ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਿਊਬਵੈੱਲ ਨਾਲ ਪਾਣੀ ਦਾ ਪੱਧਰ ਘਟੇਗਾ ਹੀ। ਉਸਨੂੰ ਰੋਕਣ ਦਾ ਤਰੀਕਾ ਫ਼ਿਲਹਾਲ ਤਾਂ ਹੈ ਨਹੀਂ।

ਇੱਕ ਵਾਰ ਫੇਰ ਦੱਸ ਦੇਈਏ ਕਿ ਔਕੜਾਂ ਨਾਲ ਭਰੇ ਦੇਸ਼ ਵਿੱਚ 99.78 ਫ਼ੀ ਸਦੀ ਪਿੰਡਾਂ ਵਿੱਚ ਪਾਣੀ ਦਾ ਪ੍ਰਬੰਧ ਹੈ ਅਤੇ ਆਪਣੇ ਦਮ ਉੱਤੇ ਹੈ। ਇਸੇ ਖੇਤਰ ਵਿੱਚ ਉਨ੍ਹਾਂ ਸਹੂਲਤਾਂ ਨੂੰ ਵੇਖੀਏ ਜਿਨ੍ਹਾਂ ਨੂੰ ਦੇਣ ਦੀ ਜ਼ਿੰਮੇਦਾਰੀ ਮੂਲ ਰੂਪ ਵਿੱਚ ਸਰਕਾਰ ਦੀ ਹੈ। ਪੱਕੀ ਸੜਕ ਸਿਰਫ਼ 19 ਫ਼ੀ ਸਦੀ ਪਿੰਡਾਂ ਨੂੰ ਹੀ ਜੋੜ ਸਕੀ ਹੈ। ਡਾਕ ਦੀ ਸਹੂਲਤ 30 ਫ਼ੀ ਸਦੀ, ਡਾਕਟਰੀ ਸਹੂਲਤ ਸਿਰਫ਼ 9 ਫ਼ੀ ਸਦੀ ਪਿੰਡਾਂ ਤੱਕ ਹੀ ਪਹੁੰਚ ਸਕੀ ਹੈ। ਸਿੱਖਿਆ ਦੀ ਸਹੂਲਤ ਇਨ੍ਹਾਂ ਤੋਂ ਥੋੜ੍ਹੀ ਬਿਹਤਰ 50 ਫ਼ੀ ਸਦੀ ਪਿੰਡਾਂ ਤੱਕ ਹੈ। ਫੇਰ ਪਾਣੀ ਦਾ ਜ਼ਿਕਰ ਕਰੀਏ-515 ਪਿੰਡਾਂ ਵਿੱਚ 675 ਖੂਹ ਅਤੇ ਤਾਲਾਬ ਹਨ। ਇਨ੍ਹਾਂ ਵਿੱਚ ਤਾਲਾਬਾਂ ਦੀ ਗਿਣਤੀ 294 ਹੈ।

ਜਿਸਨੂੰ ਨਵੇਂ ਲੋਕਾਂ ਨੇ ਨਿਰਾਸ਼ਾ ਦਾ ਖੇਤਰ ਮੰਨਿਆ, ਉੱਥੇ ਬਿਲਕੁਲ ਬਾਰਡਰ ਦੇ ਕੋਲ, ਪਾਕਿਸਤਾਨ ਤੋਂ ਥੋੜਾ ਪਹਿਲਾਂ ਆਸੂਤਾਲ , ਭਾਵ ਆਸ ਦਾ ਤਾਲ ਹੈ। ਜਿੱਥੇ ਤਾਪਮਾਨ 50 ਡਿਗਰੀ ਤੱਕ ਜਾਂਦਾ ਹੈ, ਉੱਥੇ ਸਿਲਾਈ ਭਾਵ ਸ਼ੀਤਲ ਤਲਾਈ ਹੈ ਅਤੇ ਜਿੱਥੇ ਬੱਦਲ ਸਭ ਤੋਂ ਵੱਧ ਧੋਖਾ ਦਿੰਦੇ ਹਨ, ਉੱਥੇ ਬਦਰਾਸਰ ਵੀ ਹੈ। ਇਸ ਸਭ ਕਾਸੇ ਦਾ ਇਹ ਭਾਵ ਨਹੀਂ ਹੈ ਕਿ ਮਰੂਭੂਮੀ ਵਿੱਚ ਪਾਣੀ ਦਾ ਸੰਕਟ ਨਹੀਂ। ਸੰਕਟ ਤਾਂ ਹੈ ਪਰ ਇੱਥੋਂ ਦੇ ਸਮਾਜ ਨੇ ਉਸ ਕਸ਼ਟ ਦਾ ਰੋਣਾ ਨਹੀਂ ਹੋਇਆ। ਉਨ੍ਹਾਂ ਨੇ ਸੰਕਟ ਨੂੰ ਕੁੱਝ ਸਰਲ, ਕੁੱਝ ਕੁ ਆਸਾਨ ਬਣਾ ਲੈਣ ਦੀ ਆਸ ਰੱਖੀ ਅਤੇ ਉਸੇ ਆਸ ਦੇ ਆਧਾਰ ਉੱਤੇ ਹੀ ਆਪਣੇ-ਆਪ ਨੂੰ ਇਸ ਤਰ੍ਹਾਂ ਇੱਕ ਮਜ਼ਬੂਤ ਸੰਗਠਨ ਵਿੱਚ ਢਾਲ ਲਿਆ। ਉਨ੍ਹਾਂ ਨੇ ਇੱਕ ਪਾਸੇ ਤਾਂ ਪਾਣੀ ਦੀ ਹਰ ਬੂੰਦ ਬਚਾਈ, ਦੂਜੇ ਪਾਸੇ ਉਸਦਾ ਇਸਤੇਮਾਲ ਵੀ ਬੜੀ ਕਿਫ਼ਾਇਤ ਅਤੇ ਸਮਝਦਾਰੀ ਨਾਲ ਕੀਤਾ।

ਜੋੜ ਅਤੇ ਕਿਫ਼ਾਇਤ ਦੇ ਇਸ ਸੁਭਾਅ ਨੂੰ ਨਾ ਸਮਝ ਸਕਣ ਵਾਲਿਆਂ ਨੂੰ ਇਹ ਖੇਤਰ ਵੀਰਾਨ, ਡਰਾਉਣਾ ਅਤੇ ਬੇਜਾਨ ਹੀ ਦਿਖਾਈ ਦੇਵੇਗਾ। ਪਰ ਗਜ਼ਟੀਅਰ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਲਿਖਣ ਵਾਲਾ ਜਦੋਂ ਘੜਸੀਸਰ ਵਿਖੇ ਪੁੱਜਦਾ ਹੈ ਤਾਂ ਉਹ ਭੁੱਲ ਜਾਂਦਾ ਹੈ ਕਿ ਉਹ ਕਿਸੇ ਮਾਰੂਥਲ ਦੀ ਯਾਤਰਾ ਉੱਤੇ ਹੈ।

ਕਾਗ਼ਜ਼ਾਂ ਵਿੱਚ, ਟੂਰਿਜ਼ਮ ਦੇ ਨਸ਼ਿਆਂ ਉੱਤੇ ਜਿੰਨਾ ਵੱਡਾ ਸ਼ਹਿਰ ਜੈਸਲਮੇਰ ਹੈ, ਲਗਭਗ ਓਨਾ ਹੀ ਵੱਡਾ ਤਾਲਾਬ ਘੜਸੀਸਰ ਹੈ। ਕਾਗਜ਼ ਵਾਂਗ ਮਰੂਭੂਮੀ ਵਿੱਚ ਵੀ ਇਹ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਬਗੈਰ ਘਸੀਸਰ ਤੋਂ ਜੈਸਲਮੇਰ ਨੇ ਨਹੀਂ ਸੀ ਹੋਣਾ। ਲਗਭਗ 800 ਸਾਲ ਪੁਰਾਣੇ ਇਸ ਸ਼ਹਿਰ ਦੇ ਕਰੀਬ 700 ਸਾਲ ਘੜਸੀਸਰ ਦੀ ਇੱਕ-ਇੱਕ ਬੂੰਦ ਨਾਲ ਜੁੜੇ ਹੋਏ ਹਨ।

ਰੇਤ ਦਾ ਇੱਕ ਵਿਸ਼ਾਲ ਟਿੱਬਾ ਸਾਹਮਣੇ ਖੜ੍ਹਾ ਹੈ। ਕੋਲ ਜਾਣ ਉੱਤੇ ਵੀ ਸਮਝ ਨਹੀਂ ਆਵੇਗਾ ਕਿ ਇਹ ਟਿੱਬਾ ਨਹੀਂ, ਘੜਸੀਸਰ ਦੀ ਉੱਚੀ, ਪੂਰੀ ਲੰਮੀ ਚੌੜੀ ਪਾਲ ਹੈ। ਜ਼ਰਾ ਕੁ ਹੋਰ ਅੱਗੇ ਵਧੀਏ ਤਾਂ ਦੋ ਬੁਰਜ ਅਤੇ ਪੱਥਰ ’ਤੇ ਸੁੰਦਰ ਨੱਕਾਸ਼ੀ ਵਾਲੇ

87
ਅੱਜ ਵੀ ਖਰੇ ਹਨ
ਤਾਲਾਬ