ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਬਾਹਰ ਚਲੇ ਗਏ।

ਹੁਣ ਜੈਸਲਮੇਰ ਆਉਣ ਵਾਲੇ ਸੈਲਾਨੀਆਂ ਨੂੰ ਗਾਈਡ ਉਨ੍ਹਾਂ ਦੇ ਨੇ ਪਿੰਡ ਅਤੇ ਘਰ ਬੜੇ ਫ਼ਖ਼ਰ ਨਾਲ ਵਿਖਾਉਂਦੇ ਹਨ। ਪਾਲੀਵਾਲ ਉੱਥੋਂ ਨਿੱਕਲ ਕੇ ਕਿੱਥੇ-ਕਿੱਥੇ ਗਏ, ਇਸ ਦਾ ਠੀਕ ਅੰਦਾਜ਼ਾ ਨਹੀਂ, ਪਰ ਫੇਰ ਵੀ ਇੱਕ ਮੁੱਖ ਧਾਰਾ ਆਗਰਾ ਅਤੇ ਜੌਨਪੁਰ ਵਿੱਚ ਜਾ ਵਸੀ।

ਮਹਾਰਾਸ਼ਟਰ ਦੇ ਚਿੱਤਪਾਵਨ ਪਈਆ ਨੇ, ਬ੍ਰਾਹਮਣ ਵੀ ਤਾਲਾਬ ਬਣਾਉਣ ਦਾ ਕੰਮ ਕਰਦੇ ਸਨ। ਕੁੱਝ ਦੂਜੇ ਬ੍ਰਾਹਮਣਾਂ ਨੂੰ ਇਹ ਵੀ ਗੱਲ ਠੀਕ ਨਾ ਲੱਗੀ ਕਿ ਬ੍ਰਾਹਮਣ ਮਿੱਟੀ ਪੁੱਟੇ ਅਤੇ ਢੋਣ ਦਾ ਕੰਮ ਕਰੇ। ਵਾਸੁਦੇਵ ਚਿਤਲੇ ਨਾਂ ਦੇ ਚਿੱਤਪਾਵਨ ਬ੍ਰਾਹਮਣ ਨੇ ਕਈ ਤਾਲਾਬ, ਬਾਵੜੀਆਂ ਅਤੇ ਖੂਹ ਬਣਾਏ ਸਨ। ਜਦੋਂ ਉਹ ਪਰਸ਼ੂਰਾਮ ਖੇਤਰ ਵਿੱਚ ਇੱਕ ਵੱਡਾ ਸਰੋਵਰ ਬਣਾ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਅਨੇਕਾਂ ਬ੍ਰਾਹਮਣ ਵੀ ਮਿੱਟੀ ਪੁੱਟ ਰਹੇ ਸਨ ਤਾਂ ਦੇਵਰੁੱਖ ਨਾਂ ਦੇ ਸਥਾਨ ਤੋਂ ਆਏ ਬਾਹਮਣਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਉਦੋਂ ਵਾਸਦੇਵ ਬ੍ਰਾਹਮਣ ਨੇ ਉਨ੍ਹਾਂ ਨੂੰ ਸਰਾਪ ਦਿੱਤਾ ਕਿ ਜਿਹੜੇ ਵੀ ਬ੍ਰਾਹਮਣ ਤੇਰਾ ਸਾਥ ਦੇਣਗੇ, ਉਹ ਬਿਲਕੁਲ ਹੀ ਨਿਸਤੇਜ ਹੋ ਕੇ ਲੋਕਾਂ ਦੀ ਨਿੰਦਾ ਦੇ ਪਾਤਰ ਬਣਨਗੇ। ਉਸ ਚਿੱਤਪਾਵਨ ਬ੍ਰਾਹਮਣ ਦੇ ਸਰਾਪ ਮਗਰੋਂ ਇਹ ਲੋਕ ਦੇਵਰੁੱਖ ਬ੍ਰਾਹਮਣ ਕਹਾਏ। ਚਿੱਤਪਾਵਨ ਬ੍ਰਾਹਮਣ ਆਪੋ-ਆਪਣੇ ਖੇਤਰਾਂ ਵਿੱਚ ਅਤੇ ਦੇਸ਼ ਦੇ ਹਰ ਮਾਮਲੇ ਵਿੱਚ ਆਪਣੀ ਖ਼ਾਸ ਪਛਾਣ ਬਣਾਉਣ ਵਿੱਚ ਸਫ਼ਲ ਰਹੇ ਸਨ।

ਕਿਹਾ ਜਾਂਦਾ ਹੈ ਕਿ ਪੁਸ਼ਕਰਣਾ ਬ੍ਰਾਹਮਣਾਂ ਨੂੰ ਵੀ ਤਾਲਾਬਾਂ ਨੇ ਹੀ ਉਸ ਸਮੇਂ ਦੇ ਸਮਾਜ ਵਿੱਚ ਬ੍ਰਾਹਮਣਾਂ ਦਾ ਦਰਜਾ ਦਿਵਾਇਆ। ਜੈਸਲਮੇਰ ਦੇ ਕੋਲ ਪੋਕਰਣ ਵਿੱਚ ਰਹਿਣ ਵਾਲਾ ਇਹ ਸਮੂਹ ਤਾਲਾਬ ਬਣਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਨੂੰ ਪ੍ਰਸਿੱਧ ਤੀਰਥ ਪੁਸ਼ਕਰ ਦਾ ਤਾਲਾਬ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਚਾਰੇ ਪਾਸੇ ਰੇਤੇ ਵਾਲੇ ਮੁਸ਼ਕਿਲ ਖੇਤਰ ਵਿੱਚ ਇਨ੍ਹਾਂ ਲੋਕਾਂ ਨੇ ਦਿਨ-ਰਾਤ ਇੱਕ ਕਰ ਕੇ ਬੇਹੱਦ ਸੁੰਦਰ ਤਾਲਾਬ ਬਣਾਇਆ। ਜਦੋਂ ਉਹ ਭਰਿਆ ਤਾਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਬ੍ਰਾਹਮਣਾਂ ਦਾ ਦਰਜਾ ਦੇ ਦਿੱਤਾ ਗਿਆ। ਪੁਸ਼ਕਰਣਾ ਬ੍ਰਾਹਮਣਾਂ ਦੇ ਘਰਾਂ ਵਿੱਚ ‘ਕੁਦਾਲ'(ਪੈਂਤੀ) ਰੂਪੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ।

ਆਪਣੇ ਪੂਰੇ ਸਰੀਰ ਉੱਤੇ ਰਾਮ-ਨਾਮ ਖੁਦਵਾਉਣ ਵਾਲੇ ਅਤੇ ਰਾਮ-ਨਾਮ ਦੀ ਚੱਦਰ ਲਪੇਟਣ ਵਾਲੇ ਛੱਤੀਸਗੜ੍ਹ ਦੇ ਰਾਮਨਾਮੀ ਤਾਲਾਬਾਂ ਦੇ ਚੰਗੇ ਜਾਣਕਾਰ ਸਨ।

53
ਅੱਜ ਵੀ ਖਰੇ ਹਨ
ਤਾਲਾਬ