ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੰਡਾਂ ਦਾ ਨਾਂ ਉੱਥੇ ਬਣੇ ਤਾਲਾਬਾਂ ਨਾਲ ਜੁੜਿਆ ਹੈ। ਬੀਕਾਨੇਰ ਜ਼ਿਲ੍ਹੇ ਦੀ ਬੀਕਾਨੇਰ ਤਹਿਸੀਲ ਵਿੱਚ 64, ਕੋਲਾਯਤ ਤਹਿਸੀਲ ਵਿੱਚ 20 ਅਤੇ ਨੋਖਾ ਖੇਤਰ ਵਿੱਚ 123 ਪਿੰਡਾਂ ਦੇ ਨਾਂ “ਸਰ` ਉੱਤੇ ਆਧਾਰਿਤ ਹਨ। ਇੱਕ ਤਹਿਸੀਲ ਲੂਣਕਰਣਸਰ ਦੇ ਨਾਂ ਵਿੱਚ ਵੀ ਸ਼ਬਦ ‘ਸਰ ਆਉਂਦਾ ਹੈ ਅਤੇ ਇੱਥੇ ਬਾਕੀ 45 ਪਿੰਡਾਂ ਦਾ ਨਾਂ “ਸਰ ਉੱਤੇ ਹੀ ਹੈ। ਬਾਕੀ ਪਿੰਡਾਂ ਦਾ ਨਾਂ ਜੇਕਰ ‘ਸਰ’ ਉੱਤੇ ਨਹੀਂ, ਉਨ੍ਹਾਂ ਪਿੰਡਾਂ ਵਿੱਚ ਤਾਲਾਬ ਜ਼ਰੂਰ ਮਿਲ ਜਾਣਗੇ। ਦੋ-ਚਾਰ ਅਜਿਹੇ ਪਿੰਡ ਵੀ ਹਨ, ਜਿਨ੍ਹਾਂ ਦੇ ਨਾਂ ਨਾਲ ‘ਸਰ ਹੈ, ਪਰ ਉੱਥੇ ਸਰੋਵਰ ਨਹੀਂ। ਪਿੰਡ ਵਿੱਚ ਸਰੋਵਰ ਬਣ ਜਾਵੇ, ਅਜਿਹੀ ਇੱਛਾ ਪਿੰਡ ਦੇ ਨਾਮਕਰਣ ਸਮੇਂ ਸਭ ਦੀ ਹੁੰਦੀ ਸੀ। ਠੀਕ ਉਸੇ ਤਰ੍ਹਾਂ ਜਿਵੇਂ ਪੁੱਤਰ ਦਾ ਨਾਂ ਰਾਮ ਕੁਮਾਰ, ਬੇਟੀ ਦਾ ਨਾਂ ਪਾਰਵਤੀ ਆਦਿ ਰੱਖਦੇ ਸਮੇਂ ਮਾਂ-ਪਿਓ ਆਪਣੀ ਔਲਾਦ ਵਿੱਚ ਅਜਿਹੇ ਗੁਣਾਂ ਦੀ ਇੱਛਾ ਰੱਖਦੇ ਹਨ।

ਜ਼ਿਆਦਾਤਰ ਪਿੰਡਾਂ ਵਿੱਚ ਲੋਕਾਂ ਨੇ ਮਿਲ ਕੇ ਤਾਲਾਬ ਬਣਾਉਣ ਦਾ ਫ਼ਰਜ਼ ਪੂਰਾ ਕਰ ਲਿਆ ਸੀ ਅਤੇ ਜਿੱਥੇ ਕਿਤੇ ਕਿਸੇ ਕਾਰਨ ਇਹ ਪੂਰਾ ਨਹੀਂ ਸੀ ਹੋ ਸਕਿਆ, ਉੱਥੇ ਨੇੜਲੇ ਭਵਿੱਖ ਵਿੱਚ ਪੂਰਾ ਹੁੰਦੇ ਵੇਖਣ ਦੀ ਕਾਮਨਾ ਨੇ ਹੀ ਮਾਰੂਥਲ ਨੂੰ ਪਾਣੀ ਦੇ ਮਾਮਲੇ ਵਿੱਚ ਇੱਕ ਮਜ਼ਬੂਤ ਸੰਗਠਨ ਵਿੱਚ ਬੰਨ੍ਹ ਦਿੱਤਾ ਸੀ।

ਰਾਜਸਥਾਨ ਦੇ 11 ਜ਼ਿਲਿਆਂ ਜੈਸਲਮੇਰ, ਬਾੜਮੇਰ, ਜੋਧਪੁਰ, ਪਾਲੀ, ਬੀਕਾਨੇਰ, ਚੁਰੂ, ਸ੍ਰੀ ਗੰਗਾ ਨਗਰ, ਝੁੰਝੁਨੂੰ, ਜਾਲੌਰ ਅਤੇ ਸੀਕਰ ਵਿੱਚ ਮਾਰੂਥਲ ਫੈਲਿਆ ਹੋਇਆ ਹੈ। ਇਨ੍ਹਾਂ ਵਿੱਚੋਂ ਜੈਸਲਮੇਰ, ਬਾੜਮੇਰ, ਬੀਕਾਨੇਰ ਵਿੱਚ ਮਾਰੂਥਲ ਦੇ ਤੀਬਰ ਰੂਪ ਦੇ ਦਰਸ਼ਨ ਹੁੰਦੇ ਹਨ। ਇੱਥੇ ਦੇਸ਼ ਦੀ ਸਭ ਤੋਂ ਘੱਟ ਵਰਖਾ ਹੁੰਦੀ ਹੈ, ਸਭ ਤੋਂ ਵੱਧ ਗਰਮੀ ਪੈਂਦੀ ਹੈ, ਰੇਤ ਦੀਆਂ ਤੇਜ਼ ਹਨੇਰੀਆਂ ਚੱਲਦੀਆਂ ਹਨ ਅਤੇ ਖੰਭ ਲਾ ਕੇ ਉੱਡਣ ਵਾਲੇ ਰੇਤ ਦੇ ਵਿਸ਼ਾਲ ਟਿੱਬੇ ਹਨ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਪਾਣੀ ਦੀ ਘਾਟ ਸਭ ਤੋਂ ਵੱਧ ਹੋਣੀ ਚਾਹੀਦੀ ਸੀ, ਪਰ ਮਾਰੂਥਲ ਦੇ ਇਨ੍ਹਾਂ ਪਿੰਡਾਂ ਦਾ ਜ਼ਿਕਰ ਕਰਦੇ ਹੋਏ

ਪਾਣੀ ਦੇ ਮਾਮਲੇ ਦੀ ਹਰ ਮੁਸ਼ਕਿਲ ਸਥਿਤੀ ਵਿੱਚ ਵੀ ਉਸਨੇ ਜੀਵਨ ਦਾ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਅਤੇ ਮ੍ਰਿਗ-ਤ੍ਰਿਸ਼ਣਾ ਨੂੰ ਝੁਠਲਾਉਂਦਿਆਂ ਹੋਇਆਂ ਥਾਂ-ਥਾਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ।

ਜਨਸੰਖਿਆ ਦੀ ਰਿਪੋਰਟ ਨੂੰ ਵੀ ਯਕੀਨ ਨਹੀਂ ਆਉਂਦਾ ਕਿ ਲਗਭਗ ਸਾਰੇ ਪਿੰਡਾਂ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਹੈ। ਇਹ ਪ੍ਰਬੰਧ ਮਰੂਭੂਮੀ ਦੇ ਸਮਾਜ ਨੇ ਆਪਣੇ ਦਮ ਉੱਤੇ ਕੀਤਾ ਸੀ। ਇਹ ਕੰਮ ਇੰਨਾ ਮਜ਼ਬੂਤ ਹੈ ਕਿ ਬੇਕਦਰੀ ਦੇ ਇਸ ਤਾਜ਼ੇ ਲੰਮੇ ਦੌਰ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਟਿਕਿਆ ਹੋਇਆ ਹੈ।

ਗਜ਼ਟੀਅਰ ਵਿੱਚ ਜੈਸਲਮੇਰ ਦਾ ਵਰਣਨ ਬੇਹੱਦ ਡਰਾਉਣਾ ਹੈ। ਇੱਥੇ ਇੱਕ ਵੀ ਬਾਰਾਮਾਸੀ ਨਦੀ ਨਹੀਂ ਹੈ। ਧਰਤੀ ਹੇਠਲਾ ਪਾਣੀ 125 ਤੋਂ 240 ਫੁੱਟ ਅਤੇ ਕਿਤੇ-ਕਿਤੇ 400 ਫੁੱਟ ਥੱਲੇ ਹੈ। ਮੀਂਹ ਬਹੁਤ ਹੀ ਘੱਟ ਪੈਂਦਾ ਹੈ, ਕੇਵਲ 16.4

85
ਅੱਜ ਵੀ ਖਰੇ ਹਨ
ਤਾਲਾਬ