ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੱਡ ਕੇ ਦੇਸ਼ ਵਿੱਚ ਕਿਤੇ ਹੋਰ ਜਾ ਵਸੇ ਪਰਿਵਾਰਾਂ ਦਾ ਮਨ ਘੜਸੀਸਰ ਵਿੱਚ ਹੀ ਰਹਿੰਦਾ। ਇਸੇ ਖੇਤਰ ਤੋਂ ਮੱਧ-ਪ੍ਰਦੇਸ਼, ਜੱਬਲਪੁਰ ਵਿੱਚ ਜਾ ਕੇ ਰਹਿਣ ਲੱਗੇ ਸੇਠ ਗੋਬਿੰਦਦਾਸ ਦੇ ਪੁਰਖਿਆਂ ਨੇ ਇੱਥੇ ਪਰਤ ਕੇ ਪਠਸਾਲ ਉੱਤੇ ਇੱਕ ਖੂਬਸੂਰਤ ਮੰਦਿਰ ਬਣਾਇਆ ਸੀ।

ਪਾਣੀ ਤਾਂ ਸ਼ਹਿਰ ਭਰ ਵਿੱਚ ਇੱਥੋਂ ਹੀ ਆਉਂਦਾ ਸੀ। ਉਂਝ ਤਾਂ ਸਾਰਾ ਦਿਨ ਇੱਥੋਂ ਪਾਣੀ ਭਰਿਆ ਜਾਂਦਾ, ਪਰ ਆਥਣ-ਸਵੇਰ ਸੈਂਕੜੇ ਪਣਹਾਰਨਾਂ ਦਾ ਇੱਥੇ ਮੇਲਾ ਲਗਦਾ ਸੀ। ਇਹ ਦ੍ਰਿਸ਼ ਸ਼ਹਿਰ ਵਿੱਚ ਟੂਟੀ ਆਉਣ ਤੋਂ ਪਹਿਲਾਂ ਤੱਕ ਰਿਹਾ। ਸੰਨ 1919 ਵਿੱਚ ਘੜਸੀਸਰ ਉੱਤੇ ਲਿਖੀ ਉਮੈਦ ਸਿੰਘ ਜੀ ਮਹੇਤਾ ਦੀ ਇੱਕ ਗ਼ਜ਼ਲ ਅਜਿਹੇ ਦ੍ਰਿਸ਼ਾਂ ਨੂੰ ਬੇਹੱਦ ਖੂਬਸੂਰਤੀ ਨਾਲ ਚਿਤਰਦੀ ਹੈ। ਭਾਦੋਂ ਦੀ ਕਜਲੀ-ਤੀਜ ਦੇ ਮੇਲੇ ਉੱਤੇ ਸਾਰਾ ਸ਼ਹਿਰ ਸਜ-ਧਜ ਕੇ ਘੜਸੀਸਰ ਆ ਜਾਂਦਾ। ਸਿਰਫ਼ ਨੀਲੇ ਅਤੇ ਪੀਲੇ ਰੰਗ ਦੇ ਇਸ ਤਾਲਾਬ ਵਿੱਚ ਕੁਦਰਤ ਦੇ ਸਾਰੇ ਰੰਗ ਖਿੱਲਰ ਜਾਂਦੇ।

ਘੜਸੀਸਰ ਦੇ ਲੋਕਾਂ ਦਾ ਪ੍ਰੇਮ ਇੱਕ ਤਰਫ਼ਾ ਨਹੀਂ ਸੀ। ਲੋਕ ਘੜਸੀਸਰ ਆਉਂਦੇ ਅਤੇ ਘੜਸੀਸਰ ਵੀ ਲੋਕਾਂ ਤੱਕ ਜਾਂਦਾ ਸੀ ਅਤੇ ਉਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਸੀ। ਦੂਰ ਸਿੰਧ ਵਿੱਚ ਰਹਿਣ ਵਾਲੀ ਟੀਲੋਂ ਨਾਂ ਦੀ ਗਣਿਕਾ ਨੇ ਅਜਿਹੇ ਹੀ ਪਲਾਂ ਵਿੱਚ ਮਨ ਹੀ ਮਨ ਕੁੱਝ ਫ਼ੈਸਲੇ ਕਰ ਲਏ ਸਨ।

ਤਾਲਾਬ ਉੱਤੇ ਮੰਦਰ, ਘਾਟ-ਪਾਟ ਸਭ ਕੁੱਝ ਸੀ। ਠਾਠ-ਬਾਠ ਵਿੱਚ ਕੋਈ ਕਮੀ ਨਹੀਂ ਸੀ। ਫੇਰ ਵੀ ਟੀਲੋਂ ਨੂੰ ਲੱਗਿਆ ਕਿ ਇੰਨੇ ਸੋਹਣੇ ਸਰੋਵਰ ਦਾ ਇੱਕ ਸੋਹਣਾ ਜਿਹਾ ਦਰਵਾਜ਼ਾ ਵੀ ਹੋਵੇ। ਟੀਲੋਂ ਨੇ ਘੜਸੀਸਰ ਦੇ ਪੱਛਮੀ ਘਾਟ ਤੇ ਪੋਲ ਭਾਵ ਮੁੱਖ ਦਰਵਾਜ਼ਾ ਬਣਵਾਉਣ ਦਾ ਫ਼ੈਸਲਾ ਕਰ ਲਿਆ। ਪੱਥਰ ਉੱਤੇ ਬਾਰੀਕ ਨੱਕਾਸ਼ੀ ਵਾਲੇ ਸੁੰਦਰ ਝਰੋਖਿਆਂ ਨਾਲ ਸਜਾਇਆ ਮੁੱਖ ਦਰਵਾਜ਼ਾ ਹਾਲੇ ਬਣ ਹੀ ਰਿਹਾ ਸੀ ਕਿ ਕੁੱਝ ਲੋਕਾਂ ਨੇ ਮਹਾਰਾਜ ਦੇ ਕੰਨ ਭਰੇ ਕਿ, ਤੁਸੀਂ ਕਿਸੇ ਗਣਿਕਾ ਦੇ ਬਣਾਏ ਦਰਵਾਜ਼ੇ ਵਿੱਚੋਂ ਲੰਘ ਕੇ ਤਾਲਾਬ ਉੱਤੇ ਜਾਓਗੇ। ਬੱਸ ਕਲੇਸ਼ ਸ਼ੁਰੂ ਹੋ ਗਿਆ। ਉੱਧਰ ਮੁੱਖ ਦਰਵਾਜ਼ੇ ਦਾ ਕੰਮ ਚਲਦਾ ਰਿਹਾ। ਇੱਕ ਦਿਨ ਰਾਜੇ ਨੇ ਇਸਨੂੰ ਡੇਗਣ ਦਾ ਫ਼ੈਸਲਾ

ਕਰ ਲਿਆ। ਟੀਲੋਂ ਨੂੰ ਇਸਦੀ ਖ਼ਬਰ ਲੱਗ ਗਈ। ਰਾਤੋ-ਰਾਤ ਟੀਲੋਂ ਨੇ ਮੁੱਖ ਦਰਵਾਜ਼ੇ ਉੱਤੇ ਮੰਦਿਰ ਬਣਵਾ ਦਿੱਤਾ। ਮਹਾਰਾਵਲ ਨੇ ਆਪਣਾ ਫ਼ੈਸਲਾ ਬਦਲ ਦਿੱਤਾ। ਉਸੇ ਸਮੇਂ ਤੋਂ ਸ਼ਹਿਰ ਦੇ ਸਾਰੇ ਲੋਕ ਇਸੇ ਸੁੰਦਰ ਪੋਲ ਰਾਹੀਂ ਤਾਲਾਬ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਬੜੇ ਯਤਨਾਂ ਨਾਲ ਟੀਲੋਂ ਦਾ ਨਾਂ ਯਾਦ ਰੱਖੀ ਬੈਠੇ ਹਨ। ਟੀਲੋਂ ਦੇ ਪੋਲ ਦੇ ਠੀਕ ਸਾਹਮਣੇ ਤਾਲਾਬ ਦੇ ਦੂਜੇ ਪਾਸੇ ਪਰਕੋਟੇਨੁਮਾਇੱਕ ਗੋਲ ਬੁਰਜ ਹੈ। ਤਾਲਾਬਾਂ ਦੇ ਬਾਹਰ ਅੰਬਾਂ ਦੇ ਬਗੀਚੇ ਵਗੈਰਾ ਹੁੰਦੇ ਹੀ ਹਨ ਪਰ ਇਸ ਗੋਲ ਬੁਰਜ ਵਿੱਚ ਤਾਲਾਬ ਦੇ ਅੰਦਰ ਬਗੀਚੀ ਬਣੀ ਹੈ ਜਿਸ ਵਿੱਚ ਲੋਕ ਮੌਜ-ਮੇਲੇ ਲਈ ਆਉਂਦੇ ਰਹਿੰਦੇ ਸਨ। ਇਸੇ ਤਰ੍ਹਾਂ ਪੂਰਬ ਵੱਲ ਇੱਕ ਹੋਰ ਵੱਡਾ ਗੋਲ ਪਰਕੋਟਾ ਹੈ, ਇਸ ਵਿੱਚ ਤਾਲਾਬ ਦੀ ਰਾਖੀ ਕਰਨ ਵਾਲੀ ਫ਼ੌਜ ਦੀ ਟੁਕੜੀ ਰਹਿੰਦੀ ਸੀ। ਦੇਸੀ-ਵਿਦੇਸ਼ੀ ਦੁਸ਼ਮਣਾਂ ਨਾਲ

90
ਅੱਜ ਵੀ ਖਰੇ ਹਨ
ਤਾਲਾਬ