ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੈਂਟੀਮੀਟਰ। ਪਿਛਲੇ 70 ਸਾਲਾਂ ਦੇ ਅਧਿਐਨ ਅਨੁਸਾਰ ਸਾਲ ਦੇ 365 ਦਿਨਾਂ ਵਿੱਚ 355 ਦਿਨ ਸੁੱਕੇ ਗਿਣੇ ਗਏ ਹਨ। ਭਾਵ 120 ਦਿਨਾਂ ਦੀ ਵਰਖਾ ਰੁੱਤ ਇੱਥੇ ਆਪਣਾ ਜਲਵਾ ਸਿਰਫ਼ 10 ਦਿਨ ਹੀ ਦਿਖਾਉਂਦੀ ਹੈ।

ਉਂਝ ਇਹ ਸਾਰਾ ਹਿਸਾਬ-ਕਿਤਾਬ ਕੁੱਝ ਨਵੇਂ ਲੋਕਾਂ ਦਾ ਹੈ। ਮਰੂਭੂਮੀ ਦੇ ਸਮਾਜ ਨੂੰ 10 ਦਿਨਾਂ ਦੀ ਵਰਖਾ ਵਿੱਚ ਕਰੋੜਾਂ ਬੂੰਦਾਂ ਦਿਖਾਈ ਦਿੱਤੀਆਂ ਅਤੇ ਫੇਰ ਉਨ੍ਹਾਂ ਨੂੰ ਇਕੱਠਾ ਕਰਨ ਦਾ ਕੰਮ ਘਰ-ਘਰ, ਪਿੰਡ-ਪਿੰਡ ਵਿੱਚ ਅਤੇ ਆਪਣੇ ਸ਼ਹਿਰਾਂ ਤੱਕ ਕੀਤਾ। ਇਸ ਤਪੱਸਿਆ ਦਾ ਨਤੀਜਾ ਸਾਹਮਣੇ ਹੈ:

ਜੈਸਲਮੇਰ ਜ਼ਿਲ੍ਹੇ ਵਿੱਚ ਅੱਜ 515 ਪਿੰਡ ਹਨ। ਇਨ੍ਹਾਂ ਵਿੱਚ 50 ਪਿੰਡ ਕਿਸੇ ਨਾ ਕਿਸੇ ਕਾਰਨ ਉੱਜੜ ਚੁੱਕੇ ਹਨ। ਆਬਾਦ ਹਨ 462 । ਇਨ੍ਹਾਂ ਵਿੱਚੋਂ ਸਿਰਫ਼ ਇੱਕ ਪਿੰਡ ਨੂੰ ਛੱਡ ਕੇ ਹਰੇਕ ਪਿੰਡ ਵਿੱਚ ਪੀਣ ਦੇ ਪਾਣੀ ਦਾ ਇੰਤਜ਼ਾਮ ਹੈ। ਉੱਜੜ ਚੁੱਕੇ ਪਿੰਡਾਂ ਤੱਕ ਇਹ ਪ੍ਰਬੰਧ ਕਾਇਮ ਮਿਲਦਾ ਹੈ। ਸਰਕਾਰ ਦੇ ਅੰਕੜਿਆਂ ਅਨੁਸਾਰ, ਜੈਸਲਮੇਰ ਦੇ 99.78 ਫ਼ੀ ਸਦੀ ਪਿੰਡਾਂ ਵਿੱਚ ਤਾਲਾਬ, ਖੂਹ ਅਤੇ ਹੋਰ ਸਰੋਤ ਹਨ। ਇਨ੍ਹਾਂ ਵਿੱਚ ਨਲਕੇ, ਟਿਊਬਵੈੱਲ ਜਿਹੇ ਨਵੇਂ ਇੰਤਜ਼ਾਮ ਘੱਟ ਹੀ ਹਨ। ਪਤਾ ਨਹੀਂ 1.73 ਫ਼ੀ ਸਦੀ ਪਿੰਡਾਂ ਦਾ ਅਰਥ ਕੀ ਹੁੰਦਾ ਹੈ। ਪਰ ਇਸ ਸਰਹੱਦੀ ਜ਼ਿਲ੍ਹੇ ਦੇ ਸਾਰੇ 515 ਪਿੰਡਾਂ ਵਿੱਚ ਹੀ ਬਿਜਲੀ ਹੈ। ਇਸ ਦਾ ਅਰਥ ਇਹ ਹੈ ਕਿ ਅਨੇਕਾਂ ਥਾਵਾਂ ਉੱਤੇ ਟਿਊਬਵੈੱਲ ਬਿਜਲੀ ਨਾਲ ਨਹੀਂ, ਡੀਜ਼ਲ ਨਾਲ ਚਲਦੇ ਹਨ। ਤੇਲ ਕਾਫ਼ੀ ਦੂਰੋਂ ਆਉਂਦਾ ਹੈ। ਸਭ ਕੁੱਝ ਠੀਕ-ਠਾਕ ਚਲਦਾ ਰਿਹਾ ਤਾਂ ਕਦੇ ਨਾ ਕਦੇ ਤਾਂ

ਸੂਰਜ ਅੱਜ ਵੀ
ਘੜਸੀਸਰ ਵਿੱਚ ਦਿਲ
ਖੋਲ੍ਹ ਕੇ ਸੋਨਾ ਉਲੱਦ
ਰਿਹਾ ਹੈ

86
ਅੱਜ ਵੀ ਖਰੇ ਹਨ
ਤਾਲਾਬ