ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੱਖਣ ਵਿੱਚ ਸਿੰਜਾਈ ਲਈ ਬਣਨ ਵਾਲੇ ਤਾਲਾਬਾਂ ਨੂੰ 'ਏਰੀ' ਕਿਹਾ ਜਾਂਦਾ ਹੈ। ਹਰੇਕ ਪਿੰਡ ਵਿੱਚ ‘ਏਰੀ’ ਸਨ। ਸਾਂਭ-ਸੰਭਾਲ ਨਾ ਹੋਣ ਦੇ ਬਾਵਜੂਦ 200 ਵਰ੍ਹਿਆਂ ਤੋਂ ਹਜ਼ਾਰਾਂ ਏਰੀਆਂ ਅੱਜ ਵੀ ਸੇਵਾ ਕਰ ਰਹੀਆਂ ਹਨ। ਪਿੰਡ ਦੀ ਪੰਚਾਇਤ ਅੰਦਰ ਇੱਕ ਹੋਰ ਸੰਸਥਾ ਹੁੰਦੀ ਸੀ-'ਏਰੀ ਵਰਯਮ'। ਏਰੀ ਨਾਲ ਜੁੜਿਆ ਹਰੇਕ ਕੰਮ, ਏਰੀ ਬਣਾਉਣਾ, ਉਸਦੇ ਰੱਖ-ਰਖਾਅ, ਸਿੰਜਾਈ ਦੇ ਸੁਚਾਰੂ ਅਤੇ ਨਿਰਪੱਖ ਇੰਤਜ਼ਾਮ ਅਤੇ ਇਨ੍ਹਾਂ ਸਾਰੇ ਕੰਮਾਂ ਲਈ ਸਾਧਨ ਜੁਟਾਉਣਾ ਵੀ ‘ਵਰਯਮ’ ਦਾ ਕੰਮ ਸੀ। ਏਰੀ ਨਾਲ ਜੁੜੇ ਛੇ ਕਾਮੇ ਜੇਕਰ ਠੀਕ ਕੰਮ ਨਹੀਂ ਸੀ ਕਰਦੇ ਤਾਂ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹਟਾਇਆ ਵੀ ਜਾ ਸਕਦਾ ਸੀ।

ਇੱਥੇ ਏਰੀ’ ਬਣਾਉਣ ਦਾ ਕੰਮ ਵੱਦਾਰ ਕਰਦੇ ਸਨ। ਸਿੰਜਾਈ ਦੇ ਪੂਰੇ ਪ੍ਰਬੰਧ ਲਈ ਸਿਰਫ਼ ਇੱਕ ਅਹੁਦਾ ਹੁੰਦਾ ਸੀ। ਇਸ ਨੂੰ ਵੱਖ-ਵੱਖ ਖੇਤਰਾਂ ਵਿੱਚ ਨੀਰਘੰਟੀ, ਨੀਰਗੰਟੀ, ਨੀਰਆਨੀ, ਕੰਬਕਕੱਟੀ ਅਤੇ ਮਾਇਯਨ ਬੋਟੀ ਕਿਹਾ ਜਾਂਦਾ ਸੀ। ਤਾਲਾਬ ਵਿੱਚ ਕਿੰਨਾ ਪਾਣੀ ਹੈ, ਕਿੰਨੇ ਖੇਤਾਂ ਦੀ ਸਿੰਜਾਈ ਹੋਣੀ ਹੈ, ਪਾਣੀ ਦੀ ਵੰਡ ਕਿਵੇਂ ਕਰਨੀ ਹੈ, ਇਹ ਸਾਰੇ ਕੰਮ ਨੀਰਘੰਟੀ ਕਰਦੇ ਸਨ। ਨੀਰਘੰਟੀ ਦਾ ਅਹੁਦਾ ਅਨੇਕ ਖੇਤਰਾਂ ਵਿੱਚ ਸਿਰਫ਼ ਹਰੀਜਨ ਨੂੰ ਹੀ ਦਿੱਤਾ ਜਾਂਦਾ ਸੀ ਅਤੇ ਸਿੰਜਾਈ ਦੇ ਮਾਮਲੇ ਵਿੱਚ ਉਸਦਾ ਫ਼ੈਸਲਾ ਸਰਬਉੱਚ ਹੁੰਦਾ ਸੀ। ਕਿਸਾਨ ਕਿੰਨਾ ਵੀ ਵੱਡਾ ਕਿਉਂ ਨਾ ਹੁੰਦਾ, ਇਸ ਮਾਮਲੇ ਵਿੱਚ ਉਹ ਨੀਰਘੰਟੀ ਤੋਂ ਛੋਟਾ ਹੀ ਸਮਝਿਆ ਜਾਂਦਾ ਸੀ।

ਇੱਕ ਪਾਸੇ ਦੱਖਣ ਵਿੱਚ ਨੀਰਘੰਟੀ ਵਰਗੇ ਹਰੀਜਨ ਸਨ ਤਾਂ ਦੂਜੇ ਪਾਸੇ ਪੱਛਮ ਵਿੱਚ ਪਾਲੀਵਾਲ ਬਾਹਮਣ ਵੀ ਸਨ। ਦਸਵੀਂ ਸਦੀ ਵਿੱਚ ਜੈਸਲਮੇਰ, ਜੋਧਪੁਰ ਕੋਲ ਪੱਲੀ ਨਗਰ ’ਚ ਵਸਣ ਕਰਕੇ ਅਜਿਹੇ ਬ੍ਰਾਹਮਣਾਂ ਦਾ ਨਾਂ ਪੱਲੀਵਾਲ ਜਾਂ ਪਾਲੀਵਾਲ ਪੈ ਗਿਆ। ਇਹ ਬ੍ਰਾਹਮਣ ਮਾਰੂਥਲਾਂ ਵਿੱਚ ਵਰ੍ਹਨ ਵਾਲੇ ਥੋੜ੍ਹੇ ਜਿਹੇ ਪਾਣੀ ਨੂੰ ਰੋਕਣ ਦੇ ਮਾਹਿਰ ਬਣ ਗਏ ਸਨ। ਉਹ ‘ਖਡੀਨ' (ਜਿਹੜੇ ਸੁੱਕਣ ਤੋਂ ਬਾਅਦ ਖੇਤੀ ਦੇ ਵੀ ਕੰਮ ਆਉਂਦੇ ਹਨ) ਬਹੁਤ ਚੰਗੀ ਬਣਾਉਂਦੇ ਸਨ। ਮਾਰੂਥਲ ਦੇ ਉਸ ਵੱਡੇ ਟੁਕੜੇ ਜਿੱਥੇ ਪਾਣੀ ਵਹਿ ਕੇ ਆਉਂਦਾ ਹੋਵੇ, ਉੱਤੇ ਦੋ ਜਾਂ ਤਿੰਨ ਪਾਸਿਓਂ ਵੱਟ-ਬੰਦੀ ਕਰਕੇ ਪਾਣੀ ਰੋਕ ਕੇ ਖ਼ਾਸ ਤੌਰ ਉੱਤੇ ਤਿਆਰ ਕੀਤੇ ਜਾਂਦੇ ਬੰਨ ਨੂੰ 'ਖਡੀਨ' ਕਿਹਾ ਜਾਂਦਾ ਸੀ। ਖਡੀਨ ਖੇਤ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਤਾਲਾਬ ਹੀ ਆਉਂਦਾ ਹੈ। ਮਾਰੂਥਲਾਂ ਵਿੱਚ ਸੈਂਕੜੇ ਟਨ ਅਨਾਜਇਨ੍ਹਾਂ ਖਡੀਨਾਂ ਸਦਕਾ ਹੀ ਪੈਦਾ ਕੀਤਾ ਜਾਂਦਾ ਰਿਹਾ ਹੈ। ਅੱਜ ਵੀ ਜੋਧਪੁਰ, ਜੈਸਲਮੇਰ, ਬਾੜਮੇਰ ਖੇਤਰਾਂ ਵਿੱਚ ਸੈਂਕੜੇ ਖਡੀਨਾਂ ਹਨ।

ਇਹ ਗੱਲ ਪਾਲੀਵਾਲ ਬ੍ਰਾਹਮਣ ਹੀ ਜਾਣਦੇ ਸਨ ਕਿ ਪਾਣੀ ਦੇ ਕੰਮ ਤੋਂ ਬਿਨਾਂ ਬੰਦੇ ਦਾ ਕਾਹਦਾ ਸਵੈ-ਮਾਣ ਹੋਇਆ! ਜੈਸਲਮੇਰ ਵਿੱਚ ਪਤਾ ਨਹੀਂ ਕਿੰਨੇ ਪਿੰਡ ਪਾਲੀਵਾਲਾਂ ਦੇ ਸਨ। ਪਤਾ ਨਹੀਂ ਕਿਹੜੀ ਗੱਲੋਂ ਰਾਜੇ ਨਾਲ ਵਿਗੜ ਗਈ। ਬੱਸ, ਰਾਤੋ-ਰਾਤ ਪਾਲੀਵਾਲਾਂ ਦੇ ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ। ਇੱਕ ਤੋਂ ਇੱਕ ਵਧੀਆ ਘਰ, ਕੀਮਤੀ ਸਾਮਾਨ, ਸੁੰਦਰ ਖਹ, ਖਡੀਨਾਂ ਸਾਰਾ ਕੁੱਝ ਛੱਡ ਕੇ ਪਾਲੀਵਾਲ ਰਾਜ

52
ਅੱਜ ਵੀ ਖਰੇ ਹਨ
ਤਾਲਾਬ