ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਿਰਿਆ ਰਾਜ ਪੂਰੀ ਆਬਾਦੀ ਨੂੰ ਪਾਣੀ ਦੇਣ ਵਾਲੇ ਤਾਲਾਬ ਦੀ ਸੁਰੱਖਿਆ ਦਾ ਵੀ ਪੂਰਾ ਪ੍ਰਬੰਧ ਕਰਦਾ ਸੀ।

ਮਾਰੂਥਲ ਵਿੱਚ ਬੇਸ਼ੱਕ ਘੱਟ ਮੀਂਹ ਵਰ੍ਹਦਾ ਹੋਵੇ, ਘੜਸੀਸਰ ਦਾ ਆਗੌਰ (ਘੇਰਾ) ਮੂਲ ਰੂਪ ਵਿੱਚ ਇੰਨਾ ਵੱਡਾ ਸੀ ਕਿ ਉਹ ਇੱਕ-ਇੱਕ ਬੂੰਦ ਨੂੰ ਸਮੇਟ ਕੇ ਤਾਲਾਬ ਨੂੰ ਨੱਕੋ-ਨੱਕ ਭਰੀ ਰੱਖਦਾ ਸੀ। ਉਦੋਂ ਤਾਲਾਬ ਰਾਖੀ ਫ਼ੌਜ ਦੀ ਟੁਕੜੀ ਹੱਥੋਂ ਨਿਕਲ ਕੇ ਨੇਸ਼ਟਾ ਦੇ ਹੱਥ ਆ ਜਾਂਦੀ ਸੀ। ਨੇਸ਼ਟਾ (ਨਿਕਾਸੀ) ਚਲਦਾ ਅਤੇ ਇੰਨੇ ਵਿਸ਼ਾਲ ਤਾਲਾਬ ਨੂੰ ਤੋੜ ਸਕਣ ਵਾਲੇ ਫ਼ਾਲਤੂ ਪਾਣੀ ਨੂੰ ਬਾਹਰ ਕੱਢਣ ਲੱਗ ਪੈਂਦਾ। ਉਂਝ ਇਹ ‘ਬਹਾਨਾ ਵੀ ਬੜਾ ਅਜੀਬ ਸੀ। ਜਿਹੜੇ ਲੋਕ ਇੱਕ-ਇੱਕ ਬੂੰਦ ਇਕੱਠੀ ਕਰ ਕੇ ਘੜਸੀਸਰ ਭਰਨਾ ਜਾਣਦੇ ਸਨ, ਉਹ ਉਸਦੇ ਫ਼ਾਲਤੂ ਪਾਣੀ ਨੂੰ ਸਿਰਫ਼ ਪਾਣੀ ਨਹੀਂ ਸਗੋਂ, ਜਲਰਾਸ਼ੀ ਸਮਝਦੇ ਸਨ। ਨੇਸ਼ਟਾ ’ਚੋਂ ਨਿਕਲਿਆ ਪਾਣੀ ਅੱਗੇ ਇੱਕ ਹੋਰ ਤਾਲਾਬ ਵਿੱਚ ਜਮਾਂ ਕਰ ਲਿਆ ਜਾਂਦਾ ਸੀ। ਜੇਕਰ ਨੇਸ਼ਟਾ ਫੇਰ ਵੀ ਨਾ ਰੁਕਦਾ ਤਾਂ ਫੇਰ ਉਸ ਤੋਂ ਇੱਕ ਹੋਰ ਤਾਲਾਬ ਭਰ ਜਾਂਦਾ। ਤੁਹਾਨੂੰ ਛੇਤੀ ਯਕੀਨ ਨਹੀਂ ਆਵੇਗਾ ਪਰ ਇਹ ਸਿਲਸਿਲਾ ਪੂਰੇ ਨੂੰ ਤਾਲਾਬਾਂ ਤੱਕ ਚਲਦਾ ਸੀ। ਨੌਭਾਲ, ਗੋਬਿੰਦਸਾਗਰ, ਜੋਸ਼ੀਸਰ, ਗੁਲਾਬਸਰ, ਭਾਟੀਆਸਰ, ਸੂਦਾਸਰ, ਮੋਹਤਾਸਰ, ਰਤਨਸਰ ਅਤੇ ਕਿਸਨਘਾਟ। ਇੱਥੇ ਪੁੱਜ ਕੇ ਵੀ ਪਾਣੀ ਬਚਦਾ ਤਾਂ ਕਿਸਨਘਾਟ ਤੋਂ ਬਾਅਦ ਉਸਨੂੰ ਛੋਟੇ-ਛੋਟੇ ਖੂਹਨੁਮਾ ਕੁੰਡਾਂ ਵਿੱਚ ਭਰ ਕੇ ਰੱਖ ਲਿਆ ਜਾਂਦਾ। ਪਾਣੀ ਦੀ ਇੱਕ-ਇੱਕ ਬੂੰਦ ਜਿਹੇ ਸ਼ਬਦ ਅਤੇ ਫ਼ਿਕਰੇ ਘੜਸੀਸਰ ਤੋਂ ਕਿਸ਼ਨਘਾਟ ਤੱਕ ਦੇ ਸੱਤ ਮੀਲ ਲੰਮੇ ਖੇਤਰ ਵਿੱਚ ਆਪਣਾ ਠੀਕ ਅਰਥ ਪ੍ਰਾਪਤ ਕਰਦੇ ਸਨ।

ਘੜਸੀਸਰ ਦੇ ਲੋਕਾਂ ਦਾ ਪ੍ਰੇਮ ਇੱਕ ਤਰਫ਼ਾ ਨਹੀਂ ਸੀ। ਲੋਕ
    ਘੜਸੀਸਰ ਆਉਂਦੇ ਅਤੇ ਘੜਸੀਸਰ ਵੀ ਲੋਕਾਂ ਤੱਕ ਜਾਂਦਾ ਸੀ ਤੇ
    ਉਨ੍ਹਾਂ ਦੇ ਮਨ ਵਿੱਚ ਵਸ ਜਾਂਦਾ। ਦੁਰ ਸਿੰਧ ਵਿੱਚ ਰਹਿਣ ਵਾਲੀ
    ਟੀਲੋਂ ਨਾਂ ਦੀ ਗਣਿਕਾ ਨੇ ਅਜਿਹੇ ਹੀ ਪਲਾਂ ਵਿੱਚ ਮਨ ਹੀ ਮਨ
              ਕੁੱਝ ਫੈਸਲੇ ਕਰ ਲਏ ਸਨ।

ਅੱਜ ਜਿਨ੍ਹਾਂ ਦੇ ਹੱਥ ਵਿੱਚ ਜੈਸਲਮੇਰ ਦਾ ਰਾਜ ਹੈ, ਉਹ ਘੜਸੀਸਰ ਦਾ ਹੀ ਅਰਥ ਭੁੱਲ ਗਏ ਹਨ, ਨੇਸ਼ਟਾ ਨਾਲ ਜੁੜੇ ਤਾਲਾਬਾਂ ਦੀ ਯਾਦ ਤਾਂ ਭਲਾ ਕਿੱਦਾਂ ਰਹੇਗੀ! ਘੜਸੀਸਰ ਦੇ ਆਗੌਰ ਵਿੱਚ ਹਵਾਈ ਫ਼ੌਜ ਦਾ ਅੱਡਾ ਬਣ ਗਿਆ ਹੈ। ਇਸ ਲਈ ਆਗੌਰ ਦੇ ਇਸ ਹਿੱਸੇ ਦਾ ਪਾਣੀ ਹੁਣ ਤਾਲਾਬ ਵੱਲ ਨਾ ਜਾ ਕੇ ਕਿਤੇ ਹੋਰ ਵਹਿ ਜਾਂਦਾ ਹੈ। ਨੇਸ਼ਟਾ ਤੇ ਉਸਦੇ ਰਸਤੇ ਵਿੱਚ ਆਉਣ ਵਾਲੇ ਨੂੰ ਤਾਲਾਬਾਂ ਦੇ ਆਲੇ-ਦੁਆਲੇ ਬੜੀ ਬੇਤਰਤੀਬੀ ਨਾਲ ਵਧਦੇ ਸ਼ਹਿਰ ਦੇ ਮਕਾਨ, ਨਵੀਆਂ ਹਾਊਸਿੰਗ ਕਾਲੋਨੀਆਂ, ਹੋਰ ਤਾਂ ਹੋਰ ਪਾਣੀ ਦਾ ਕੰਮ ਕਰਨ ਵਾਲੀ ਇੰਦਰਾ,

91
ਅੱਜ ਵੀ ਖਰੇ ਹਨ
ਤਾਲਾਬ