸਾ ਵਿੱਚ ਕਿਸੇ ਸਮੇਂ ਕੋਈ ਸੰਕਟ ਆਉਣ ਉੱਤੇ ਤਰੀਬਨ ਨੌਂ ਲੱਖ ਓੜੀਆਂ ਦੇ ਧਾਰ ਨਗਰੀ ਪੁੱਜਣ ਦੀ ਕਹਾਣੀ ਮਿਲਦੀ ਹੈ। ਇਹ ਗਧੇ ਪਾਲਦੇ ਸਨ। ਕਿਤੇ ਇਹ ਗਧਿਆਂ ਨਾਲ ਮਿੱਟੀ ਢੋ ਕੇ ਸਿਰਫ਼ ਤਾਲਾਬ ਦੀਆਂ ਵੱਟਾਂ ਬਣਾਉਂਦੇ ਸਨ।
49
ਅੱਜ ਵੀ ਖਰੇ ਹਨ
ਤਾਲਾਬ