ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਲਾਬ ਵਿੱਚ ਪਾਣੀ ਦਾ ਪੱਧਰ ਦੇਖਕੇ ਖੇਤਾਂ ਵਿੱਚ ਪੂਰੇ ਹਿਸਾਬ-ਕਿਤਾਬ ਨਾਲ ਅਤੇ ਬੇਹੱਦ ਬਾਰੀਕਬੀਨੀ ਨਾਲ ਪਾਣੀ ਵੰਡਣ ਦਾ ਹੁਨਰ ਨੀਰੂਕੁੱਟੀ ਨੂੰ ਵਿਰਾਸਤ ਵਿੱਚ ਮਿਲਦਾ ਸੀ। ਅੱਜ ਦੇ ਕੁੱਝ ਨਵੇਂ ਸਮਾਜ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਹਰੀਜਨ ਪਰਿਵਾਰਾਂ ਨੂੰ ਇਹ ਅਹੁਦਾ ਸਵਾਰਥ ਵਜੋਂ ਦਿੱਤਾ ਜਾਂਦਾ ਸੀ। ਇਨ੍ਹਾਂ ਪਰਿਵਾਰਾਂ ਕੋਲ ਜ਼ਮੀਨ ਨਹੀਂ ਹੁੰਦੀ ਸੀ, ਇਸੇ ਕਰਕੇ ਉਹ ਪਾਣੀ ਦੇ ਕਿਸੇ ਵੀ ਝਗੜੇ ਵੇਲੇ ਨਿਰਪੱਖ ਰਾਇ ਦਿੰਦੇ ਸਨ। ਜੇਕਰ ਸਿਰਫ਼ ਭੂਮੀਹੀਣ ਹੋਣਾ ਹੀ ਯੋਗਤਾ ਦਾ ਆਧਾਰ ਸੀ ਤਾਂ ਭੂਮੀਹੀਣ ਬ੍ਰਾਹਮਣ ਤਾਂ ਸਦਾ ਹੀ ਮਿਲਦੇ ਰਹਿ ਸਕਦੇ ਸਨ, ਪਰ ਇਸ ਗੱਲ ਨੂੰ ਇੱਥੇ ਹੀ ਛੱਡੀਏ ਅਤੇ ਆਉ ਮੁੜੀਏ ਮਾਨਯਮ ਵੱਲ।

ਕਈ ਤਾਲਾਬਾਂ ਦਾ ਪਾਣੀ ਸਿੰਜਾਈ ਤੋਂ ਇਲਾਵਾ ਪੀਣ ਦੇ ਕੰਮ ਆਉਂਦਾ ਸੀ। ਅਜਿਹੇ ਹਾਲਾਬਾਂ ਤੋਂ ਘਰਾਂ ਤੱਕ ਪਾਣੀ ਲੈ ਕੇ ਆਉਣ ਵਾਲੇ ਘੁਮਾਰਾਂ ਲਈ ਉਰਨੀ ਮਾਨਯਮ ਤੋਂ ਤਨਖ਼ਾਹ ਜੁਟਾਈ ਜਾਂਦੀ ਸੀ। ਉੱਪਾਰ ਅਤੇ ਵਾਦੀ ਮਾਨਯਮ ਨਾਲ ਤਾਲਾਬਾਂ ਦੀ ਮਾਮੂਲੀ ਟੁੱਟ-ਭੱਜ ਠੀਕ ਕੀਤੀ ਜਾਂਦੀ ਸੀ। ਵਾਯਕੱਲ ਮਾਨਯਮ ਤਾਲਾਬਾਂ ਤੋਂ ਇਲਾਵਾ ਉਨ੍ਹਾਂ ਵਿੱਚੋਂ ਨਿਕਲੀਆਂ ਨਹਿਰਾਂ ਦੀ ਦੇਖਭਾਲ ਉੱਤੇ ਖ਼ਰਚ ਹੁੰਦਾ ਸੀ। ਵੱਟ ਤੋਂ ਲੈ ਕੇ ਨਹਿਰਾਂ ਤੱਕ ਦਰੱਖ਼ਤ ਲਾਏ ਜਾਂਦੇ ਸਨ ਅਤੇ ਸਾਲ ਭਰ ਉਨ੍ਹਾਂ ਦੀ ਸਾਂਭ-ਸੰਭਾਲ, ਕਟਾਈ, ਛੰਗਾਈ ਆਦਿ ਦਾ ਕੰਮ ਚੱਲਦਾ ਸੀ। ਇਹ ਕੰਮ ਮਾਨਲ ਮਾਨਯਮ ਨਾਲ ਕੀਤਾ ਜਾਂਦਾ ਸੀ। ਖੁਲਗਾ ਮਾਨਯਮ ਅਤੇ ਪਾਲ ਮਾਨਯਮ ਮੁਰੰਮਤ ਤੋਂ ਇਲਾਵਾ ਖੇਤਰ ਵਿੱਚ ਬਣਨ ਵਾਲੇ ਨਵੇਂ ਤਾਲਾਬਾਂ ਦੀ ਪੁਟਾਈ ਵਿੱਚ ਹੋਣ ਵਾਲੇ ਖ਼ਰਚ ਸੰਭਾਲਦੇ ਸਨ।

ਇੱਕ ਤਾਲਾਬ ਨਾਲ ਜੁੜੇ ਇੰਨੇ ਕੰਮ, ਇੰਨੀਆਂ ਸੇਵਾਵਾਂ ਸਾਲ ਭਰ ਠੀਕ ਚਲਦੀਆਂ ਰਹਿਣ, ਇਹ ਦੇਖਣਾ ਵੀ ਇੱਕ ਕੰਮ ਸੀ। ਕਿਹੜੇ ਕੰਮ ਵਿੱਚ ਕਿੰਨੇ ਲੋਕਾਂ ਨੂੰ ਲਾਉਣਾ ਹੈ, ਕਿੱਥੋਂ ਕੁੱਝ ਘਟਾਉਣਾ ਹੈ, ਇਹ ਕੰਮ ਕਰੈਮਾਨਯਮ ਦੀ ਮਦਦ ਨਾਲ ਕੀਤਾ ਜਾਂਦਾ ਸੀ। ਇਸਨੂੰ ਕੁਲਮ ਵੇੱਟੂ ਜਾਂ ਕਣਮੋਈ ਵੇੱਟੂ ਵੀ ਕਹਿੰਦੇ ਸਨ।

ਦੱਖਣ ਦਾ ਇਹ ਛੋਟਾ ਅਤੇ ਸਾਧਾਰਨ ਜਿਹਾ ਵਰਨਣ ਤਾਲਾਬ ਅਤੇ ਉਸ ਨਾਲ ਜੁੜੇ ਪੂਰੇ ਪ੍ਰਬੰਧ ਦੀ ਥਾਹ ਨਹੀਂ ਪਾ ਸਕਦਾ। ਇਹ ਤਾਂ ਅਥਾਹ ਹੈ। ਅਜਿਹਾ ਜਾਂ ਇਸ ਨਾਲ ਮਿਲਦਾ-ਜੁਲਦਾ ਇੰਤਜ਼ਾਮ ਦੇਸ਼ ਦੇ ਸਾਰੇ ਹਿੱਸਿਆਂ ਵਿੱਚ, ਉੱਤਰ ਵਿੱਚ, ਪੂਰਬ-ਪੱਛਮ ਵਿੱਚ ਵੀ ਹੁੰਦਾ ਸੀ, ਪਰ ਕੁੱਝ ਕੰਮ ਤਾਂ ਗੁਲਾਮੀ ਦੇ ਉਸ ਦੌਰ ਵਿੱਚ ਟੁੱਟੇ ਅਤੇ ਫੇਰ ਅਜੀਬੋ-ਗਰੀਬ ਆਜ਼ਾਦੀ ਦੇ ਇਸ ਦੌਰ ਵਿੱਚ ਤਿੜਕੇ ਸਮਾਜ ਵਿੱਚ ਸਭ ਕੁੱਝ ਹੀ ਖਿੰਡ ਗਿਆ। ਪ੍ਰੰਤੂ ਗੈਂਗਜੀ ਕੱਲਾ ਵਰਗੇ ਲੋਕ ਇਸ ਟੁੱਟੇ-ਫੁੱਟੇ ਸਮਾਜ ਵਿੱਚ ਪਿੰਡ ਚੁੱਕੀ ਵਿਵਸਥਾ ਨੂੰ ਆਪਣੇ ਢੰਗ ਨਾਲ ਠੀਕ ਕਰਨ ਲਈ ਆਉਂਦੇ ਰਹਿੰਦੇ ਹਨ।

ਨਾਮ ਸੀ ਗੰਗਾਜੀ, ਪਰ ਫਿਰ ਪਤਾ ਨਹੀਂ ਕਿੱਦਾਂ ਇਹ ਨਾਂ ਪਿਆਰ ਵਜੋਂ ਜਾਂ ਬੇਹੱਦ ਨਿੱਘੇਪਣ ਨਾਲ ਵਿਗੜਿਆ ਜਾਂ ਘਸਿਆ ਹੋਵੇਗਾ। ਉਨ੍ਹਾਂ ਦੇ ਸ਼ਹਿਰ ਨੂੰ ਕੁੱਝ

72
ਅੱਜ ਵੀ ਖਰੇ ਹਨ
ਤਾਲਾਬ