ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਖ-ਵੱਖ ਬਣੇ ਤਾਲਾਬਾਂ ਤੋਂ ਇਲਾਵਾ, ਕਿਤੇ-ਕਿਤੇ ਇੱਕ-ਦੂਜੇ ਨਾਲ ਜੁੜੇ ਤਾਲਾਬਾਂ ਦੀ ਲੜੀ ਬਣਾਈ ਜਾਂਦੀ ਸੀ। ਇੱਕ ਦਾ ਫ਼ਾਲਤੂ ਪਾਣੀ ਦੂਜੇ ਵਿੱਚ, ਦੂਜੇ ਦਾ ਤੀਜੇ ਵਿੱਚ..... ਇਹ ਤਰੀਕਾ ਘੱਟ ਵਰਖਾ ਵਾਲੇ ਰਾਜਸਥਾਨ ਅਤੇ ਆਂਧਰਾ ਦੇ ਰਾਇਲਸੀਮਾ ਖੇਤਰ ਵਿੱਚ, ਔਸਤ ਠੀਕ ਵਰਖਾ ਵਾਲੇ ਬੰਦੇਲਖੰਡ ਅਤੇ ਮਾਲਵਾ ਵਿੱਚ ਅਤੇ ਜ਼ਿਆਦਾ ਵਰਖਾ ਵਾਲੇ ਗੋਆ ਅਤੇ ਕੋਂਕਣ ਵਿੱਚ ਮਿਲਦਾ ਹੈ। ਉੱਤਰ ਵਿੱਚ ਇਸਦਾ ਨਾਂ ਸਾਂਕਲ ਜਾਂ ਸਾਂਖਲ ਤਾਲ ਹੈ ਅਤੇ ਦੱਖਣ ਵਿੱਚ ਦਸ਼ਫ਼ਲਾ ਪ੍ਰਣਾਲੀ। ਤਾਲਾਬਾਂ ਦੀ ਇਹ ਲੜੀ ਮੋਟੇ ਤੌਰ ਉੱਤੇ ਇੱਕ ਜਾਂ ਦੋ ਤੋਂ ਲੈ ਕੇ ਦਸ ਤਾਲਾਬਾਂ ਤੱਕ ਜਾਂਦੀ ਹੈ। ਲੜੀ ਦੋ ਤਾਲਾਬਾਂ ਦੀ ਹੋਵੇ ਅਤੇ ਦੂਜਾਤਾਲਾਬ ਪਹਿਲੇ ਦੇ ਮੁਕਾਬਲੇ ਬਹੁਤ ਹੀ ਛੋਟਾ ਹੋਵੇ ਤਾਂ ਛਿਪੀਲਾਈ ਕਹਾਉਂਦਾ ਹੈ। ਭਾਵ ਪਹਿਲੇ ਤਾਲ ਦੇ ਪਿੱਛੇ ਲੁਕੀ ਹੋਈ ਤਲਾਈ।

ਜਿਹੜਾ ਤਾਲ ਸਾਹਮਣੇ ਹੈ ਅਤੇ ਸੋਹਣਾ ਵੀ, ਉਸਦਾ ਨਾਂ ਭਾਵੇਂ ਕੁੱਝ ਵੀ ਹੈ, ਉਸਨੂੰ ਗੁਰੀ ਭਾਲ ਕਹਿੰਦੇ ਸਨ। ਜਿਸ ਭਾਲ ਵਿੱਚ ਮਗਰਮੱਛ ਰਹਿੰਦੇ ਸਨ, ਉਸਦਾ ਨਾਂ ਭਾਵੇਂ ਕਿੰਨੇ ਵੱਡੇ ਰਾਜੇ ਦੇ ਨਾਂ ਉੱਤੇ ਹੋਵੇ ਲੋਕ ਉਸਨੂੰ ਆਪਣੀ ਸਾਵਧਾਨੀ ਲਈ ਚਿਤਾਵਨੀ ਵਜੋਂ ਮਗਰਾਤਾਲ, ਨਯਾ ਜਾਂ ਨਕਰਾ ਭਾਲ ਕਹਿੰਦੇ ਸਨ। ਨਕਰਾ ਸ਼ਬਦ ਸੰਸਕ੍ਰਿਤ ਦੇ ਨਕਰ ਭਾਵ ਮਗਰ ਤੋਂ ਬਣਿਆ ਹੈ। ਕੁੱਝ ਥਾਂ ਗਧਾ ਤਾਲ ਵੀ ਹਨ। ਇਨ੍ਹਾਂ ਵਿੱਚ ਮਗਰਮੱਛਾਂ ਵਾਂਗ ਗਧੇ ਨਹੀਂ ਰਹਿੰਦੇ ਸਨ। ਗਧਾ ਬੋਝ ਢੋਣ ਦਾ ਕੰਮ ਕਰਦਾ ਹੈ। ਇੱਕ ਗਧਾ ਮੋਟੀ ਰੱਸੀ ਜਿੰਨਾ ਬੋਝ ਚੁੱਕ ਲਵੇ, ਉਸਦੀ ਰੱਸੀ ਦੀ ਲੰਬਾਈ ਬਰਾਬਰ ਡੂੰਘਾ ਤਾਲ ਧਾਤਾਲਾਬ ਕਹਾਉਂਦਾ ਸੀ। ਕਦੀ-ਕਦੀ ਕੋਈ ਹਾਦਸਾ ਜਾਂ ਘਟਨਾ ਵੀ ਤਾਲਾਬ ਦਾ ਪੁਰਾਣਾ ਨਾਂ ਮਿਟਾ ਦਿੰਦੀ ਸੀ। ਕਈ ਥਾਵਾਂ ਉੱਤੇ ਬਾਹਮਣਮਾਰਾ ਤਾਲ ਮਿਲਦੇ ਹਨ। ਇਨ੍ਹਾਂ ਦਾ ਨਾਂ ਭਾਵੇਂ ਕੁੱਝ ਹੋਰ ਰਿਹਾ ਹੋਵੇਗਾ ਪਰ ਕਦੀ ਕਿਸੇ ਬਾਹਮਣ ਨਾਲ ਕੋਈ ਦੁਰਘਟਨਾ ਹੋਣ ਕਰਕੇ ਹੀ ਉਸਦਾ ਨਾਂ ਹਮਣਮਾਰਾ ਤਾਲਾਬ ਰੱਖਿਆ ਗਿਆ।

ਨਦੀਆਂ ਦੇ ਕੰਢੇ ਨਦੀਆ ਤਾਲ ਮਿਲਦੇ ਹਨ। ਅਜਿਹੇ ਹਾਲ ਆਪਣੇ ਆਗੌਰ ਤੋਂ ਨਹੀਂ ਬਲਕਿ ਨਦੀ ਦੇ ਹੜ੍ਹ ਦੇ ਪਾਣੀ ਨਾਲ ਭਰਦੇ ਸਨ। ਨਦੀਆਂ ਦੀ ਥਾਂ ਕਿਸੇ ਪਾਤਾਲੀ ਸਰੋਤ ਨਾਲ ਜੁੜੇ ਤਾਲ ਨੂੰ ਭੂਤੋੜ ਤਾਲ (ਧਰਤੀ ਤੋੜ) ਕਹਿੰਦੇ ਸਨ। ਅਜਿਹੇ ਤਾਲਾਬ ਉਨ੍ਹਾਂ ਥਾਵਾਂ ਵਿੱਚ ਜ਼ਿਆਦਾ ਸਨ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੁੰਦਾ ਸੀ। ਉੱਤਰੀ ਬਿਹਾਰ ਵਿੱਚ ਅੱਜ ਵੀ ਅਜਿਹੇ ਤਾਲਾਬ ਹਨ ਅਤੇ ਕੁੱਝ ਨਵੇਂ ਵੀ ਬਣਾਏ ਗਏ।

ਰੱਖ-ਰਖਾਅ ਦੇ ਚੰਗੇ ਦੌਰ ਵਿੱਚ ਵੀ ਕਦੀ-ਕਦੀ ਤਾਲਾਬ ਸਮਾਜ ਲਈ ਗੈਰ-ਜ਼ਰੂਰੀ ਹੋ ਜਾਂਦਾ ਸੀ। ਅਜਿਹੇ ਤਾਲਾਬਾਂ ਨੂੰ ਹਾਤੀ ਤਾਲ ਕਿਹਾ ਜਾਂਦਾ ਸੀ। ਹਾਤੀ ਸ਼ਬਦ ਸੰਸਕ੍ਰਿਤ ਦੇ ਹਰ ਸ਼ਬਦ ਤੋਂ ਬਣਿਆ ਹੈ, ਜਿਸਦਾ ਅਰਥ ਹੈ ਨਸ਼ਟ ਹੋ ਜਾਣਾ। “ਹਤ ਤੇਰੇ ਕੀ’ ਵਰਗੇ ਚਾਲੂ ਇਸਤੇਮਾਲ ਵਿੱਚ ਇਹ ਸ਼ਬਦ “ਹਤ ਤੇਰੀ

80
ਅੱਜ ਵੀ ਖਰੇ ਹਨ
ਤਾਲਾਬ