ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ‘ਜੀ’ ਸ਼ਬਦ ਲੱਗ ਜਾਣ 'ਤੇ ਉਹ ਬੇਹੱਦ ਖ਼ਾਸ ਅਤੇ ਵਿਸ਼ੇਸ਼ ਤਾਲਾਬ ਬਣ ਜਾਂਦਾ ਹੈ। ਰਾਜਸਥਾਨ ਵਿੱਚ ਅਜਮੇਰ ਦੇ ਕੋਲ ਪੁਸ਼ਕਰਜੀ ਨਾਂ ਦਾ ਪ੍ਰਸਿੱਧ ਤੀਰਥ ਖੇਤਰ ਹੈ। ਉੱਥੇ ਬ੍ਰਹਮਾ ਜੀ ਦਾ ਮੰਦਰ ਹੈ।

ਸਭ ਤੋਂ ਪ੍ਰਸਿੱਧ ਸ਼ਬਦ ਅਤੇ ਪ੍ਰਸਿੱਧ ਨਾਂ ਤਾਲਾਬ ਹੀ ਹੈ, ਪਰ ਤਾਲਾਬਾਂ ਦੇ ਨਾਮਕਰਣ ਵਿੱਚ ਇਸ ਸ਼ਬਦ ਦੀ ਵਰਤੋਂ ਸਭ ਤੋਂ ਘੱਟ ਹੋਈ ਹੈ। ਡਿੱਗੀ ਨਾਂ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਚਲਦਾ ਸੀ। ਪਾਣੀ ਰੱਖਣ ਲਈ ਹੌਜ਼ ਤੋਂ ਲੈ ਕੇ ਵੱਡੇ ਤਾਲਾਬ ਤੱਕ ਲਈ ਡਿੱਗੀ ਨਾਂ ਮਿਲਦਾ ਹੈ। ਕਦੀ ਦਿੱਲੀ ਦੇ ਲਾਲ ਕਿਲ੍ਹੇ ਦੇ ਠੀਕ ਸਾਹਮਣੇ ਡਿੱਗੀ ਨਾਂ ਦਾ ਵੱਡਾ ਤਾਲਾਬ ਹੁੰਦਾ ਸੀ। ਅੰਬਾਲਾ ਵਿੱਚ ਹਾਲੇ ਵੀ ਕਈ ਤਾਲਾਬ ਹਨ ਅਤੇ ਇਹ ਡਿੱਗੀ ਹੀ ਕਹਾਉਂਦੇ ਹਨ। ਡਿੱਗੀ ਸ਼ਬਦ ਦੀਘੀ ਅਤੇ ਦੀਰਘਕਾ ਵਰਗੇ ਸੰਸਕ੍ਰਿਤ ਦੇ ਸ਼ਬਦਾਂ ਤੋਂ ਆਇਆ ਹੈ।

ਕੁੰਡ ਵੀ ਹੌਜ਼ ਵਰਗਾ ਛੋਟਾ ਅਤੇ ਪੱਕਾ ਤਾਲਾਬ ਹੈ, ਪਰ ਕਿਤੇ-ਕਿਤੇ ਚੰਗੇ ਖ਼ਾਸੇ ਤਾਲਾਬਾਂ ਦਾ ਨਾਂ ਕੁੰਡ ਅਤੇ ਹੌਜ਼ ਮਿਲਦਾ ਹੈ। ਮੱਧ-ਪ੍ਰਦੇਸ਼ ਦੇ ਖੰਡਵਾ ਸ਼ਹਿਰ ਵਿੱਚ ਕੁੰਡ ਨਾਂ ਦੇ ਕਈ ਤਾਲਾਬ ਹਨ। ਹੌਜ਼ ਦੀ ਮਿਸਾਲ ਦਿੱਲੀ ਦਾ ਹੌਜ਼ ਖ਼ਾਸ ਹੈ ਜਿਹੜਾ ਹੁਣ ਤਾਲਾਬ ਤੋਂ ਜ਼ਿਆਦਾ ਇੱਕ ਮੁਹੱਲੇ ਵਾਂਗ ਪਛਾਣਿਆ ਜਾਂਦਾ ਹੈ।

ਕਈ ਥਾਵਾਂ 'ਤੇ ‘ਤਾਲ' ਸ਼ਬਦ ਵੀ ਚੱਲਦਾ ਸੀ ਪਰ ਇਸੇ ਨਾਲ ਮਿਲਦਾ-ਜੁਲਦਾ ਸ਼ਬਦ 'ਚਾਲ’ ਇੱਕ ਖੇਤਰ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਇਹ ਖੇਤਰ ਹੈ ਉੱਤਰ-ਪ੍ਰਦੇਸ਼ ਦਾ ਹਿਮਾਲਾ ਖੇਤਰ। ਇਨ੍ਹਾਂ ਪਹਾੜੀ ਜ਼ਿਲ੍ਹਿਆਂ ਵਿੱਚ ਕਦੀ ਪਿੰਡ-ਪਿੰਡ ਚਾਲਾਂ ਸਨ। ਮੈਦਾਨੀ ਪਿੰਡਾਂ-ਸ਼ਹਿਰਾਂ ਵਿੱਚ ਚਾਲ ਆਬਾਦੀ ਦੇ ਵਿਚਕਾਰ ਜਾਂ ਨੇੜੇ ਬਣਦੀ ਸੀ ਪਰ ਪਹਾੜੀ ਪਿੰਡਾਂ ਵਿੱਚ ਚਾਲਾਂ ਪਿੰਡਾਂ ਤੋਂ ਕੁੱਝ ਦੂਰ ਉੱਤੇ ਬਣਦੀਆਂ ਸਨ। ਚਾਲਾਂ ਦਾ ਉਪਯੋਗ ਸਿੱਧਾ ਪੀਣ ਦੇ ਪਾਣੀ ਲਈ ਨਹੀਂ ਹੁੰਦਾ ਸੀ। ਪਰ ਇਨ੍ਹਾਂ ਚਾਲਾਂ ਦੇ ਕਾਰਨ ਹੀ ਪਿੰਡ ਦੇ ਝਰਨੇ ਸਾਲ ਭਰ ਚਲਦੇ ਸਨ। ਪਹਾੜਾਂ ਵਿੱਚ ਪਹਿਲੀ ਤੇਜ਼ ਬਾਰਿਸ਼ ਝੱਲਣ, ਅਚਾਨਕ ਆਉਣ ਵਾਲੇ ਹੜ੍ਹ ਰੋਕਣ ਲਈ ਅਤੇ ਸਾਲ ਭਰ

ਲਾਲ ਕਿਲ੍ਹੇ ਦੇ ਸਾਹਮਣੇ ਬਣੀ ਸੀ ਲਾਲ ਡਿੱਗੀ

76
ਅੱਜ ਵੀ ਖਰੇ ਹਨ
ਤਾਲਾਬ