ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਗਰ ਦੇ ਆਗਰ

ਤਾਲਾਬ ਆਪਣੇ ਆਪ ਵਿੱਚ ਇੱਕ ਵੱਡਾ ਅਤੇ ਡੂੰਘਾ ਟੋਆ ਹੈ।

ਪਰ ਤਾਲਾਬ ਪਸ਼ੂਆਂ ਦੇ ਖੁਰਾਂ ਨਾਲ ਬਣਿਆ ਕੋਈ ਅਜਿਹਾ ਟੋਆ ਨਹੀਂ ਕਿ ਉਸ ਵਿੱਚ ਮੀਂਹ ਦਾ ਪਾਣੀ ਆਪਣੇ-ਆਪ ਭਰ ਜਾਵੇ। ਇਸ ਨੂੰ ਬਹੁਤ ਸੋਚ-ਵਿਚਾਰ ਕੇ ਅਤੇ ਬੜੀ ਬਾਰੀਕੀ ਨਾਲ ਬਣਾਇਆ ਜਾਂਦਾ ਰਿਹਾ ਹੈ। ਛੋਟੇ ਤੋਂ ਲੈ ਕੇ ਇੱਕ ਚੰਗੇ ਵੱਡੇ ਤਾਲਾਬ ਦੇ ਕਈ ਹਿੱਸੇ ਹੁੰਦੇ ਸਨ। ਹਰੇਕ ਦਾ ਇੱਕ ਵਿਸ਼ੇਸ਼ ਕੰਮ ਹੁੰਦਾ ਸੀ, ਇਸੇ ਕਾਰਨ ਇੱਕ ਵਿਸ਼ੇਸ਼ ਨਾਂ ਵੀ ਹੁੰਦਾ ਸੀ। ਤਾਲਾਬ ਤਾਂ ਭਲਾ ਬਣਦਾ ਹੀ ਸੀ, ਪਰ ਇਸ ਤੋਂ ਉਹਨੂੰ ਬਣਾਉਣ ਵਾਲੇ ਸਮਾਜ ਦੀ ਭਾਸ਼ਾ ਅਤੇ ਬੋਲੀ ਦੀ ਅਮੀਰੀ ਦਾ ਵੀ ਸਬੂਤ ਮਿਲਦਾ ਸੀ, ਪਰ ਜਿਵੇਂ-ਜਿਵੇਂ ਸਮਾਜ ਤਾਲਾਬਾਂ ਦੇ ਮਾਮਲੇ ਵਿੱਚ ਗਰੀਬ ਹੋਇਆ ਹੈ, ਉਵੇਂ ਹੀ ਭਾਸ਼ਾ 'ਚੋਂ ਵੀ ਇਹ ਨਾਂ ਤੇ ਸ਼ਬਦ ਹੌਲੀ-ਹੌਲੀ ਕਿਰਦੇ ਗਏ ਹਨ।

ਬੱਦਲ ਉੱਠੇ, ਗੁਰਜੇ ਤੇ ਪਾਣੀ ਜਿੱਥੇ ਡਿੱਗੇ, ਉੱਥੇ ਕੋਈ ਅਜਿਹੀ ਥਾਂ ਹੁੰਦੀ ਹੈ, ਜਿੱਥੇ ਪਾਣੀ ਇਕੱਠਾ ਹੁੰਦਾ ਹੈ। ਇੱਕ ਕਿਰਿਆ ਹੈ-ਆਗੌਰਨਾ ਭਾਵ ਇਕੱਠਾ ਕਰਨਾ, ਇਸ ਤੋਂ ਬਣਿਆ ਸ਼ਬਦ ਆਗੌਰ। ਆਗੌਰ ਤਾਲਾਬ ਦਾ ਇੱਕ ਉਹ ਅੰਗ ਹੈ, ਜਿੱਥੋਂ ਉਸ ਦਾ ਪਾਣੀ ਆਉਂਦਾ ਹੈ। ਇਹ ਉਹ 'ਢਲਾਨ' ਹੈ, ਜਿੱਥੇ ਵਰ੍ਹਿਆ ਪਾਣੀ ਇੱਕ ਹੀ ਦਿਸ਼ਾ ਵੱਲ ਚੱਲ ਪੈਂਦਾ ਹੈ। ਇਸਦਾ ਇੱਕ ਨਾਂ ਪਰਨਾਲਾ (ਪਨਢਾਲ) ਵੀ ਹੈ। ਆਗੌਰ ਨੂੰ ਮੱਧ-ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿੱਚ ਪੈਠੂ, ਪੌਰਾ ਜਾਂ ਪੈਨ ਵੀ ਕਹਿੰਦੇ ਹਨ। ਇਸ ਹਿੱਸੇ ਲਈ ਹੁਣ ਇੱਕ ਨਵਾਂ ਨਾਂ ਚੱਲ ਪਿਆ ਹੈ-ਜਲਾਗਮ ਖੇਤਰ। ਇਹ ਅੰਗਰੇਜ਼ੀ ਦੇ 'ਕੈਚਮੈਂਟ' ਤੋਂ ਲਿਆ ਗਿਆ ਅਨੁਵਾਦੀ, ਬਨਾਵਟੀ ਤੇ ਇੱਕ ਹੱਦ ਤੱਕ ਗ਼ਲਤ ਸ਼ਬਦ ਹੈ। ਜਲਾਗਮ ਦਾ ਸਹੀ ਅਰਥ ਵਰਖਾ ਦੀ ਰੁੱਤ ਹੈ।

ਆਗੌਰ ਦਾ ਪਾਣੀ ਜਿੱਥੇ ਆ ਕੇ ਭਰਦਾ ਹੈ ਉਸ ਨੂੰ ਤਾਲਾਬ ਨਹੀਂ ਕਹਿੰਦੇ। ਉਹ ਹੈ ਆਗਰ। ਤਾਲਾਬ ਤਾਂ ਸਾਰੇ ਹਿੱਸਿਆਂ ਦਾ ਕੱਲ ਜੋੜ ਹੈ। ਆਗਰ ਮਤਲਬ

55
ਅੱਜ ਵੀ ਖਰੇ ਹਨ
ਤਾਲਾਬ