ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਮ ਅਫ਼ਰਾ ਕਰਦੀ ਹੈ ਅਤੇ ਢਿੱਡ ਨੂੰ ਫਟਣ ਤੋਂ, ਤਾਲਾਬ ਦੀ ਪਾਲ ਨੂੰ ਟੁੱਟਣ ਤੋਂ ਬਚਾਉਂਦੀ ਹੈ।

ਇਸ ਹਿੱਸੇ ਦੇ ਕਈ ਨਾਂ ਹਨ। ਅਫ਼ਰਾ ਕਿਤੇ ਅਪਰਾ ਵੀ ਹੋ ਜਾਂਦਾ ਹੈ। ਉਬਰਾ, ਓਬਰਾ ਵੀ ਹੈ, ਜੋ ਸ਼ਾਇਦ ਬਚਣ-ਬਚਾਉਣ ਦੇ ਅਰਥ ਤੋਂ ਬਣੇ ਹਨ। ਰਾਜਸਥਾਨ ਵਿੱਚ ਇਹ ਸਭ ਨਾਂ ਚਲਦੇ ਹਨ। ਚੰਗੀ ਬਰਸਾਤ ਹੋਵੇ ਤੇ ਤਾਲਾਬ ਵਿੱਚ ਪਾਣੀ ਅਪਰਾ ਦੇ ਉੱਪਰੋਂ ਲੰਘਣ ਲੱਗ ਪਵੇ ਤਾਂ ਉਹਨੂੰ ਅਪਰਾ ਚੱਲਣਾ ਕਹਿੰਦੇ ਹਨ। ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਇਸਨੂੰ ਚਾਦਰ ਚੱਲਣਾ ਵੀ ਕਹਿੰਦੇ ਹਨ। ਛੱਤੀਸਗੜ੍ਹ ਵਿੱਚ ਇਸ ਹਿੱਸੇ ਦਾ ਨਾਂ ਹੈ ਛਲਕਾ ਭਾਵ ਉਛਾਲਾ-ਪਾਲ ਨੂੰ ਤੋੜੇ ਬਿਨਾਂ ਜਿੱਥੋਂ ਪਾਣੀ ਉੱਛਲ ਕੇ ਲੰਘ ਜਾਵੇ।

ਇਸ ਹਿੱਸੇ ਦਾ ਪੁਰਾਣਾ ਨਾਂ ਨਿਕਾਸ ਜਾਂ ਨਿਕਾਸੀ ਵੀ ਹੈ। ਪਰ ਸ਼ੁੱਧ ਸੰਸਕ੍ਰਿਤ ਤੋਂ ਆਇਆ ਹੈ ਸ਼ਬਦ ਨੇਸ਼ਟਾ। ਰਾਜਸਥਾਨ ਦੇ ਬਾਰ ਖੇਤਰ ਵਿੱਚ, ਜੈਸਲਮੇਰ, ਬੀਕਾਨੇਰ, ਜੋਧਪੁਰ ਵਿੱਚ ਸਭ ਥਾਂ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਨੇਸ਼ਟਾ ਹੀ ਪ੍ਰਚਲਿਤ ਹੈ। ਸਰਹੱਦ ਪਾਰ ਕਰ ਕੇ ਸਿੰਧ ਵਿੱਚ ਵੀ ਇਹੀ ਨਾਂ ਚਲਦਾ ਹੈ। ਇਹ ਦੱਖਣ ਵਿੱਚ ਕਾਲੰਗਲ ਹੈ ਤੇ ਬੁਦੇਲਖੰਡ ਵਿੱਚ ਬਗਰਨ ਭਾਵ ਜਿੱਥੋਂ ਤਾਲਾਬ ਦਾ ਵਾਧੂ ਪਾਣੀ ਬਾਹਰ ਨਿੱਕਲ ਜਾਵੇ।

ਸ਼ਿਵਸਾਗਰਦੀ
ਕਲਾਤਮਕ ਨੇਸ਼ਟਾ

57
ਅੱਜ ਵੀ ਖਰੇ ਹਨ
ਤਾਲਾਬ