ਸਾਫ਼ ਮੱਥੇ ਦਾ ਸਮਾਜ
ਤਾਲਾਬ ਵਿੱਚ ਪਾਣੀ ਆਉਂਦਾ ਹੈ, ਪਾਣੀ ਜਾਂਦਾ ਹੈ। ਇਸੇ ਆਉਣ-ਜਾਣ ਦਾ ਸਮੁੱਚੇ ਤਾਲਾਬ ਉੱਤੇ ਅਸਰ ਪੈਂਦਾ ਹੈ। ਮੀਂਹ ਦੀਆਂ ਤੇਜ਼ ਕਣੀਆਂ ਨਾਲ ਆਗੌਰ (ਜਿੱਥੋਂ ਪਾਣੀ ਆਉਂਦਾ ਹੈ) ਦੀ ਮਿੱਟੀ ਘੁਲਦੀ ਹੈ। ਪਾਲ ਦੀ ਮਿੱਟੀ ਕੱਟਦੀ ਹੈ ਅਤੇ ਆਗਰ (ਘੇਰਾ) ਜਿਸ ਵਿਚ ਪਾਣੀ ਭਰਦਾ ਹੈ, ਵਿੱਚ ਭਰਦੀ ਹੈ।
ਤਾਲਾਬ ਦਾ ਰੂਪ ਵਿਗੜਨ ਦੀ ਇਹ ਖੇਡ ਲਗਾਤਾਰ ਚੱਲਦੀ ਰਹਿੰਦੀ ਹੈ। ਇਸੇ ਲਈ ਤਾਲਾਬ ਬਣਾਉਣ ਵਾਲਾ ਸਮਾਜ, ਤਾਲਾਬ ਦੇ ਰੂਪ ਨੂੰ ਵਿਗੜਨ ਤੋਂ ਬਚਾਉਣ ਦੀ ਖੇਡ ਵੀ ਓਨੇ ਹੀ ਨਿਯਮਾਂ ਨਾਲ ਖੇਡਦਾ ਹੈ। ਜਿਹੜੇ ਤਾਲਾਬ ਵੇਖਦਿਆਂ-ਵੇਖਦਿਆਂ ਹੀ ਪਿਛਲੇ ਪੰਜਾਹ-ਸੌ ਸਾਲਾਂ ਵਿੱਚ ਖ਼ਤਮ ਕਰ ਦਿੱਤੇ ਗਏ, ਉਨ੍ਹਾਂ ਤਾਲਾਬਾਂ ਨੇ ਨਿਯਮਾਂ ਨਾਲ ਖੇਡੀਆਂ ਗਈਆਂ ਖੇਡਾਂ ਕਾਰਨ ਹੀ ਸੈਂਕੜੇ ਸਾਲਾਂ ਤੱਕ ਸਮਾਜ ਦੀ ਖੇਡ ਠੀਕ ਢੰਗ ਨਾਲ ਚਲਾਈ ਸੀ।
ਤਾਲਾਬ ਵਿੱਚ ਪਹਿਲੀ ਵਾਰ ਪਾਣੀ ਭਰਦਿਆਂ ਹੀ ਇਸ ਦੀ ਸਾਂਭ-ਸੰਭਾਲ ਦਾ ਕੰਮ ਸ਼ੁਰੂ ਹੋ ਜਾਂਦਾ ਸੀ। ਇਹ ਕੰਮ ਸੌਖਾ ਨਹੀਂ ਸੀ, ਪਰ ਸਮਾਜ ਨੇ ਦੇਸ਼ ਦੇ ਇਸ ਕੋਣੇ ਤੋਂ ਉਸ ਕੋਣੇ ਤੱਕ ਹਜ਼ਾਰਾਂ ਤਾਲਾਬਾਂ ਨੂੰ ਠੀਕ-ਠਾਕ ਰੱਖਣਾ ਸੀ। ਇਸੇ ਲਈ ਉਸਨੇ ਇਸ ਔਖੇ ਕੰਮ ਨੂੰ ਹਰੇਕ ਥਾਂ ਬੇਹੱਦ ਸੁਚਾਰੂ ਢੰਗ ਨਾਲ ਚਲਾਇਆ ਸੀ।
ਆਗੌਰ ਵਿੱਚ ਪੈਰ ਰੱਖਦਿਆਂ ਹੀ ਤਾਲਾਬ ਦੇ ਰੱਖ-ਰਖਾਅ ਦਾ ਕੰਮ ਦੇਖਣ ਨੂੰ ਮਿਲ ਜਾਵੇਗਾ। ਦੇਸ਼ ਦੇ ਕਈ ਖੇਤਰਾਂ ਵਿੱਚ ਤਾਲਾਬਾਂ ਦਾ ਆਗੌਰ ਸ਼ੁਰੂ ਹੁੰਦੇ ਹੀ ਉਸਦੀ ਸੂਚਨਾ ਦੇਣ ਵਾਲੇ ਪੱਥਰ ਦੇ ਬੇਹੱਦ ਸੁੰਦਰ ਬੰਮੂ ਦਿਸਣ ਲੱਗ ਪੈਣਗੇ। ਥੰਮ੍ਹ ਨੂੰ ਦੇਖਕੇ ਸਮਝ ਲਉ ਕਿ ਤੁਸੀਂ ਤਾਲਾਬ ਦੇ ਆਗੌਰ ਵਿੱਚ ਖੜ੍ਹੇ ਹੋ, ਇੱਥੋਂ ਹੀ ਪਾਣੀ ਤਾਲਾਬ ਵਿੱਚ ਭਰੇਗਾ। ਇਸ ਲਈ ਇਸ ਥਾਂ ਨੂੰ ਸਾਫ਼-ਸੁਥਰਾ ਰੱਖਣਾ ਹੈ। 'ਜੁੱਤੀਆਂ ਪਾ ਕੇ ਆਗੌਰ ਵਿੱਚ ਆਉਣਾ ਮਨ੍ਹਾ ਹੈ'। ਟੱਟੀ-ਪਿਸ਼ਾਬ ਦੀ ਗੱਲ ਤਾਂ ਦੂਰ, ਇੱਥੇ 'ਥੁੱਕਣਾ ਵੀ ਮਨ੍ਹਾ ਹੈ', ਅਜਿਹੇ ਸਾਈਨ ਬੋਰਡ ਵਗ਼ੈਰਾ ਵੀ ਨਹੀਂ ਲਾਏ ਜਾਂਦੇ ਸਨ, ਪਰ ਲੋਕੀ ਸਿਰਫ਼ ਥੰਮ੍ਹ ਦੇਖਕੇ ਹੀ ਇਨ੍ਹਾਂ ਸਾਰੀਆਂ ਗੱਲਾਂ ਦਾ ਪੂਰਾ ਧਿਆਨ ਰੱਖਦੇ ਸਨ।
67
ਅੱਜ ਵੀ ਖਰੇ ਹਨ
ਤਾਲਾਬ