ਨਹੀਂ ਹਨ। ਸਾਲ ਦੀ ਲੱਕੜ ਬਾਰੇ ਇਹ ਕਹਿੰਦੇ ਹਨ,'ਹਜ਼ਾਰ ਸਾਲ ਖੜ੍ਹਾ, ਹਜ਼ਾਰ ਸਾਲ ਪੜਾ ਅਤੇ ਹਜ਼ਾਰ ਸਾਲ ਸੜਾ।' ਛੱਤੀਸਗੜ੍ਹ ਦੇ ਕਈ ਪੁਰਾਣੇ ਤਾਲਾਬਾਂ ਵਿੱਚ ਅੱਜ ਵੀ ਸਾਲ ਦੀ ਲੱਕੜ ਦੇ ਥੰਮ੍ਹ ਲੱਗੇ ਮਿਲ ਜਾਣਗੇ। ਰਾਏਪੁਰ ਦੇ ਪੁਰਾਤੱਤਵ ਸੰਗ੍ਰਹਿਆਲੇ ਵਿੱਚ ਕਹਾਵਤਾਂ ਵਿੱਚੋਂ ਬਾਹਰ ਨਿੱਕਲ ਕੇ ਆਇਆ ਸਾਲ ਦੇ ਬਿਰਖ ਦਾ ਸੱਚਮੁੱਚ ਸੈਂਕੜੇ ਸਾਲਾਂ ਤੋਂ ਵੀ ਪੁਰਾਣਾ ਇੱਕ ਟੁਕੜਾ ਰੱਖਿਆ ਹੋਇਆ ਹੈ। ਇਹ ਜਲਥੰਮ੍ਹ ਦਾ ਇੱਕ ਹਿੱਸਾ ਹੈ, ਜੋ ਉਸੇ ਖੇਤਰ ਵਿੱਚ 'ਰਾਚੰਦਰਪੁਰ (ਹੁਣ ਜ਼ਿਲ੍ਹਾ ਬਿਲਾਸਪੁਰ) ਦੇ ਪਿੰਡ ਕਿਰਾਨੀ ਵਿੱਚ ਹੀਰਾਬੰਨ੍ਹ ਨਾਂ ਦੇ ਤਾਲਾਬ ਵਿੱਚੋਂ ਮਿਲਿਆ ਹੈ। ਇਸ ਉੱਤੇ ਰਾਜ ਅਧਿਕਾਰੀਆਂ ਦੇ ਨਾਂ ਤੱਕ ਖੁਦੇ ਹੋਏ ਮਿਲਦੇ ਹਨ, ਜੋ ਉਸ ਵਿਸ਼ਾਲ ਤਾਲਾਬ ਦੇ ਭਰਨ ਸਮੇਂ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ। ਹਾਲਾਤ ਨਾ ਬਦਲਣ ਤਾਂ ਲੱਕੜ ਖ਼ਰਾਬ ਨਹੀਂ ਹੁੰਦੀ। ਥੰਮ੍ਹ ਹਮੇਸ਼ਾ ਪਾਣੀ ਵਿੱਚ ਡੁੱਬੇ ਰਹਿੰਦੇ ਸਨ, ਇਸ ਲਈ ਕਈ ਥੰਮ੍ਹ ਸਾਲਾਂ ਤੱਕ ਖ਼ਰਾਬ ਨਹੀਂ ਹੁੰਦੇ ਸਨ।
ਕਿਤੇ-ਕਿਤੇ ਪਾਲ ਜਾਂ ਘਾਟ ਦੀ ਇੱਕ ਪੂਰੀ ਕੰਧ ਉੱਤੇ ਵੱਖ-ਵੱਖ ਉਚਾਈ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ। ਸਭ ਤੋਂ ਹੇਠਾਂ ਘੋੜਾ ਅਤੇ ਸਭ ਤੋਂ ਉੱਪਰ ਹਾਥੀ। ਪਾਣੀ ਦਾ ਵਧਦਾ ਪੱਧਰ ਇਨ੍ਹਾਂ ਨੂੰ ਕ੍ਰਮਵਾਰ ਛੂਹੰਦਾ ਜਾਂਦਾ ਸੀ ਅਤੇ ਸਭ ਨੂੰ ਪਤਾ ਲੱਗਦਾ ਜਾਂਦਾ ਕਿ ਇਸ ਵਾਰ ਪਾਣੀ ਕਿੰਨਾ ਕੁ ਭਰ ਗਿਆ ਹੈ। ਇਸ ਸ਼ੈਲੀ ਦੀਆਂ ਉਦਾਹਰਣਾਂ ਹਨ-ਜੈਸਲਮੇਰ ਦੇ ਅਮਰ ਸਾਗਰ ਦੀ ਕੰਧ ਉੱਤੇ ਘੋੜੇ, ਹਾਥੀ ਅਤੇ ਸ਼ੇਰਾਂ ਦੀਆਂ ਸ਼ਾਨਦਾਰ ਮੂਰਤੀਆਂ।
ਥੰਮ੍ਹ ਤਾਲਾਬ ਦੇ ਜਲ-ਪੱਧਰ ਜਾਂ ਇਸਦੀ ਮਾਤਰਾ ਨੂੰ ਦਰਸਾਉਂਦੇ
ਸਨ, ਪਰ ਤਾਲਾਬ ਦੀ ਡੂੰਘਾਈ ਹਮੇਸ਼ਾ
'ਪੁਰਖ' ਨਾਪ ਨਾਲ ਨਾਪੀ ਜਾਂਦੀ ਸੀ। ਦੋਹੇਂ ਬਾਹਾਂ ਪੂਰੀਆਂ ਫੈਲਾ
ਕੇ ਖੜ੍ਹੇ ਪੁਰਖ ਦੇ ਇੱਕ ਹੱਥ ਤੋਂ ਦੂਜੇ ਹੱਥ ਤੱਕ ਦੀ
ਕੁੱਲ ਲੰਬਾਈ ‘ਪੁਰਸ਼` ਅਖਵਾਉਂਦੀ ਹੈ।
ਥੰਮ੍ਹ ਤੇ ਨਿਕਾਸੀ ਨੂੰ ਇੱਕ-ਦੂਜੇ ਨਾਲ ਜੋੜ ਦੇਣ ’ਤੇ ਤਾਂ ਚਮਤਕਾਰ ਹੀ ਹੋ ਜਾਂਦਾ ਹੈ। ਅਲਵਰ ਤੋਂ ਕੋਈ ਸੌ ਕਿਲੋਮੀਟਰ ਦੂਰ ਅਰਾਵਲੀ ਦੀਆਂ ਪਹਾੜੀਆਂ ਵਿੱਚ ਆਬਾਦੀ ਤੋਂ ਕਾਫ਼ੀ ਦੂਰ ਇੱਕ ਤਾਲਾਬ ਹੈ ਸ਼ਾਮ ਸਾਗਰ। ਇਹ ਜੰਗ ਦੇ ਸਮੇਂ ਫੌਜ ਦੀ ਲੋੜ ਪੂਰੀ ਕਰਨ ਲਈ 15ਵੀਂ ਸਦੀ ਵਿੱਚ ਬਣਵਾਇਆ ਗਿਆ ਸੀ। ਇਸ ਦੇ ਕੰਢੇ ਵਰੁਣ ਦੇਵਤਾ ਦਾ ਇੱਕ ਥੰਮ੍ਹ ਹੈ। ਥੰਮ੍ਹ ਦੀ ਉਚਾਈ ਦੇ ਹਿਸਾਬ ਨਾਲ ਹੀ ਉਸ ਵਿੱਚ ਇੱਕ ਫਰਲਾਂਗ ਦੀ ਦੂਰੀ ਉੱਤੇ ਸ਼ਾਮ ਸਾਗਰ ਦੀ ਅਪਰਾ ਹੈ। ਵਧਦੇ ਪਾਣੀ ਨੇ ਵਰੁਣ ਦੇਵਤਾ ਦੇ ਪੈਰ ਛੋਹੇ ਨਹੀਂ ਕਿ ਅਪਰਾ ਚੱਲਣ ਲਗਦੀ ਹੈ ਅਤੇ ਤਾਲਾਬ ਵਿੱਚ ਫਿਰ ਉਸ ਤੋਂ ਬਾਅਦ ਪਾਣੀ ਨਹੀਂ ਭਰਦਾ। ਕਿਉਂਕਿ ਵਰੁਣ ਦੇਵਤਾ ਕਦੇ ਡੁੱਬਦੇ ਨਹੀਂ।
62
ਅੱਜ ਵੀ ਖਰੇ ਹਨ
ਤਾਲਾਬ