ਇੱਕ ਨਵੇਂ ਤਾਲਾਬ ਵਿੱਚ ਇਸ਼ਨਾਨ ਕਰਨਾ ਚਾਹੁੰਦੀ ਸੀ। ਇਸ ਅਜੀਬ ਆਦਤ ਨੇ ਪੂਰੇ ਖੇਤਰ ਨੂੰ ਤਾਲਾਬਾਂ ਨਾਲ ਭਰ ਦਿੱਤਾ। ਇਸ ਕਹਾਣੀ ਦੇ ਕੋਈ ਸੌ ਤਾਲਾਬ ਤਾਂ ਅੱਜ ਵੀ ਉੱਥੇ ਮਿਲ ਜਾਣਗੇ। ਇਨ੍ਹਾਂ ਤਾਲਾਬਾਂ ਕਾਰਨ ਹੀ ਉਸ ਇਲਾਕੇ ਵਿੱਚ ਪਾਣੀ ਦਾ ਪੱਧਰ ਬੇਹੱਦ ਉੱਚਾ ਹੈ।
ਪੋਖਰ ਸ਼ਬਦ ਅਕਸਰ ਛੋਟੇ ਤਾਲਾਬਾਂ ਲਈ ਕੰਮ ਆਉਂਦਾ ਹੈ, ਪਰ ਬਰਸਾਨੇ (ਮਥੁਰਾ) ਵਿੱਚ ਇਹ ਇੱਕ ਵੱਡੇ ਤਾਲਾਬ ਨਾਲ ਵੀ ਜੋੜਿਆ ਗਿਆ। ਰਾਧਾ ਜੀ ਦੇ ਹੱਥਾਂ ਦੀ ਹਲਦੀ ਧੋਣ ਦਾ ਕਿੱਸਾ ਹੈ। ਪੋਖਰ ਦਾ ਪਾਣੀ ਪੀਲਾ ਹੋ ਗਿਆ। ਨਾਂ ਪੈ ਗਿਆ ਪੀਲੀ ਪੋਖਰ। ਰੰਗ ਤੋਂ ਸਵਾਦ ਵੱਲ ਚੱਲੀਏ। ਮਹਾਰਾਸ਼ਟਰ ਦੇ ਮਹਾੜ ਇਲਾਕੇ ਵਿੱਚ ਇੱਕ ਤਾਲਾਬ ਦਾ ਪਾਣੀ ਇੰਸੁਆਦੀ ਸੀ ਕਿ ਉਸਦਾ ਨਾਂ ਹੀ ਚਵਦਾਰ ਤਾਲ ਭਾਵ ਜ਼ਾਇਕੇਦਾਰ ਤਾਲਾਬ ਹੋ ਗਿਆ। ਸਮਾਜ ਦੇ ਪਤਨ ਦੇ ਦੌਰ ਵਿੱਚ ਇਸ ਤਾਲਾਬ ਉੱਤੇ ਕੁੱਝ ਜਾਤੀਆਂ ਦੇ ਆਉਣ ਦੀ ਮਨਾਹੀ ਹੋ ਚੁੱਕੀ ਸੀ। ਸੰਨ 1927 ਵਿੱਚ ਚਵਦਾਰ ਤਾਲ ਤੋਂ ਹੀ ਭੀਮਰਾਓ ਅੰਬੇਦਕਰ ਨੇ ਅਛੂਤਾਂ ਲਈ ਅੰਦੋਲਨ ਸ਼ੁਰੂ ਕੀਤਾ ਸੀ। ਅਜੀਬੋ-ਗਰੀਬ ਤਾਲਾਬਾਂ ਵਿੱਚ ਆਬੂ-ਪਰਬਤ (ਰਾਜਸਥਾਨ) ਦੇ ਕੋਲ ਨਖੀ ਸਰੋਵਰ ਵੀ ਹੈ, ਜਿਸਦੇ ਬਾਰੇ ਕਿਹਾ ਜਾਂਦਾ ਹੈ ਕਿ ਇਸਨੂੰ ਦੇਵਤਿਆਂ ਅਤੇ ਰਿਸ਼ੀਆਂ ਨੇ ਆਪਣੇ ਨਹੁੰਆਂ ਨਾਲ ਹੀ ਪੁੱਟ ਦਿੱਤਾ ਸੀ। ਜਿਸ ਸਮਾਜ ਵਿੱਚ ਸਾਧਾਰਣ ਮੰਨੇ ਜਾਣ ਵਾਲੇ ਲੋਕ ਵੀ ਤਾਲਾਬ ਬਣਾਉਣ ਤੋਂ ਪਿੱਛੇ ਨਹੀਂ ਹਟਦੇ ਸਨ, ਉੱਥੇ ਦੇਵਤਿਆਂ ਦਾ ਯੋਗਦਾਨ ਸਿਰਫ਼ ਇੱਕ ਤਾਲਾਬ ਦਾ ਕਿਵੇਂ ਹੋ ਸਕਦਾ ਸੀ?
ਗੜ੍ਹਵਾਲ ਵਿੱਚ ਸਹਿਸਤਰ ਤਾਲ ਨਾਂ ਦੇ ਇੱਕ ਖੇਤਰ ਵਿੱਚ ਸੈਂਕੜੇ ਤਾਲਾਬ ਹਨ। ਹਿਮਾਲਾ ਦਾ ਇਹ ਇਲਾਕਾ 10 ਹਜ਼ਾਰ ਤੋਂ 13 ਹਜ਼ਾਰ ਫੁੱਟ ਦੀ ਉਚਾਈ ਉੱਤੇ ਹੈ। ਉੱਥੇ ਕੁਦਰਤ ਦਾ ਇੱਕ ਰੂਪ ਬਨਸਪਤੀ ਵਿਦਾ ਲੈਣ ਦੀ ਤਿਆਰੀ ਕਰਦਾ ਹੈ, ਦੂਜਾ ਹਿਮ ਰੂਪ ਆਪਣਾ ਰਾਜ ਜਮਾਉਣ ਦੀ। ਨੇੜੇ-ਤੇੜੇ ਕੋਈ ਆਬਾਦੀ ਨਹੀਂ। ਨੇੜੇ ਤੋਂ ਨੇੜੇ ਦਾ ਪਿੰਡ 5 ਹਜ਼ਾਰ ਫੁੱਟ ਥੱਲੇ ਹੈ, ਜਿੱਥੇ ਦੇ ਲੋਕ ਦੱਸਦੇ ਹਨ ਕਿ ਸਹਿਸਤਰ ਤਾਲ ਉਨ੍ਹਾਂ ਨੇ ਨਹੀਂ, ਸਗੋਂ ਦੇਵਤਿਆਂ ਨੇ ਹੀ ਬਣਾਏ ਸਨ।
ਜੈਪੁਰ ਦੇ ਕੋਲ ਬਣਿਆ ਗੋਲਾ ਤਾਲ ਬੇਹੱਦ ਅਜੀਬ ਘਟਨਾਵਾਂ ਵਿੱਚੋਂ ਨਿਕਲੇ ਤਾਲਾਬਾਂ ਵਿੱਚੋਂ ਸੱਚਮੁੱਚ ਸਚਿੱਤਰ ਵਰਨਣ ਕਰਨ ਯੋਗ ਹੈ। ਇਹ ਗੋਲ ਹੈ, ਸਿਰਫ਼ ਇਸੇ ਕਰਕੇ ਇਸ ਦਾ ਨਾਂ ਗੋਲ ਨਹੀਂ ਪਿਆ। ਕਿਹਾ ਜਾਂਦਾ ਹੈ ਕਿ ਇਹ ਇੱਕ ਤੋਪ ਦੇ ਗੋਲੇ ਤੋਂ ਬਣਿਆ ਸੀ। ਉਦੋਂ ਜੈਪੁਰ ਸ਼ਹਿਰ ਵਸਿਆ ਨਹੀਂ ਸੀ। ਰਾਜਧਾਨੀ ਸੀ ਆਮੇਰ। ਜੈਗੜ੍ਹ ਦੇ ਰਾਜਾ ਨੇ ਜੈਬਾਣ ਨਾਂ ਦੀ ਇੱਕ ਵੱਡੀ ਤੋਪ ਬਣਵਾਈ ਸੀ। ਉਸਦੀ ਮਾਰਕ ਸ਼ਕਤੀ ਕਾਫ਼ੀ ਜ਼ਿਆਦਾ ਸੀ। ਉਸਦਾ ਗੋਲਾ 20 ਮੀਲ ਤੱਕ ਜਾ ਸਕਦਾ ਸੀ। ਤੋਪ ਜੈਗੜ੍ਹ ਕਿਲ੍ਹੇ ਦੇ ਅੰਦਰ ਹੀ ਬਣੇ ਤੋਪਖ਼ਾਨੇ ਵਿੱਚ ਤਾਇਨਾਤ ਕੀਤੀ ਗਈ ਸੀ। ਮਾਰਕ ਸ਼ਕਤੀ ਪਰਖਣ ਲਈ ਇਸੇ ਕਿਲ੍ਹੇ ਦੇ ਇੱਕ ਬੁਰਜ ਤੋਂ ਇੱਕ ਗੋਲਾ
ਸੁੱਟਿਆ ਗਿਆ। ਗੋਲਾ ਡਿੱਗਿਆ 20 ਮੀਲ ਦੂਰ ਚਾਕਸੂ ਨਾਂ ਦੇ ਇੱਕ ਸਥਾਨ ਉੱਤੇ।
82
ਅੱਜ ਵੀ ਖਰੇ ਹਨ
ਤਾਲਾਬ