ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜ ਝਰੋਖੇ ਅਤੇ ਦੋ ਛੋਟੇ ਅਤੇ ਇੱਕ ਵੱਡੇ ਪੋਲ ਦਾ ਮੁੱਖ ਦਰਵਾਜ਼ਾ ਸਿਰ ਚੁੱਕੀ ਦਿਖਾਈ ਦੇਣਗੇ। ਜਿਵੇਂ-ਜਿਵੇਂ ਅੱਗੇ ਵਧਦੇ ਹਾਂ, ਮੁੱਖ ਦਰਵਾਜ਼ੇ ਤੋਂ ਨਵੀਆਂ-ਨਵੀਆਂ ਝਲਕਾਂ ਦਿਖਾਈ ਦਿੰਦੀਆਂ ਹਨ। ਉੱਥੇ ਜਾ ਕੇ ਹੀ ਪਤਾ ਲਗਦਾ ਹੈ ਕਿ ਸਾਹਮਣੇ ਜਿਹੜਾ ਨੀਲਾ ਆਕਾਸ਼ ਨਜ਼ਰ ਆਉਂਦਾ ਹੈ, ਉਹ ਆਕਾਸ਼ ਨਹੀਂ ਸਗੋਂ ਨੀਲਾ ਪਾਣੀ ਹੈ। ਫੇਰ ਖੱਬੇ-ਸੱਜੇ ਪੱਕੇ ਘਾਟ, ਮੰਦਰ, ਬਾਰਾਂਦਰੀ ਅਨੇਕਾਂ ਖੰਭਿਆਂ ਨਾਲ ਸਜੇ ਵਰਾਂਡੇ, ਕਮਰੇ ਅਤੇ ਪਤਾ ਨਹੀਂ ਹੋਰ ਕੀ-ਕੀ ਜੁੜ ਜਾਂਦਾ ਹੈ। ਹਰ ਛਿਣ ਬਦਲਣ ਵਾਲੇ ਦ੍ਰਿਸ਼ ਤੋਂ ਬਾਅਦ ਜਦੋਂ ਤਾਲਾਬ ਦੇ ਕੋਲ ਪੁੱਜ ਕੇ ਇਹ ਸਿਲਸਿਲਾ ਮੁੱਕਦਾ ਹੈ ਤਾਂ ਉਦੋਂ ਅੱਖਾਂ ਸਾਹਮਣੇ ਦਿਸ ਰਹੇ ਸੁੰਦਰ ਦਿਸ਼ ਉੱਤੇ ਟਿੱਕਦੀਆਂ ਨਹੀਂ, ਪੁਤਲੀਆਂ ਘੁੰਮ-ਘੁੰਮ ਕੇ ਉਸ ਅਜੀਬ ਦ੍ਰਿਸ਼ ਨੂੰ ਮਾਪ ਲੈਣਾ ਚਾਹੁੰਦੀਆਂ ਹਨ।

ਉਂਝ ਅੱਖਾਂ ਇਸ ਨੂੰ ਨਾਪ ਨਹੀਂ ਸਕਦੀਆਂ। ਤਿੰਨ ਮੀਲ ਲੰਮੇ ਤੇ ਇੱਕ ਮੀਲ ਚੌੜੇ ਇਸ ਤਾਲਾਬ ਦਾ ਘੇਰਾ 120 ਵਰਗ ਮੀਲ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਜੈਸਲਮੇਰ ਦੇ ਰਾਜਾ ਮਹਾਰਾਵਲ ਘੜਸੀ ਨੇ ਵਿਕ੍ਰਮੀ ਸੰਮਤ 1391 ਵਿੱਚ ਭਾਵ 1335 ਵਿੱਚ ਬਣਾਇਆ ਸੀ। ਦੂਜੇ ਰਾਜੇ ਤਾਂ ਤਾਲਾਬ ਬਣਵਾਇਆ ਕਰਦੇ ਸਨ, ਪਰ ਘੜਸੀ ਨੇ ਤਾਂ ਇਸਨੂੰ ਖੁਦ ਬਣਾਇਆ ਸੀ। ਮਹਾਰਾਵਲ ਰੋਜ਼ ਉੱਚੇ ਕਿਲ੍ਹੇ ਤੋਂ ਉੱਤਰ ਕੇ ਆਉਂਦੇ ਸਨ, ਇੱਥੇ ਪੁਟਾਈ-ਭਰਾਈ ਆਦਿ ਹਰੇਕ ਕੰਮ ਦੀ ਦੇਖ-ਰੇਖ ਖ਼ੁਦ ਕਰਦੇ ਸਨ। ਉਂਝ ਤਾਂ ਉਹ ਦੌਰ ਜੈਸਲਮੇਰ ਰਾਜ ਲਈ ਭਾਰੀ ਉਥਲ-ਪੁਥਲ ਦਾ ਦੌਰ ਸੀ। ਭਾਟੀ ਵੰਸ਼ ਗੱਦੀ ਦੀ ਲੁੱਟ-ਖੋਹ ਲਈ ਹਮਲੇ ਕਰ ਰਿਹਾ ਸੀ। ਮਾਮਾ ਆਪਣੇ ਭਾਣਜੇ ਉੱਤੇ ਘਾਤ ਲਾ ਕੇ ਹਮਲਾ ਕਰ ਰਿਹਾ ਸੀ, ਭਰਾ ਨੂੰ ਦੇਸ਼ 'ਚੋਂ ਕੱਢਿਆ ਜਾ ਰਿਹਾ ਸੀ ਅਤੇ ਕਿਸੇ ਦੇ ਪਿਆਲੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਸੀ।

ਰਾਜਵੰਸ਼ ਦੀ ਆਪਸੀ ਲੜਾਈ ਤਾਂ ਸੀ ਹੀ ਉੱਧਰ ਰਾਜ ਅਤੇ ਸ਼ਹਿਰ ਜੈਸਲਮੇਰ ਦੇਸ਼ਾਂ-ਵਿਦੇਸ਼ੀ ਹਮਲਾਵਰਾਂ ਤੋਂ ਘਿਰ ਜਾਂਦਾ ਸੀ। ਮਰਦ ਸ਼ਹਾਦਤ ਦਾ ਜਾਮ ਪੀ ਜਾਂਦੇ ਅਤੇ ਔਰਤਾਂ ਜੌਹਰ ਦੀ ਜਵਾਲਾ ਵਿੱਚ ਆਪਣੇ ਆਪ ਨੂੰ ਸਵਾਹ ਕਰ ਲੈਂਦੀਆਂ।

ਅਜਿਹੇ ਸੁਲਘਦੇ ਦੌਰ ਵਿੱਚ ਖ਼ੁਦ ਘੜਸੀ ਨੇ ਰਾਠੋੜਾਂ ਦੀ ਫ਼ੌਜ ਦੀ ਮਦਦ ਨਾਲ ਜੈਸਲਮੇਰ ਉੱਤੇ ਕਬਜ਼ਾ ਕੀਤਾ ਸੀ। ਘੜਸੀ ਦੇ ਸਮੇਂ ਨਾਲ ਸੰਬੰਧਿਤ ਇਤਿਹਾਸ ਦੀਆਂ ਕਿਤਾਬਾਂ ਵਿੱਚ ਹਾਰ-ਜਿੱਤ, ਉਭਾਰ-ਉਤਾਰ, ਮੌਤ ਦੇ ਘਾਟ, ਸਮਰ ਸਾਗਰ ਵਰਗੇ ਸ਼ਬਦਾਂ ਦੀ ਭਰਮਾਰ ਹੈ।

ਉਦੋਂ ਵੀ ਇਹ ਸਾਗਰ ਬਣ ਰਿਹਾ ਸੀ। ਕਈ ਸਾਲਾਂ ਦੀ ਇਸ ਯੋਜਨਾ ਉੱਤੇ ਕੰਮ ਕਰਨ ਲਈ ਘੜਸੀ ਵਿੱਚ ਬੇਹੱਦ ਧੀਰਜ ਸੀ ਤੇ ਉਸ ਨੇ ਅਥਾਹ ਸਾਧਨ ਇਕੱਠੇ ਕੀਤੇ ਅਤੇ ਇਸਦੀ ਸਭ ਤੋਂ ਵੱਡੀ ਕੀਮਤ ਵੀ ਅਦਾ ਕੀਤੀ ਸੀ। ਪਾਲ ਬਣ ਰਹੀ ਸੀ, ਮਹਾਰਾਵਲ ਖੜ੍ਹੇ ਹੋ ਕੇ ਸਾਰਾ ਕੰਮ ਵੇਖ ਰਹੇ ਸਨ। ਰਾਜ ਪਰਿਵਾਰ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਦੇ ਕਾਰਨ ਪਾਲ ਉੱਤੇ ਖੜ੍ਹੇ ਘੜਸੀ ਉੱਤੇ ਬੜਾ

88
ਅੱਜ ਵੀ ਖਰੇ ਹਨ
ਤਾਲਾਬ